LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਿਓ-ਪੁੱਤ ਦੀ ਉਹ ਤਸਵੀਰ ਜੋ ਦੁਨੀਆ ਲਈ ਬਣ ਰਹੀ ਹੌਂਸਲੇ ਦੀ ਮਿਸਾਲ

26o6

ਨਵੀਂ ਦਿੱਲੀ- ਤੁਰਕੀ ਦੇ ਫੋਟੋਗ੍ਰਾਫਰ ਮਹਿਮੇਤ ਅਸਲਾਨ ਨੇ ਇਕ ਅਜਿਹੀ ਤਸਵੀਰ ਖਿੱਚੀ ਹੈ ਜੋ ਕਿਸੇ ਦੀ ਵੀ ਅੱਖਾਂ ਨਮ ਕਰ ਸਕਦੀ ਹੈ। ਇਹ ਤਸਵੀਰ ਨਾ ਸਿਰਫ਼ ਕਿਸੇ ਨੂੰ ਭਾਵੁੱਕ ਕਰਨ ਦੀ ਤਾਕਤ ਰੱਖਦੀ ਹੈ, ਸਗੋਂ ਹਾਰ ਚੁੱਕੇ ਲੋਕਾਂ ਦਾ ਹੌਂਸਲਾ ਵਧਾਉਣ ਦਾ ਦਮ ਵੀ ਰੱਖਦੀ ਹੈ। ਇਸ ਤਸਵੀਰ ਰਾਹੀਂ ਪਿਤਾ-ਪੁੱਤਰ ਦਾ ਪਿਆਰ ਦਿਖਾਇਆ ਗਿਆ ਹੈ, ਜੋ ਲੱਖਾਂ ਮੁਸੀਬਤਾਂ ਦੇ ਬਾਵਜੂਦ ਮੁਸਕਰਾਉਂਦੇ ਹਨ। ਇਸ ਤਸਵੀਰ ਨੂੰ ਸਾਲ ਦੀ ਸਭ ਤੋਂ ਵਧੀਆ ਫੋਟੋ ਵਜੋਂ ਚੁਣਿਆ ਗਿਆ ਹੈ।

Also Read: ਪੰਜਾਬ ਕਾਂਗਰਸ 'ਚ ਸਿਆਸੀ ਭੂਚਾਲ ਵਿਚਾਲੇ ਬੋਲੀ ਆਰੂਸਾ ਆਲਮ, 'ਮੈਂ ਨੀ ਆਣਾ ਭਾਰਤ'

ਮਹਿਮੇਤ ਅਸਲਾਨ ਦੀ ਇਹ ਤਸਵੀਰ ਸੀਰੀਆ-ਤੁਰਕੀ ਸਰਹੱਦ 'ਤੇ ਹੈਤੇ ਸੂਬੇ ਦੇ ਰੇਹਨਾਲੀ ਵਿੱਚ ਰਹਿ ਰਹੇ ਸੀਰੀਆਈ ਸ਼ਰਨਾਰਥੀ ਪਿਤਾ-ਪੁੱਤਰ ਦੀ ਖੁਸ਼ੀ ਨੂੰ ਦਰਸਾਉਂਦੀ ਹੈ। ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਪਿਓ-ਪੁੱਤ ਅਪਾਹਜ ਹਨ ਪਰ ਫਿਰ ਵੀ ਉਹ ਮੁਸਕਰਾ ਰਹੇ ਹਨ। ਇਸ ਲਈ ਇਸ ਤਸਵੀਰ ਨੂੰ ਸਿਏਨਾ ਇੰਟਰਨੈਸ਼ਨਲ ਐਵਾਰਡਜ਼ 2021 ਵਿੱਚ 'ਫੋਟੋ ਆਫ ਦਿ ਈਅਰ' ਚੁਣਿਆ ਗਿਆ ਹੈ।

Also Read: ਕਿਸਾਨੀ ਸੰਘਰਸ਼ ਦੇ 11 ਮਹੀਨੇ ਹੋਏ ਪੂਰੇ, ਦੇਸ਼ ’ਚ ਕਿਸਾਨਾਂ ਦਾ ਹੱਲਾ-ਬੋਲ

ਇਸ ਤਸਵੀਰ ਵਿਚਲੇ ਪਿਤਾ ਨੇ ਸੀਰੀਆ ਦੇ ਇਕ ਬਾਜ਼ਾਰ ਵਿਚ ਹੋਏ ਬੰਬ ਧਮਾਕੇ ਵਿੱਚ ਆਪਣੀ ਲੱਤ ਗੁਆ ਦਿੱਤੀ ਸੀ, ਜਦੋਂ ਕਿ ਗਰਭਵਤੀ ਪਤਨੀ ਨੂੰ ਘਰੇਲੂ ਯੁੱਧ ਦੌਰਾਨ ਜ਼ਹਿਰੀਲੀ ਗੈਸ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦਾ ਪੁੱਤਰ ਬਿਨਾਂ ਹੱਥ-ਪੈਰ ਦੇ ਪੈਦਾ ਹੋਇਆ ਸੀ। ਪਿਤਾ ਦੀ ਇੱਕ ਲੱਤ ਨਹੀਂ ਹੈ ਤੇ ਪੁੱਤਰ ਦੇ ਦੋਵੇਂ ਹੱਥ-ਪੈਰ ਨਹੀਂ ਹਨ ਪਰ ਇਸ ਦੇ ਬਾਵਜੂਦ ਦੋਵੇਂ ਮੁਸਕਰਾਉਂਦੇ ਹਨ। ਸਖ਼ਤ ਮਿਹਨਤ ਨਾਲ ਅਸਲਾਨ ਨੇ ਪਿਤਾ-ਪੁੱਤਰ ਦੀ ਇਸ ਖੁਸ਼ੀ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ।

Also Read:  ਬਰਨਾਲਾ 'ਚ ਔਰਤ ਨੇ ਦੋ ਬੱਚਿਆਂ ਸਣੇ ਖਾਧਾ ਜ਼ਹਿਰ, ਤਿੰਨਾਂ ਦੀ ਮੌਤ

ਸੀਰੀਆ ਦੇ ਹਾਲਾਤ ਬਹੁਤ ਖਰਾਬ
ਸੀਰੀਆ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਘਰੇਲੂ ਯੁੱਧ ਨਾਲ ਜੂਝ ਰਿਹਾ ਹੈ। ਅੱਜ ਦੁਨੀਆ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਸੀਰੀਆ ਵਿੱਚ ਹੈ। ਸੀਰੀਆ ਵਿੱਚ 11 ਸਾਲਾਂ ਦੀ ਹਿੰਸਕ ਲੜਾਈ ਨੇ ਸ਼ਹਿਰ ਦੇ ਸ਼ਹਿਰ ਬਰਬਾਦ ਕਰ ਦਿੱਤੇ। ਲੋਕਾਂ ਨੂੰ ਘਰ ਛੱਡ ਕੇ ਭੱਜਣਾ ਪਿਆ। ਇਨ੍ਹਾਂ 11 ਸਾਲਾਂ ਵਿੱਚ 66 ਲੱਖ ਸੀਰੀਆਈ ਸ਼ਰਨਾਰਥੀਆਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਤੁਰਕੀ ਵਿੱਚ 36 ਲੱਖ, ਲੇਬਨਾਨ ਵਿੱਚ 8 ਲੱਖ, ਜਾਰਡਨ ਵਿੱਚ 6 ਲੱਖ, ਇਰਾਕ ਵਿੱਚ 2.5 ਲੱਖ, ਸੀਰੀਆ ਤੋਂ ਮਿਸਰ ਵਿੱਚ 1 ਲੱਖ 30 ਹਜ਼ਾਰ ਲੋਕਾਂ ਨੇ ਸ਼ਰਨ ਲਈ ਹੈ। ਸੀਰੀਆ ਦੀ ਲੜਾਈ ਸ਼ੁਰੂ ਹੋਣ ਤੋਂ ਬਾਅਦ ਲੱਖਾਂ ਲੋਕਾਂ ਨੇ ਯੂਰਪ ਵਿੱਚ ਸ਼ਰਣ ਦੀ ਮੰਗ ਕੀਤੀ। ਕਈ ਦੇਸ਼ਾਂ ਨੇ ਹਜ਼ਾਰਾਂ ਲੋਕਾਂ ਨੂੰ ਪਨਾਹ ਵੀ ਦਿੱਤੀ। ਪਰ ਇੱਕ ਦਹਾਕੇ ਬਾਅਦ ਵੀ ਇਹ ਲੋਕ ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹਨ।

Also Read: ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪ੍ਰੈੱਸ ਕਾਨਫਰੰਸ ਭਲਕੇ, ਖੋਲ੍ਹ ਸਕਦੇ ਨੇ 'ਸਿਆਸੀ ਪੱਤੇ'

In The Market