LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਮੀਕ੍ਰੋਨ ਨੇ ਵਧਾਈ ਚਿੰਤਾ, ਧਾਰਾ 144 ਲਾਗੂ ਤੇ ਲੱਗੀਆਂ ਪਾਬੰਦੀਆਂ

0113

ਮੁੰਬਈ: ਓਮੀਕ੍ਰੋਨ ਦੇ ਕੇਸ (Omicron case) ਆਉਣ ਤੋਂ ਬਾਅਦ ਸਰਕਾਰ ਐਕਸ਼ਨ ਵਿਚ ਆ ਗਈ ਹੈ। ਇਥੇ 11-12 ਦਸੰਬਰ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੈਲੀ, ਜੁਲੂਸ ਅਤੇ ਮੋਰਚਿਆਂ (Rallies, processions and rallies) 'ਤੇ ਵੀ ਪਾਬੰਦੀ ਲਗਾਈ ਗਈ ਹੈ। ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਭਾਰਤੀ ਸਜ਼ਾ ਜ਼ਾਫਤਾ (Indian Penal Code) ਦੀ ਧਾਰਾ 188 ਅਤੇ ਹੋਰ ਕਾਨੂੰਨੀ ਵਿਵਸਥਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿਚ ਹੁਣ ਤੱਕ ਓਮੀਕ੍ਰੋਨ (Omicron) ਦੇ ਕੁਲ 17 ਮਾਮਲੇ ਸਾਹਮਣੇ ਆ ਚੁੱਕੇ ਹਨ। Also Read : ਮੁੱਖ ਮੰਤਰੀ ਚੰਨੀ ਸੰਯੁਕਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਨਾਲ ਕਰਨਗੇ ਮੁਲਾਕਾਤ


ਮਹਾਰਾਸ਼ਟਰ ਵਿਚ ਸ਼ੁੱਕਰਵਾਰ ਨੂੰ ਓਮੀਕ੍ਰੋਨ ਦੇ 7 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਤਿੰਨ ਮਾਮਲੇ ਮੁੰਬਈ ਅਤੇ 4 ਕੇਸ ਪਿੰਪਰੀ ਚਿੰਚਵਡ ਮਹਾਨਗਰਪਾਲਿਕਾ ਵਿਚ ਮਿਲੇ ਹਨ। ਮੁੰਬਈ ਵਿਚ ਮਿਲੇ ਇਨਫੈਕਟਿਡ ਮਰੀਜ਼ਾਂ ਦੀ ਉਮਰ 48,25 ਅਤੇ 37 ਸਾਲ ਹੈ। ਇਹ ਤਿੰਨ ਨਾਗਰਿਕ ਤੰਜਾਨੀਆ, ਯੂ.ਕੇ. ਅਤੇ ਦੱਖਣੀ ਅਫਰੀਕੀ ਦੇਸ਼ ਤੋਂ ਆਏ ਹਨ। ਜਦੋਂ ਕਿ ਪਿੰਪਰੀ ਚਿੰਚਵਡ ਵਿਚ ਮਿਲੇ ਚਾਰੋ ਮਾਮਲੇ ਨਾਈਜੀਰੀਅਨ ਮਹਿਲਾ ਦੇ ਨਾਲ ਕਾਨਟ੍ਰੈਕਟ ਵਿਚ ਆਏ ਸਨ। Also Read : ਇਸ ਸੂਬੇ 'ਚ 112 ਰੁਪਏ ਲਿਟਰ ਹੈ ਪੈਟਰੋਲ, ਜਾਣੋਂ ਆਪਣੇ ਸ਼ਹਿਰ ਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 


ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਗੁਜਰਾਤ ਦੇ ਜਾਮਨਗਰ ਵਿਚ ਓਮੀਕ੍ਰੋਨ ਨਾਲ ਇਨਫੈਕਟਿਡ ਦੋ ਕੇਸ ਮਿਲੇ ਸਨ। ਇਥੇ ਪਹਿਲੇ ਇਨਫੈਕਟਿਡ ਆਏ ਵਿਅਕਤੀ ਦੀ ਪਤਨੀ ਅਤੇ ਸਾਲੇ ਦੀ ਰਿਪੋਰਟ ਵੀ ਓਮੀਕ੍ਰੋਨ ਪਾਜ਼ੇਟਿਵ ਆਈ ਹੈ। ਇਹ ਵਿਅਕਤੀ ਜ਼ਿੰਬਾਬਵੇ ਤੋਂ ਪਰਤ ਕੇ ਭਾਰਤ ਆਇਆ ਸੀ। ਕੁਝ ਦਿਨ ਪਹਿਲਾਂ ਹੀ ਇਸ ਦੀ ਰਿਪੋਰਟ ਓਮੀਕ੍ਰੋਨ ਪਾਜ਼ੇਟਿਵ ਆਈ ਸੀ।


ਮਹਾਰਾਸ਼ਟਰ ਵਿਚ ਹੁਣ ਤੱਕ ਓਮੀਕ੍ਰੋਨ ਦੇ 17 ਕੇਸ ਸਾਹਮਣੇ ਆ ਚੁੱਕੇ ਹਨ। ਜਦੋਂ ਕਿ ਭਾਰਤ ਦੀ ਗੱਲ ਕਰੀਏ ਤਾਂ 32 ਕੇਸ ਨਵੇਂ ਵੈਰੀਅੰਟ ਦੇ ਮਿਲ ਚੁੱਕੇ ਹਨ। ਸਭ ਤੋਂ ਜ਼ਿਆਦਾ ਮਹਾਰਾਸ਼ਟਰ ਵਿਚ 17, ਰਾਜਸਥਾਨ ਵਿਚ 9, ਗੁਜਰਾਤ ਵਿਚ 3, ਦਿੱਲੀ ਵਿਚ 1 ਅਤੇ ਕਰਨਾਟਕ ਵਿਚ ਦੋ ਕੇਸ ਮਿਲੇ ਹਨ। ਰਾਹਤ ਦੀ ਗੱਲ ਇਹ ਹੈ ਕਿ ਰਾਜਸਥਾਨ ਵਿਚ ਸਾਰੇ 9 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਮਹਾਰਾਸ਼ਟਰ ਦੇ ਪੁਣੇ ਵਿਚ ਵੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਓਧਰ ਕਰਨਾਟਕ ਤੋਂ ਇਕ ਓਮੀਕ੍ਰੋਨ ਮਰੀਜ਼ ਦੁਬਈ ਭੱਜ ਗਿਆ ਹੈ।

In The Market