LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕਾਂਗਰਸ 'ਚ ਸਿਆਸੀ ਭੂਚਾਲ ਵਿਚਾਲੇ ਬੋਲੀ ਆਰੂਸਾ ਆਲਮ, 'ਮੈਂ ਨੀ ਆਣਾ ਭਾਰਤ'

26o5

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੇਤਾਵਾਂ ਵਿਚਾਲੇ ਟਕਰਾਅ 'ਚ ਫਸੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਸ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਆਗੂਆਂ ਤੋਂ ਬਹੁਤ ਨਿਰਾਸ਼ ਹੈ ਅਤੇ ਕਦੇ ਵੀ ਭਾਰਤ ਨਹੀਂ ਪਰਤੇਗੀ ਕਿਉਂਕਿ ਉਹ ਦੁਖੀ ਹੈ।

Also Read:  ਬਰਨਾਲਾ 'ਚ ਔਰਤ ਨੇ ਦੋ ਬੱਚਿਆਂ ਸਣੇ ਖਾਧਾ ਜ਼ਹਿਰ, ਤਿੰਨਾਂ ਦੀ ਮੌਤ

ਪਿਛਲੇ ਹਫਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਅਰੂਸਾ ਆਲਮ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨਾਲ ਕਥਿਤ ਸਬੰਧਾਂ ਦੀ ਜਾਂਚ ਕਰਵਾਈ ਜਾਵੇਗੀ। ਅਮਰਿੰਦਰ ਸਿੰਘ ਨੇ ਇਸ ਮਾਮਲੇ 'ਤੇ ਜਵਾਬੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਕੀਤੇ ਟਵੀਟ 'ਚ ਕਿਹਾ ਸੀ ਕਿ ਆਲਮ 16 ਸਾਲਾਂ ਤੋਂ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਆ ਰਹੀ ਸੀ।

Also Read: ਕਿਸਾਨੀ ਸੰਘਰਸ਼ ਦੇ 11 ਮਹੀਨੇ ਹੋਏ ਪੂਰੇ, ਦੇਸ਼ ’ਚ ਕਿਸਾਨਾਂ ਦਾ ਹੱਲਾ-ਬੋਲ

ਇਕ ਰਿਪੋਰਟ ਮੁਤਾਬਕ ਅਰੂਸਾ ਆਲਮ ਨੇ ਕਿਹਾ, 'ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਹ ਇੰਨੇ ਹੇਠਾਂ ਡਿੱਗ ਸਕਦੇ ਹਨ। ਸੁਖਜਿੰਦਰ ਰੰਧਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਲੱਕੜਬੱਘਾ ਹਨ। ਉਹ ਕੈਪਟਨ ਨੂੰ ਸ਼ਰਮਿੰਦਾ ਕਰਨ ਲਈ ਮੈਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਹ ਇੰਨੇ ਦੀਵਾਲੀਆ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਰਾਜਨੀਤਿਕ ਉਦੇਸ਼ਾਂ ਲਈ ਮੈਨੂੰ ਬੁਲਾਉਣਾ ਪੈ ਰਿਹਾ ਹੈ।’

Also Read: ਦੇਸ਼ 'ਚ 13 ਹਜ਼ਾਰ ਤੋਂ ਘਟੇ ਕੋਰੋਨਾ ਦੇ ਨਵੇਂ ਮਾਮਲੇ, 356 ਲੋਕਾਂ ਦੀ ਹੋਈ ਮੌਤ

ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ‘ਮੇਰਾ ਉਨ੍ਹਾਂ ਲਈ ਸੰਦੇਸ਼ ਹੈ ਕਿ ਤੁਸੀਂ ਵੱਡੇ ਹੋ ਜਾਵੋ ਤੇ ਆਪਣਾ ਘਰ ਸੰਭਾਲੋ। ਪੰਜਾਬ 'ਚ ਕਾਂਗਰਸ ਆਪਣੀ ਜਮੀਨ ਗੁਆ ਚੁੱਕੀ ਹੈ। ਯੁੱਧ ਦੇ ਵਿਚਕਾਰ ਕੌਣ ਆਪਣੇ ਕਮਾਂਡਰ ਦੀ ਥਾਂ ਲੈਂਦਾ ਹੈ?' ਅਰੂਸਾ ਨੇ ਅੱਗੇ ਕਿਹਾ, 'ਹੁਣ ਕਿਰਪਾ ਕਰਕੇ ਆਪਣੀ ਲੜਾਈ ਆਪਣੇ ਦਮ 'ਤੇ ਲੜੋ, ਤੁਸੀਂ ਮੈਨੂੰ ਇਸ ਪੰਜਾਬ ਕਾਂਗਰਸ ਅਤੇ ਸਰਕਾਰੀ ਗੜਬੜ ਵਿਚ ਕਿਉਂ ਘਸੀਟ ਰਹੇ ਹੋ? ਹੁਣ ਜਦੋਂ ਉਨ੍ਹਾਂ ਨੇ ਮੈਨੂੰ ਇਸ ਵਿੱਚ ਖਿੱਚ ਲਿਆ ਹੈ, ਤਾਂ ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ 'ਤੁਹਾਡੇ ਬਾਂਦਰ, ਤੁਹਾਡੀ ਸਰਕਸ'।‘

Also Read: ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪ੍ਰੈੱਸ ਕਾਨਫਰੰਸ ਭਲਕੇ, ਖੋਲ੍ਹ ਸਕਦੇ ਨੇ 'ਸਿਆਸੀ ਪੱਤੇ'

In The Market