LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਨੂੰਮਾਨ ਜਯੰਤੀ 'ਤੇ 108 ਫੁੱਟ ਉੱਚੀ ਮੂਰਤੀ ਦਾ PM ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤਾ ਉਦਘਾਟਨ

jai shree raam

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਹਨੂੰਮਾਨ ਜਯੰਤੀ (Hanuman Jayanti) ਮੌਕੇ ਗੁਜਰਾਤ ਦੇ ਮੋਰਬੀ ਵਿਚ ਵੀਡੀਓ ਕਾਨਫਰੰਸਿੰਗ (Video conferencing) ਰਾਹੀਂ ਭਗਵਾਨ ਹਨੂੰਮਾਨ  ਦੀ ਮੂਰਤੀ ਦਾ ਉਦਘਾਟਨ ਕਰ ਦਿੱਤਾ। ਇਸ ਮੂਰਤੀ ਦੀ ਉਚਾਈ 108 ਫੁੱਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਨੂੰਮਾਨ ਜਯੰਤੀ 'ਤੇ, ਵੀਡੀਓ ਕਾਨਫ਼ਰੰਸਿੰਗ ਰਾਹੀਂ ਗੁਜਰਾਤ ਦੇ ਮੋਰਬੀ ਵਿਚ ਹਨੂੰਮਾਨ ਜੀ ਦੀ 108 ਫੁੱਟ ਦੀ ਮੂਰਤੀ ਦਾ ਉਦਘਾਟਨ ਕੀਤਾ। ਇਹ ਮੂਰਤੀ ''ਹਨੂੰਮਾਨ ਜੀ 4 ਧਾਮ ਪ੍ਰੋਜੈਕਟ'' ਦੇ ਹਿੱਸੇ ਵਜੋਂ ਦੇਸ਼ ਭਰ ਵਿਚ 4 ਦਿਸ਼ਾਵਾਂ ਵਿਚ ਸਥਾਪਿਤ ਕੀਤੀਆਂ ਜਾ ਰਹੀਆਂ 4 ਮੂਰਤੀਆਂ ਵਿਚੋਂ ਦੂਜੀ ਹੈ। ਪ੍ਰਧਾਨ ਮੰਤਰੀ ਦਫਤਰ (Prime Minister's Office) ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਮੂਰਤੀ ਹਨੂੰਮਾਨਜੀ ਚਾਰ ਧਾਰ ਪ੍ਰਾਜੈਕਟ ਦੇ ਤਹਿਤ ਬਣਾਈ ਗਈ ਹੈ। ਪ੍ਰਾਜੈਕਟ ਤਹਿਤ ਦੇਸ਼ ਦੇ ਚਾਰੋ ਪਾਸਿਓਂ ਭਗਵਾਨ ਹਨੂੰਮਾਨ (Lord Hanuman) ਦੀਆਂ ਚਾਰ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ। ਮੋਰਬੀ ਵਿਚ ਬਣੀ ਭਗਵਾਨ ਹਨੂੰਮਾਨ ਦੀ ਮੂਰਤੀ ਦੂਜੀ ਹੈ। ਇਸ ਮੂਰਤੀ ਦੀ ਸਥਾਪਨਾ ਮੋਰਬੀ ਵਿਚ ਪਰਮ ਪੂਜ ਬਾਪੂ ਕੇਸ਼ਵਾਨੰਦ ਜੀ ਦੇ ਆਸ਼ਰਮ ਵਿਚ ਕੀਤੀ ਗਈ ਹੈ। Also Read : ਸਪੋਰਟਸ ਕਾਲਜ ਵਿਚ ਖਿਡਾਰੀਆਂ ਨੂੰ ਮਿਲੇ ਖੇਡ ਮੰਤਰੀ ਮੀਤ ਹੇਅਰ

PM Narendra Modi Reveals India's 'Goal' To Have Record Number Of Doctors In  10 Years
ਦੱਸ ਦਈਏ ਕਿ ਹਨੂੰਮਾਨਜ ਦੀ ਚਾਰ ਧਾਰ ਪ੍ਰਾਜੈਕਟਾਂ ਦੀ ਸ਼ੁਰੂਆਤ ਸਾਲ 2008 ਵਿਚ ਹੋਈ ਸੀ। ਹਨੂੰਮਾਨ ਜੀ ਚਾਰ ਧਾਮ ਪ੍ਰਾਜੈਕਟ ਦੀ ਪਹਿਲੀ ਮੂਰਤੀ 2010 ਵਿਚ ਸ਼ਿਮਲਾ ਵਿਚ ਬਣਾਈ ਗਈ ਸੀ। ਦੇਸ਼ ਦੇ ਦੱਖਣ ਵਿਚ ਰਾਮੇਸ਼ਵਰਮ ਵਿਚ ਹਨੂੰਮਾਨ ਜੀ ਦੀ ਤੀਜੀ ਮੂਰਤੀ 'ਤੇ ਕੰਮ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਪੀ.ਐੱਮ. ਮੋਦੀ ਨੇ ਇਸੇ ਸਾਲ 5 ਫਰਵਰੀ ਨੂੰ ਹੈਦਰਾਬਾਦ ਵਿਚ 216 ਫੁੱਟ ਉੱਚੇ ਸਟੈਚੂ ਆਫ ਇਕੁਐਲਿਟੀ ਦਾ ਉਦਘਾਟਨ ਕੀਤਾ ਸੀ। ਇਹ ਮੂਰਤੀ 11ਵੀਂ ਸਦੀ ਦੇ ਵੈਸ਼ਣਵ ਸੰਤ ਰਾਮਾਨੁਜਾਚਾਰਿਆ ਦੀ ਹੈ। ਸਟੈਚੂ ਆਫ ਇਕੁਐਲਿਟੀ ਬੈਠੀ ਹੋਈ ਕਰੰਸੀ ਵਿਚ ਸਭ ਤੋਂ ਉੱਚੀ ਮੂਰਤੀ ਹੈ। ਇਸ ਨੂੰ ਇਕ ਹਜ਼ਾਰ ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਬਣਾਉਣ ਵਿਚ ਸੋਨਾ, ਚਾਂਦੀ, ਤਾਂਬਾ, ਪਿੱਤਲ ਦਾ ਭਰਪੂਰ ਇਸਤੇਮਾਲ ਕੀਤਾ ਗਿਆ ਹੈ। 

In The Market