LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲ

rahul gandhi jantar

ਨਵੀਂ ਦਿੱਲੀ (ਇੰਟ.)- ਵਿਰੋਧੀ ਧਿਰ (Opposition) ਨੇ ਪੈਗਾਸਸ ਜਾਸੂਸੀ ਮਾਮਲੇ (Pegasus spy cases), ਪੈਟਰੋਲ ਡੀਜ਼ਲ (Petrol diesel) ਦੀਆਂ ਕੀਮਤਾਂ ਵਿਚ ਬੜਤ ਅਤੇ ਖੇਤੀ ਕਾਨੂੰਨਾਂ (Agricultural laws) 'ਤੇ ਚਰਚਾ ਦੀ ਮੰਗ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਸ ਕ੍ਰਮ ਵਿਚ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ (Rahul Gandhi) ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਨੇਤਾ ਬਸ ਤੋਂ ਜੰਤਰ-ਮੰਤਰ ਪਹੁੰਚੇ ਅਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋ ਕੇ ਨਾਅਰੇਬਾਜ਼ੀ (Sloganeering) ਕੀਤੀ।

read more- ਖੇਡ ਰਤਨ ਐਵਾਰਡ ਦਾ ਨਾਂ ਹੁਣ ਹੋਵੇਗਾ 'ਮੇਜਰ ਧਿਆਨ ਚੰਦ ਐਵਾਰਡ', PM ਮੋਦੀ ਨੇ ਕੀਤਾ ਟਵੀਟ

ਰਾਹੁਲ ਗਾਂਧੀ ਤੋਂ ਇਲਾਵਾ ਇਸ ਮੀਟਿੰਗ 'ਚ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ, ਜੈਰਾਮ ਰਮੇਸ਼, ਦਰਮੁਕ ਦੇ ਟੀ.ਆਰ. ਬਾਲੂ, ਸ਼ਿਵ ਸੈਨਾ ਦੇ ਸੰਜੇ ਰਾਊਤ ਅਤੇ ਹੋਰ ਵਿਰੋਧੀ ਦਲਾਂ ਦੇ ਨੇਤਾ ਸ਼ਾਮਲ ਹੋਏ। ਸੂਤਰਾਂ ਨੇ ਦੱਸਿਆ ਕਿ ਖੜਗੇ ਦੇ ਸੰਸਦ ਭਵਨ ਸਥਿਤ ਕਮਰੇ 'ਚ ਹੋਈ ਇਸ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਕਿ ਵਿਰੋਧੀ ਧਿਰ ਨੇਤਾ ਸ਼ੁੱਕਰਵਾਰ ਦੁਪਹਿਰ ਜੰਤਰ-ਮੰਤਰ ਪਹੁੰਚ ਕੇ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜਤਾਉਣਗੇ।

read more- ਚੀਨ ਵਿਚ ਮੁੜ ਤੋਂ ਲਗਾਇਆ ਗਿਆ ਲਾਕਡਾਊਨ, ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮਾਮਲੇ 

ਦੱਸਣਯੋਗ ਹੈ ਕਿ ਸੰਸਦ ਸੈਸ਼ਨ ਦੇ ਮੱਦੇਨਜ਼ਰ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜੰਤਰ-ਮੰਤਰ 'ਤੇ ਪਿਛਲੇ ਕੁਝ ਦਿਨਾਂ ਤੋਂ ਸਾਂਕੇਤਿਕ 'ਸੰਸਦ' ਦਾ ਆਯੋਜਨ ਕੀਤੇ ਹੋਏ ਹਨ। ਕਿਸਾਨ ਜਥੇਬੰਦੀਆਂ ਦੀ ਮੰਗ ਤਿੰਨੋਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਹੈ। ਸੂਤਰਾਂ ਅਨੁਸਾਰ, ਵਿਰੋਧੀ ਧਿਰ ਨੇਤਾਵਾਂ ਦੀ ਬੈਠਕ 'ਚ ਇਹ ਵੀ ਤੈਅ ਕੀਤਾ ਗਿਆ ਕਿ ਪੈਗਾਸਸ ਜਾਸੂਸੀ ਮਾਮਲਾ ਅਤੇ ਮਹਿੰਗਾਈ ਦੇ ਮੁੱਦੇ 'ਤੇ ਸਰਕਾਰ ਨੂੰ ਅੱਗੇ ਵੀ ਘੇਰਿਆ ਜਾਵੇਗਾ। ਪੈਗਾਸਸ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ, ਸੰਸਦ ਦੇ ਮਾਨਸੂਨ ਸੈਸ਼ਨ 'ਚ ਸ਼ੁਰੂ ਤੋਂ ਹੀ ਦੋਹਾਂ ਸਦਨ 'ਚ ਗਤੀਰੋਧ ਬਣਿਆ ਹੋਇਆ ਹੈ। 19 ਜੁਲਾਈ ਤੋਂ ਇਹ ਸੈਸ਼ਨ ਸ਼ੁਰੂ ਹੋਇਆ ਸੀ ਪਰ ਹੁਣ ਤੱਕ ਦੋਹਾਂ ਸਦਨਾਂ ਦੀ ਕਾਰਵਾਈ ਰੁਕੀ ਹੈ। ਵਿਰੋਧੀ ਦਲ ਇਸ ਗੱਲ 'ਤੇ ਜ਼ੋਰ ਦਿੰਦੇ ਰਹੇ ਹਨ ਕਿ ਪੈਗਾਸਸ ਜਾਸੂਸੀ ਮੁੱਦੇ 'ਤੇ ਪਹਿਲੇ ਚਰਚਾ ਕਰਵਾਉਣ ਲਈ ਸਰਕਾਰ ਦੇ ਤਿਆਰ ਹੋਣਦੇ ਬਾਅਦ ਹੀ ਸੰਸਦ 'ਚ ਗਤੀਰੋਧ ਖ਼ਤਮ ਹੋਵੇਗਾ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਦੀ ਮੰਗ ਨੂੰ ਖਾਰਜ ਕਰਦੇ ਹੋਏ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਕਿਹਾ ਸੀ ਕਿ ਇਹ ਕੋਈ ਮੁੱਦਾ ਹੀ ਨਹੀਂ ਹੈ।

In The Market