LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਓਲੰਪਿਕਸ - ਭਾਰਤੀ ਮਹਿਲਾ ਹਾਕੀ ਟੀਮ ਕਾਂਸੀ ਤਮਗੇ ਤੋਂ ਖੁੰਝੀ, ਬ੍ਰਿਟੇਨ ਨੇ 4-3 ਨਾਲ ਹਰਾਇਆ

india womens

ਟੋਕੀਓ (ਇੰਟ.)- ਟੋਕੀਓ ਓਲੰਪਿਕਸ (Tokyo Olympics) ਵਿਚ ਭਾਰਤੀ ਮਹਿਲਾ ਹਾਕੀ ਟੀਮ (Indian women's hockey team) ਦਾ ਮੁਕਾਬਲਾ ਅੱਜ ਬ੍ਰਿਟੇਨ ਮਹਿਲਾ ਹਾਕੀ ਟੀਮ (UK women's hockey team) ਨਾਲ ਹੋਇਆ ਜਿਸ ਵਿਚ ਭਾਰਤ ਕਾਂਸੀ ਤਮਗੇ (India bronze medal) ਲਈ ਖੇਡ ਰਹੀ ਸੀ ਪਰ ਭਾਰਤੀ ਟੀਮ ਕਾਂਸੀ ਤਮਗਾ ਜਿੱਤਣ ਤੋਂ ਖੁੰਝ ਗਈ ਅਤੇ ਬ੍ਰਿਟੇਨ ਨੇ ਭਾਰਤ ਨੂੰ 4-3 ਨਾਲ ਹਰਾ ਦਿੱਤਾ।
ਅੱਜ ਟੋਕੀਓ ਓਲੰਪਿਕ 'ਚ ਮਹਿਲਾ ਹਾਕੀ 'ਚ ਕਾਂਸੀ ਤਮਗ਼ੇ ਲਈ ਭਾਰਤ ਤੇ ਬ੍ਰਿਟੇਨ ਵਿਚਾਲੇ ਮੁਕਾਬਲਾ ਖੇਡਿਆ ਗਿਆ। ਇਸ ਮੈਚ 'ਚ ਬ੍ਰਿਟੇਨ ਨੇ ਭਾਰਤ ਨੂੰ 4-3 ਨਾਲ ਹਰਾ ਦਿੱਤਾ। ਮੈਚ 'ਚ ਹਾਰ ਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਤੋਂ ਟੋਕੀਓ ਓਲੰਪਿਕ 'ਚ ਤਮਗ਼ੇ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਹਨ। ਮੈਚ 'ਚ ਸ਼ੁਰੂ ਤੋਂ ਹੀ ਦੋਹਾਂ ਟੀਮਾਂ ਵਿਚਾਲੇ ਜ਼ਬਰਦਸਤ ਸੰਘਰਸ਼ ਦੇਖਣ ਨੂੰ ਮਿਲਿਆ। ਪਰ ਮੈਚ 'ਚ ਬ੍ਰਿਟੇਨ ਨੇ ਛੇਤੀ ਹੀ ਭਾਰਤ ਨੂੰ ਪਛਾੜਦੇ ਹੋਏ ਪਹਿਲਾ ਗੋਲ ਕੀਤਾ। ਇਸ ਤਰ੍ਹਾਂ ਬ੍ਰਿਟੇਨ ਨੇ ਭਾਰਤ 'ਤੇ 1-0 ਨਾਲ ਬੜ੍ਹਤ ਹਾਸਲ ਕਰ ਲਈ। ਇਸ ਤੋਂ ਕੁਝ ਦੇਰ ਬਾਅਦ ਬ੍ਰਿਟੇਨ ਨੇ ਦੂਜਾ ਗੋਲ ਕਰਦੇ ਹੋਏ ਭਾਰਤ ਖ਼ਿਲਾਫ਼ 2-0 ਦੀ ਬੜ੍ਹਤ ਹਾਸਲ ਕਰ ਲਈ।


ਮੈਚ 'ਚ ਪਛੜਨ ਦੇ ਬਾਅਦ ਭਾਰਤ ਨੇ ਵਾਪਸੀ ਕਰਦੇ ਹੋਏ ਆਪਣਾ ਖ਼ਾਤਾ ਖੋਲਿਆ ਤੇ ਮੈਚ 'ਚ ਇਕ ਗੋਲ ਕੀਤਾ ਪਰ ਗੋਲ ਕਰਨ ਦੇ ਬਾਵਜੂਦ ਭਾਰਤ 2-1 ਨਾਲ ਪਛੜ ਰਿਹਾ ਸੀ। ਇਸ ਤੋਂ ਬਾਅਦ ਭਾਰਤ ਨੇ ਦੂਜਾ ਗੋਲ ਕੀਤਾ ਤੇ ਸਕੋਰ 2-2 ਨਾਲ ਬਰਾਬਰ ਕਰ ਦਿੱਤੇ। ਗੁਰਜੀਤ ਕੌਰ ਨੇ ਟੀਮ ਇੰਡੀਆ ਦੀ ਧਮਾਕੇਦਾਰ ਵਾਪਸੀ ਕਰਾਈ। ਉਨ੍ਹਾਂ ਨੇ ਦੋ ਸ਼ਾਨਦਾਰ ਗੋਲ ਕੀਤੇ। ਗੁਰਜੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ਦੇ ਜ਼ਰੀਏ ਕੀਤੇ। ਗੁਰਜੀਤ ਨੇ ਦੋ ਮਿੰਟ ਦੇ ਅੰਦਰ ਇਹ ਗੋਲ ਕੀਤੇ। 

ਪਹਿਲਾ ਗੋਲ ਉਨ੍ਹਾਂ ਨੇ 25ਵੇਂ ਮਿੰਟ ਤੇ ਦੂਜਾ ਗੋਲ 26ਵੇਂ ਮਿੰਟ ’ਚ ਕੀਤਾ। ਇਸ ਤੋਂ ਇਲਾਵਾ ਵੰਦਨਾ ਕਟਾਰੀਆ ਨੇ ਤੀਜਾ ਗੋਲ ਕੀਤਾ ਤੇ ਬ੍ਰਿਟੇਨ ਨੂੰ ਪਛਾੜਦੇ ਹੋਏ 3-2 ਦੀ ਬੜ੍ਹਤ ਬੜ੍ਹਤ ਹਾਸਲ ਕਰ ਲਈ। ਭਾਰਤ ਵੱਲੋਂ ਬਰਾਬਰੀ ਹਾਸਲ ਕਰਨ ਦੇ ਬਾਅਦ ਦੋਵੇਂ ਟੀਮਾਂ ਵਿਚਾਲੇ ਕਰੜੀ ਟੱਕਰ ਦੇਖਣ ਨੂੰ ਮਿਲੀ। ਇਸ ਦੌਰਾਨ ਬ੍ਰਿਟੇਨ ਨੇ ਭਾਰਤ ਖ਼ਿਲਾਫ਼ ਵਾਪਸੀ ਕਰਦੇ ਹੋਏ ਸਕੋਰ 3-3 ਨਾਲ ਬਰਾਬਰ ਕਰ ਲਿਆ । ਇਸ ਤੋਂ ਬਾਅਦ ਬ੍ਰਿਟੇਨ ਦੀ ਟੀਮ ਨੇ ਮੈਚ ’ਚ ਚੌਥਾ ਗੋਲ ਕਰਦੇ ਹੋਏ 4-3 ਦੀ ਬੜ੍ਹਤ ਹਾਸਲ ਕਰ ਲਈ। ਮੈਚ ਦੇ ਆਖ਼ਰੀ ਸਮੇਂ ਤਕ ਭਾਰਤੀ ਟੀਮ ਕੋਈ ਗੋਲ ਨਾ ਕਰ ਸਕੀ। ਸਿੱਟੇ ਵਜੋਂ ਇੰਗਲੈਂਡ ਨੇ ਇਹ ਮੁਕਾਬਲਾ 4-3 ਨਾਲ ਜਿੱਤ ਲਿਆ।

In The Market