LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀ.ਐੱਮ. ਮੋਦੀ ਪੂਰੇ ਦੇਸ਼ ਦੇ ਹਨ, ਜ਼ਿੰਮੇਵਾਰ ਖਿਲਾਫ ਐਕਸ਼ਨ ਲੈਣ ਸੀ.ਐੱਮ. ਚੰਨੀ : ਸੋਨੀਆ ਗਾਂਧੀ

6j sonia

ਨਵੀਂ ਦਿੱਲੀ : ਪੀ.ਐੱਮ. ਨਰਿੰਦਰ ਮੋਦੀ (PM Narendra Modi) ਦੀ ਸੁਰੱਖਿਆ (Security) ਵਿਚ ਕੋਤਾਹੀ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਪੰਜਾਬ ਦੀ ਚੰਨੀ ਸਰਕਾਰ 'ਤੇ ਬੀ.ਜੇ.ਪੀ. (Bharti janta Party) ਹਲਮਵਾਰ ਹੈ ਉਥੇ ਹੀ ਦੂਜੇ ਪਾਸੇ ਸੀ.ਐੱਮ. ਚੰਨੀ (Cheif Minister) ਸੁਰੱਖਿਆ ਵਿਚ ਕੋਤਾਹੀ ਤੋਂ ਇਨਕਾਰ ਕਰ ਰਹੇ ਹਨ। ਇਸੇ ਦੌਰਾਨ ਕਾਂਗਰਸ (Congress) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਪੰਜਾਬ ਦੇ ਸੀ.ਐੱਮ. ਚੰਨੀ ਨਾਲ ਗੱਲ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਜ਼ਿੰਮੇਵਾਰਾਂ 'ਤੇ ਕਾਰਵਾਈ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ (Prime Minister) ਦੀ ਸੁਰੱਖਿਆ ਵਿਚ ਕੋਤਾਹੀ ਦੇ ਮਾਮਲੇ ਵਿਚ ਕਾਂਗਰਸ ਹਾਈ ਕਮਾਨ (Congress High Command) ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਵਿਸਥਾਰਤ ਜਾਣਕਾਰੀ ਲਈ ਹੈ। ਸੋਨੀਆ ਗਾਂਧੀ (Sonia Gandhi) ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਵਿਚ ਪੂਰਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਜੋ ਵੀ ਜ਼ਿੰਮੇਵਾਰ ਹੈ, ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪੂਰੇ ਤਰੀਕੇ ਨਾਲ ਬੰਦੋਬਸਤ ਕੀਤਾ ਜਾਣਾ ਚਾਹੀਦਾ ਹੈ।ਸੋਨੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਹਨ। ਮੁੱਖ ਮੰਤਰੀ ਨੇ ਵੀ ਸੋਨੀਆ ਗਾਂਧੀ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। Also Read : ਕੋਵਿਡ-19 ਪ੍ਰਭਾਵਿਤ ਪਰਿਵਾਰਾਂ ਲਈ ਪੰਜਾਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ

Punjab CM Channi apprises Sonia Gandhi of Covid preparedness in state |  Business Standard News

ਉਥੇ ਹੀ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਸੀ.ਐੱਮ. ਚੰਨੀ ਨੇ ਦੱਸਿਆ ਕਿ ਆਖਰੀ ਸਮੇਂ ਵਿਚ ਪੀ.ਐੱਮ. ਦੇ ਪ੍ਰੋਗਰਾਮ ਵਿਚ ਬਦਲਾਅ ਹੋਇਆ ਸੀ। ਪੀ.ਐੱਮ. ਨੂੰ ਹੈਲੀਕਾਪਟਰ ਰਾਹੀਂ ਜਾਣਾ ਸੀ ਪਰ ਅਚਾਨਕ ਉਨ੍ਹਾਂ ਦਾ ਸੜਕੀ ਮਾਰਗ ਤੋਂ ਜਾਣ ਦਾ ਪਲਾਨ ਬਣ ਗਿਆ। ਇਸ ਵਿਚ ਪੁਲਿਸ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਜਿਸ ਜਗ੍ਹਾ ਰਾਸਤਾ ਰੋਕ ਕੇ ਬੈਠੇ ਸਨ। ਉਥੋਂ ਇਕ ਕਿਲੋਮੀਟਰ ਪਹਿਲਾਂ ਹੀ ਪੀ.ਐੱਣ. ਦਾ ਕਾਫਲਾ ਰੋਕ ਦਿੱਤਾ ਗਿਆ ਸੀ ਤਾਂ ਇਸ ਵਿਚ ਖਤਰਾ ਕਿਵੇਂ?  ਮੁੱਖ ਮੰਤਰੀ ਚੰਨੀ ਨੇ ਪੰਜਾਬ ਪੁਲਿਸ ਦਾ ਬਚਾਅ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੋਤਾਹੀ ਕੇਂਦਰੀ ਏਜੰਸੀਆਂ ਇੰਟੈਲੀਜੈਂਸ ਬਿਊਰੋ ਅਤੇ ਐੱਸ.ਪੀ.ਜੀ ਦੀ ਅਸਫਲਤਾ ਹੈ। Also Read : ਲੀਕ ਹੋਇਆ ਏਅਰਲਾਈਨ ਦਾ ਦਸਤਾਵੇਜ਼, ਪਤਾ ਲੱਗਾ ਜਹਾਜ਼ ਉਡਾਉਣਾ ਭੁੱਲ ਰਹੇ ਪਾਇਲਟ

Is Sonia Gandhi's real name Antonia Maino? 3 facts and 2 fake stories about  the Congress President

ਸੀ.ਐੱਮ. ਨੇ ਦਾਅਵਾ ਕੀਤਾ ਕਿ ਆਈ.ਬੀ. ਦੇ ਡਾਇਰੈਕਟਰ ਨੇ ਵੀ ਪੀ.ਐੱਮ. ਦੇ ਦੌਰੇ ਦੇ ਪਹਿਲੇ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ ਸੀ। ਪਰ ਸਵੇਰੇ ਅਚਾਨਕ 10-12 ਲੋਕ ਨੇੜਲੇ ਪਿੰਡ ਤੋਂ ਆ ਕੇ ਸੜਕ 'ਤੇ ਬੈਠ ਗਏ ਸਨ। ਜਿਸ ਨਾਲ ਰੁਕਾਵਟ ਆਈ। ਉਨ੍ਹਾਂ ਨੇ ਦੱਸਿਆ ਕਿ ਜਿਸ ਇਲਾਕੇ ਵਿਚ ਪੀ.ਐੱਮ. ਮੋਦੀ ਨੂੰ ਆਉਣਾ ਸੀ, ਉਹ ਉਂਝ ਵੀ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਇਸ ਲਈ ਇਸ ਵਿਚ ਸੂਬੇ ਦੀ ਪੁਲਿਸ ਦਾ ਕੋਈ ਗਲਤੀ ਨਹੀਂ ਹੈ।

In The Market