LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਨੇ ਮਹਿਲਾ ਹਾਕੀ ਟੀਮ ਦਾ ਵਧਾਇਆ ਹੌਸਲਾ, ਕਿਹਾ -ਤੁਹਾਡੇ ’ਤੇ ਦੇਸ਼ ਨੂੰ ਹੈ ਮਾਣ

hsgf

ਨਵੀਂ ਦਿੱਲੀ:  ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਟੀਮ ਨਾਲ  ਫੋਨ 'ਤੇ ਗੱਲ (Video Call) ਕੀਤੀ। ਇਸ ਗੱਲਬਾਤ ਦੌਰਾਨ ਟੀਮ ਬਹੁਤ ਭਾਵੁਕ ਹੋ ਗਈ ਸੀ। ਇਸ ਵੇਲੇ ਪ੍ਰਧਾਨ ਮੰਤਰੀ  ਨੇ ਦੇਸ਼ ਦੀਆਂ ਧੀਆਂ ਦਾ ਹੌਸਲਾ ਵਧਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਰੋਵੋ ਨਾ, ਤੁਸੀਂ ਦੇਸ਼ ਦੀਆਂ ਕਰੋੜਾਂ ਧੀਆਂ ਲਈ ਪ੍ਰੇਰਣਾ ਬਣ ਗਏ ਹੋ। ਤੁਸੀਂ ਬਹੁਤ ਵਧੀਆ ਖੇਡਿਆ...ਮੈਂ ਟੀਮ ਦੇ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ।"

read more- ਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲ

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਜ਼ਖਮੀ ਹੋਈ ਖਿਡਾਰਨ ਦੀ ਹਾਲਤ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਖਿਡਾਰੀ ਵਧੀਆ ਖੇਡੇ। ਮੈਨੂੰ ਤੁਹਾਡੀ ਰੋਣ ਦੀ ਆਵਾਜ਼ ਸੁਣ ਰਹੀ ਹੈ, ਤੁਸੀਂ ਰੋਣਾ ਬੰਦ ਕਰੋ ... ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ ਅਤੇ ਬਿਲਕੁਲ ਵੀ ਨਿਰਾਸ਼ ਨਾ ਹੋਵੋ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਸੀ ਕਿ ਅਸੀਂ ਟੋਕੀਉ 2020 (Tokoyo Olympic) ਵਿਚ ਆਪਣੀ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਾਂਗੇ। 

ਦੂਜੇ ਪਾਸੇ ਹਰਾਂ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸ਼ੋਰਡ ਮੌਰਿਨ ਨੇ ਕਿਹਾ ਕਿ ਓਲੰਪਿਕ ਖੇਡਾਂ ਵਿੱਚ ਬ੍ਰਿਟੇਨ ਦੇ ਖਿਲਾਫ ਕਾਂਸੀ ਤਮਗਾ ਪਲੇਆਫ ਮੈਚ ਇਸ ਟੀਮ ਦੇ ਨਾਲ ਉਨ੍ਹਾਂ ਦੀ ਆਖਰੀ ਜ਼ਿੰਮੇਵਾਰੀ ਸੀ। 47 ਸਾਲਾ ਕੋਚ ਦੀ ਨਿਗਰਾਨੀ ਹੇਠ ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਦੇ ਚੌਥੇ ਸਥਾਨ 'ਤੇ ਰਹਿਣ ਦਾ ਕ੍ਰੈਡਿਟ ਉਨ੍ਹਾਂ ਦੀ ਟ੍ਰੇਨਿੰਗ ਨੂੰ ਦਿੱਤਾ ਜਾ ਰਿਹਾ ਹੈ। ਬ੍ਰਿਟੇਨ ਦੇ ਖਿਲਾਫ ਕਰੀਬੀ ਮੈਚ ਵਿੱਚ ਟੀਮ 3-4 ਨਾਲ ਹਾਰ ਗਈ। ਮੈਚ ਦੇ ਕੁਝ ਘੰਟਿਆਂ ਬਾਅਦ, ਮੌਰਿਨ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। 

read more- ਭਾਰਤੀ ਮਹਿਲਾ ਹਾਕੀ ਟੀਮ 'ਚ ਸ਼ਾਮਲ ਰਾਜ ਦੀਆਂ 9 ਖਿਡਾਰਨਾਂ ਨੂੰ ਮਿਲੇਗਾ 50-50 ਲੱਖ ਰੁਪਏ ਇਨਾਮ

In The Market