LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਮਹਿਲਾ ਹਾਕੀ ਟੀਮ 'ਚ ਸ਼ਾਮਲ ਰਾਜ ਦੀਆਂ 9 ਖਿਡਾਰਨਾਂ ਨੂੰ ਮਿਲੇਗਾ 50-50 ਲੱਖ ਰੁਪਏ ਇਨਾਮ

6khattar

ਚੰਡੀਗੜ੍ਹ (ਇੰਟ.)- ਹਰਿਆਣਾ ਸਰਕਾਰ (Government of Haryana) ਨੇ ਟੋਕੀਓ ਓਲੰਪਿਕਸ (Tokyo Olympics) ਦੇ ਸੈਮੀਫਾਈਨਲ (Semifinals) ਵਿੱਚ ਪਹੁੰਚ ਕੇ ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਰਾਜ ਦੀਆਂ ਨੌਂ ਖਿਡਾਰਨਾਂ ਨੂੰ 50-50 ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Chief Minister Manohar Lal Khattar) ਨੇ ਕਿਹਾ, “ਹਰਿਆਣਾ ਸਰਕਾਰ ਓਲੰਪਿਕ ਮਹਿਲਾ ਹਾਕੀ ਟੀਮ (Olympic women's hockey team) ਵਿੱਚ ਸ਼ਾਮਲ ਰਾਜ ਦੀਆਂ ਨੌਂ ਖਿਡਾਰਨਾਂ ਨੂੰ 50-50 ਲੱਖ ਰੁਪਏ ਦੇਵੇਗੀ। ਉਨ੍ਹਾਂ ਨੇ ਓਲੰਪਿਕ ਵਿਚ ਚੌਥੀ ਥਾਂ 'ਤੇ ਰਹਿ ਕੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ। ਭਾਰਤੀ ਟੀਮ ਕਾਂਸੀ ਤਮਗੇ ਦੇ ਮੁਕਾਬਲੇ ਵਿਚ ਬ੍ਰਿਟੇਨ ਤੋਂ 3-4 ਨਾਲ ਹਾਰ ਗਈ।

Manohar Lal Khattar lashes out: 'If you cannot manage Delhi, give it to  Haryana' | Dellhi New

read more- ਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲ

ਹਰਿਆਣਾ ਅਤੇ ਪੰਜਾਬ ਵਿਚ ਖਿਡਾਰੀਆੰ ਦੇ ਪਰਿਵਾਰ ਭਾਰਤ ਦੀ ਜਿੱਤ ਦੀ ਆਸ ਵਿਚ ਟੀ.ਵੀ. ਦੇ ਸਾਹਮਣੇ ਨਜ਼ਰਾਂ ਗੱਡੀ ਬੈਠੇ ਰਹੇ। ਕੁਰੂਕਸ਼ੇਤਰ ਦੇ ਸ਼ਾਹਬਾਦ ਵਿਚ ਰਾਨੀ ਦੇ ਪਿਤਾ ਰਾਮਪਾਲ ਨੇ ਕਿਹਾ ਕਿ ਟੀਮ ਚੰਗਾ ਖੇਡੀ ਪਰ ਜਿੱਤ ਦਰਜ ਨਹੀਂ ਕਰ ਸਕੀ। ਉਨ੍ਹਾਂ ਨੇ ਕਿਹਾ ਕਿ ਟੀਮ ਦੇ ਪ੍ਰਦਰਸ਼ਨ ਨਾਲ ਖੇਡ 'ਤੇ ਅਤੇ ਨੌਜਵਾਨਾਂ 'ਤੇ ਹਾਂ ਪੱਖੀ ਅਸਰ ਪਵੇਗਾ। ਗੋਲਕੀਪਰ ਸਵਿਤਾ ਪੂਨੀਆ ਦੇ ਪਿਤਾ ਮਹਿੰਦਰ ਪੂਨੀਆ ਨੇ ਸਿਰਸਾ ਵਿਚ ਕਿਹਾ ਮੈਚ ਦਾ ਨਤੀਜਾ ਭਾਵੇਂ ਹੀ ਜੋ ਹੋਵੇ ਪਰ ਉਹ ਚੰਗਾ ਖੇਡੇ। ਨੇਹਾ ਗੋਇਲ ਦੀ ਮਾਂ ਸਾਵਿੱਤਰੀ ਮੈਚ ਦੇਖਦੇ ਸਮੇਂ ਭਾਵੁਕ ਹੋ ਗਈ।

In The Market