ਬੀਜਿੰਗ (ਇੰਟ.)-ਕੋਰੋਨਾ ਵਾਇਰਸ (Corona Virus) ਦਾ ਪਹਿਲਾਂ ਮਚਾਇਆ ਕਹਿਰ ਹੀ ਅਜੇ ਕਾਬੂ ਹੇਠ ਨਹੀਂ ਆਇਆ ਸੀ ਕਿ ਹੁਣ ਡੇਲਟਾ ਵੈਰੀਐਂਟ (Delta variant) ਕਾਰਣ ਮੁੜ ਤੋਂ ਕਈ ਦੇਸ਼ਾਂ ਵਿਚ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਹੁਣ ਚੀਨ ਦੀ ਰਾਜਧਾਨੀ ਬੀਜਿੰਗ (capital Beijing) ਸਮੇਤ ਦੇਸ਼ ਭਰ ਵਿਚ ਨਵੀਂ ਹਵਾਈ ਯਾਤਰਾ (Air travel) ਅਤੇ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ, ਕਿਉਂਕਿ ਡੈਲਟਾ ਵੇਰੀਐਂਟ (Delta variant) ਦੇ 500 ਤੋਂ ਜ਼ਿਆਦਾ ਮਾਮਲੇ 15 ਸੂਬਿਆਂ ਅਤੇ ਨਗਰ ਪਾਲਿਕਾਵਾਂ (Municipalities) ਤੋਂ ਸਾਹਮਣੇ ਆਏ ਹਨ। ਪਿਛਲੇ ਸਾਲ ਵਾਇਰਸ ਮੁਕਤ ਹੋਣ ਦਾ ਦਾਅਵਾ ਕਰਨ ਤੋਂ ਬਾਅਦ, ਚੀਨ ਦੇ ਲੋਕ ਲਗਭਗ ਵਾਇਰਸ ਮੁਕਤ ਜੀਵਨ ਬਿਤਾ ਰਹੇ ਸਨ। ਹਵਾਈ ਅੱਡੇ ਤੋਂ ਫੈਲਿਆ ਇਨਫੈਕਸ਼ਨ (Infections) ਦੇਸ਼ ਦੇ 17 ਸੂਬਿਆਂ ਵਿਚ ਪਹੁੰਚ ਚੁੱਕਾ ਹੈ। ਹਾਲਾਂਕਿ ਪੂਰਬੀ ਸ਼ਹਿਰ ਨਾਨਜਿੰਗ ਸਥਿਤ ਕੌਮਾਂਤਰੀ ਹਵਾਈ ਅੱਡੇ (International Airport) ਤੋਂ ਦੁਬਾਰਾ ਇਨਫੈਕਸ਼ਨ ਦੇ ਫੈਲਣ ਨਾਲ ਦੇਸ਼ ਵਿਚ ਹਾਈ ਅਲਰਟ (High alert) ਹੈ।
read more-ਟੋਕੀਓ ਓਲੰਪਿਕਸ - ਭਾਰਤੀ ਮਹਿਲਾ ਹਾਕੀ ਟੀਮ ਕਾਂਸੀ ਤਮਗੇ ਤੋਂ ਖੁੰਝੀ, ਬ੍ਰਿਟੇਨ ਨੇ 4-3 ਨਾਲ ਹਰਾਇਆ
ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ 144 ਖੇਤਰਾਂ ਵਿਚ ਜਨਤਕ ਟਰਾਂਸਪੋਰਟ ਅਤੇ ਟੈਕਸੀ ਸੇਵਾਵਾਂ ਵਿਚ ਕਟੌਤੀ ਕੀਤੀ ਗਈ, ਜਦਕਿ ਅਧਿਕਾਰੀਆਂ ਨੇ ਬੀਜਿੰਗ ਵਿਚ ਟਰੇਨ ਸੇਵਾ ਅਤੇ ਮੈਟਰੋ ਦੇ ਉਪਯੋਗ ’ਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਸ਼ਹਿਰ ਦੇ ਉਨ੍ਹਾਂ ਸਥਾਨਕ ਨੇਤਾਵਾਂ ਖਿਲਾਫ ਕਾਰਵਾਈ ਕਰ ਰਿਹਾ ਹੈ, ਜੋ ਕੋਰੋਨਾ ਨੂੰ ਰੋਕਣ ਵਿਚ ਨਾਕਾਮਯਾਬ ਰਹੇ। ਚੀਨ ਦੇ ਕਈ ਸ਼ਹਿਰ ਹੁਣ ਲਾਕਡਾਊਨ ਦਾ ਸਾਹਮਣਾ ਕਰ ਰਹੇ ਹਨ। ਚੀਨ ਵਿਚ ਸਥਾਨਕ ਇਨਫੈਕਸ਼ਨ ਦੇ 71 ਨਵੇਂ ਮਾਮਲੇ ਬੁੱਧਵਾਰ ਨੂੰ ਆਏ। ਇਨ੍ਹਾਂ ਵਿਚੋਂ ਅੱਧੇ ਮਾਮਲੇ ਤੱਟੀ ਸੂਬੇ ਜਿਯਾਂਗਸ਼ੁ ਵਿਚ ਆਏ ਹਨ ਜਿਸਦੀ ਰਾਜਧਾਨੀ ਨਾਨਜਿੰਗ ਹੈ। ਵੁਹਾਨ ਵਿਚ ਸਾਲ 2019 ਦੇ ਅਖੀਰਵਿਚ ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਸੀ ਅਤੇ ਇਥੇ ਵੱਡੇ ਪੈਮਾਨੇ ’ਤੇ ਕੀਤੀ ਗਈ ਜਾਂਚ ਤੋ ਪਤਾ ਲੱਗਾ ਹੈ ਕਿ ਇਸਦੀ ਸਮਾਨਤਾ ਜਿਯਾਂਗਸੁ ਵਿਚ ਮਿਲੇ ਮਾਮਲਿਆਂ ਤੋਂ ਹੈ।
ਇਨਫੈਕਸ਼ਨ ਦੇ ਇਹ ਮਾਮਲੇ ਵਾਇਰਸ ਦੇ ਡੇਲਟਾ ਸਵਰੂਪ ਦੇ ਹਨ, ਜੋ ਬਹੁਤ ਇਨਫੈਕਟਿਡ ਹਨ। ਵੁਹਾਨ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਹਿਰ ਵਿਚ ਪੂਰੀ ਆਬਾਦੀ ਦਾ ਕੋਵਿਡ-19 ਟੈਸਟ ਕਰਨਗੇ। ਵੁਹਾਨ ਦੇ ਇਕ ਸੀਨੀਅਰ ਅਧਿਕਾਰੀ ਲੀ ਤਾਓ ਨੇ ਕਿਹਾ ਕਿ 11 ਮਿਲੀਅਨ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਸਾਰੇ ਲੋਕਾਂ ਦਾ ਨਿਊਕਲਿਕ ਏਸਿਡ ਟੈਸਟ ਕਰਵਾਇਆ ਜਾਏਗਾ। ਏਜੰਸੀ ਮੁਤਾਬਕ ਵੁਹਾਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਿਚ 7 ਪ੍ਰਵਾਸੀ ਮਜ਼ਦੂਰ ਕੋਵਿਡ ਦੀ ਲਪੇਟ ਵਿਚ ਆਏ ਹਨ, ਜੋ ਸਥਾਨਕ ਪੱਧਰ ’ਤੇ ਪ੍ਰਸਾਰਿਤ ਹੋਇਆ ਹੈ। 2020 ਵਿਚ ਲਗਾਏ ਗਏ ਪਹਿਲੀ ਵਾਰ ਦੇ ਸਖਤ ਲਾਕਡਾਊਨ ਵਿਚ ਚੀਨ ਨੇ ਆਪਣੇ ਇਸ ਸ਼ਹਿਰ ਵਿਚ ਕੋਰੋਨਾ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਸੀ। ਚੀਨ ਦੇ ਮੈਨੇਜਮੈਂਟ ਦੀ ਪੂਰੀ ਦੁਨੀਆ ਵਿਚ ਤਰੀਫ ਵੀ ਹੋ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट