LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੇਡ ਰਤਨ ਐਵਾਰਡ ਦਾ ਨਾਂ ਹੁਣ ਹੋਵੇਗਾ 'ਮੇਜਰ ਧਿਆਨ ਚੰਦ ਐਵਾਰਡ', PM ਮੋਦੀ ਨੇ ਕੀਤਾ ਟਵੀਟ

pm modi narendra

ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ (Central Government) ਨੇ ਖੇਡ ਰਤਨ ਪੁਰਸਕਾਰ (Sports Gem Awards) ਦਾ ਨਾਂ ਬਦਲ ਦਿੱਤਾ ਹੈ। ਹੁਣ ਇਸ ਨੂੰ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ (Major Dhyan Chand Sports Gem Award) ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਐਵਾਰਡ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ (Prime Minister Rajiv Gandhi) ਦੇ ਨਾਂ ਹੁੰਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ (Tweet) ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰੇ ਭਾਰਤ ਦੇ ਨਾਗਰਿਕਾਂ ਤੋਂ ਖੇਡ ਰਤਨ ਪੁਰਸਕਾਰ (Khed ratan Awards) ਦਾ ਨਾਂ ਮੇਜਰ ਧਿਆਨਚੰਦ ਦੇ ਨਾਂ 'ਤੇ ਰੱਖਣ ਲਈ ਕੋਈ ਅਪੀਲ ਪ੍ਰਾਪਤ ਹੋ ਰਹੇ ਹਨ। ਉਨ੍ਹਾਂ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਖੇਡ ਰਤਨ ਪੁਰਸਕਾਰ ਨੂੰ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਕਿਹਾ ਜਾਵੇਗਾ।

ਪੀ.ਐੱਮ. ਮੋਦੀ ਨੇ ਕੀ ਟਵੀਟ ਕੀਤਾ?
ਪੀ.ਐੱਮ. ਮਦੀ ਨੇ ਕਿਹਾ ਹੈ ਕਿ ਦੇਸ਼ ਵਿਚ ਮਾਣ ਮਹਿਸੂਸ ਕਰਵਾ ਦੇਣ ਵਾਲੇ ਪਲਾਂ ਵਿਚਾਲੇ ਹੇਰਕ ਦੇਸ਼ਵਾਸੀਆਂ ਦੀ ਇਹ ਅਪੀਲ ਵੀ ਸਾਹਮਣੇ ਆਇਆ ਹੈ ਕਿ ਖੇਡ ਰਤਨ ਪੁਰਸਕਾਰ ਦਾ ਨਾਂ ਮੇਜਰ ਧਿਆਨਚੰਦ ਜੀ ਨੂੰ ਸਮਰਪਿਤ ਕੀਤਾ ਜਾਵੇ। ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਦਾ ਨਾਂ ਹੁਣ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਕੀਤਾ ਜਾ ਰਿਹਾ ਹੈ। 
ਇਕ ਹੋਰ ਟਵੀਟ ਵਿਚ ਪੀ.ਐੱਮ. ਮੋਦੀ ਨੇ ਕਿਹਾ ਕਿ ਓਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਸਦਕਾ ਹੀ ਅਸੀਂ ਸਾਰੇ ਗਦਗਦ ਹਾਂ। ਖਾਸ ਕਰ ਕੇ ਹਾਕੀ ਵਿਚ ਸਾਡੇ ਬੇਟੇ-ਬੇਟੀਆਂ ਨੇ ਜੋ ਇੱਛਾ ਸ਼ਕਤੀ ਦਿਖਾਈ ਹੈ। ਜਿੱਤ ਪ੍ਰਤੀ ਜੋ ਲਲਕ ਦਿਖਾਈ ਹੈ, ਉਹ ਮੌਜੂਦਾ ਸਮੇਂ ਵਿਚ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ।

In The Market