LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਕਿਰਾਏ 'ਤੇ ਲੈਕੇ ਚਲਾਓ ਰੇਲ, ਜਾਣੋ ਮੋਦੀ ਸਰਕਾਰ ਦੀ ਇਸ ਖਾਸ ਯੋਜਨਾ ਬਾਰੇ

23n train

ਨਵੀਂ ਦਿੱਲੀ- ਭਾਰਤੀ ਰੇਲਵੇ (Indian Railways) ਨੇ ਮੰਗਲਵਾਰ ਨੂੰ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਕੋਈ ਵੀ ਸੂਬਾ ਸਰਕਾਰ (State Govt) ਜਾਂ ਕੰਪਨੀ ਕਿਰਾਏ 'ਤੇ ਰੇਲ ਗੱਡੀਆਂ (Trains) ਲੈ ਸਕਦੀ ਹੈ। ਇਸ ਦੇ ਲਈ ਰੇਲਵੇ ਮੰਤਰਾਲਾ (Ministry of Railways) ਦੀ ਹਿੱਸੇਦਾਰਾਂ ਨਾਲ ਗੱਲਬਾਤ ਹੋ ਚੁੱਕੀ ਹੈ। ਰੇਲਵੇ ਇਸ ਸੇਵਾ ਲਈ ਘੱਟੋ-ਘੱਟ ਚਾਰਜ ਲਵੇਗਾ। ਇਸ ਯੋਜਨਾ ਦੇ ਤਹਿਤ ਰੇਲਵੇ ਦੁਆਰਾ 3033 ਕੋਚ ਯਾਨੀ 190 ਟ੍ਰੇਨਾਂ ਦੀ ਪਛਾਣ ਕੀਤੀ ਗਈ ਹੈ।

Also Read: ਅੰਮ੍ਰਿਤਸਰ ’ਚ ਵਪਾਰੀਆਂ ਨਾਲ ਕੇਜਰੀਵਾਲ ਦੇ ਵੱਡੇ ਵਾਅਦੇ, ਦਿੱਤੀਆਂ 7 ਗਾਰੰਟੀਆਂ

ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਭਾਰਤ ਗੌਰਵ ਟਰੇਨਾਂ (Bharat Gaurav Trains) ਚਲਾਉਣ ਦਾ ਐਲਾਨ ਕੀਤਾ ਹੈ। ਭਾਰਤ ਗੌਰਵ ਟਰੇਨਾਂ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੀ ਥੀਮ 'ਤੇ ਆਧਾਰਿਤ ਹੋਣਗੀਆਂ। ਰੇਲਵੇ ਮੁਤਾਬਕ ਕਰੀਬ 190 ਟਰੇਨਾਂ ਅਲਾਟ ਕੀਤੀਆਂ ਗਈਆਂ ਹਨ। ਰੇਲ ਮੰਤਰੀ ਨੇ ਕਿਹਾ ਕਿ ਚੰਗਾ ਹੁੰਗਾਰਾ ਮਿਲਣ ਲਈ ਇਨ੍ਹਾਂ ਟਰੇਨਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ।

Also Read: ਬਿਜਲੀ ਦੀਆਂ ਦਰਾਂ ਘਟਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ

ਇਹ ਟਰੇਨਾਂ ਸੈਰ-ਸਪਾਟਾ ਸਥਾਨ 'ਤੇ ਚਲੇਗੀ
ਇਹ ਟਰੇਨਾਂ ਸੈਰ-ਸਪਾਟਾ ਸਥਾਨਾਂ ਲਈ ਚਲਾਈਆਂ ਜਾਣਗੀਆਂ। ਰੇਲ ਮੰਤਰੀ ਨੇ ਕਿਹਾ ਕਿ ਭਾਰਤ ਗੌਰਵ ਟਰੇਨ, ਰਾਮਾਇਣ ਟਰੇਨ ਲੋਕਾਂ ਨੂੰ ਭਾਰਤੀ ਸੰਸਕ੍ਰਿਤੀ, ਸਾਡੀ ਵਿਭਿੰਨਤਾ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਦਾ ਮੌਕਾ ਦੇਵੇਗੀ। ਰੇਲਵੇ ਆਉਣ ਵਾਲੇ ਸਮੇਂ ਵਿੱਚ ਗੁਰੂ ਕ੍ਰਿਪਾ ਅਤੇ ਸਫਾਰੀ ਟਰੇਨਾਂ ਚਲਾਉਣ ਜਾ ਰਿਹਾ ਹੈ।

Also Read: ਡਿਪਟੀ CM ਰੰਧਾਵਾ ਦੀ ਸਖਤੀ, ਅਣ-ਅਧਿਕਾਰਿਤ ਗੰਨਮੈਨਾਂ ਦੀ ਡਿਊਟੀ ਸਬੰਧੀ ਲਿਆ ਸਖਤ ਨੋਟਿਸ

ਅਰਜ਼ੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ  
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਟਰੇਨਾਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ 'ਚ ਏ.ਸੀ., ਨਾਨ-ਏ.ਸੀ., ਹਰ ਤਰ੍ਹਾਂ ਦੀਆਂ ਟਰੇਨਾਂ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਰੂਟ ਤੈਅ ਕਰਨ ਦਾ ਅਧਿਕਾਰ ਕੰਪਨੀ ਕੋਲ ਹੋਵੇਗਾ। ਭਾਰਤ ਗੌਰਵ ਟ੍ਰੇਨ ਨੂੰ ਪ੍ਰਾਈਵੇਟ ਸੈਕਟਰ ਅਤੇ ਆਈਆਰਸੀਟੀਸੀ ਦੋਵਾਂ ਦੁਆਰਾ ਚਲਾਇਆ ਜਾ ਸਕਦਾ ਹੈ। ਇਨ੍ਹਾਂ ਟਰੇਨਾਂ ਦਾ ਕਿਰਾਇਆ ਟੂਰ ਆਪਰੇਟਰ ਵੱਲੋਂ ਤੈਅ ਕੀਤਾ ਜਾਵੇਗਾ।

In The Market