LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਨੂੰ ਮਿਲੇ ਤੋਹਫਿਆਂ ਦੀ ਹੋਵੇਗੀ ਨਿਲਾਮੀ, ਖੁਦ ਪ੍ਰਧਾਨ ਮੰਤਰੀ ਨੇ ਕੀਤੀ ਅਪੀਲ

19s modi

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਤੋਂ ਉਨ੍ਹਾਂ ਨੂੰ ਮਿਲੇ ਸਮ੍ਰਿਤੀ ਚਿੰਨ੍ਹ ਅਤੇ ਤੋਹਫ਼ਿਆਂ ਦੀ ਨੀਲਾਮੀ ’ਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਤੋਂ ਮਿਲਣ ਵਾਲੀ ਰਾਸ਼ੀ ਗੰਗਾ ਨਦੀ ਦੇ ਉਦਾਰ ’ਚ ਲਾਈ ਜਾਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵੀ ਕੀਤਾ।

 

ਪੜੋ ਹੋਰ ਖਬਰਾਂ: ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਨਿੱਜੀ ਸਟਾਫ ਵੀ ਸਿਸਵਾਂ ਫਾਰਮ ਹਾਊਸ ਸ਼ਿਫਟ

ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਇਕ ਟਵੀਟ ਕਰ ਕੇ ਕਿਹਾ,‘‘ਪਿਛਲੇ ਸਾਲਾਂ ਦੌਰਾਨ ਮੈਨੂੰ ਕਈ ਤੋਹਫ਼ੇ ਅਤੇ ਸਮ੍ਰਿਤੀ ਚਿੰਨ੍ਹ ਮਿਲੇ ਹਨ, ਜਿਨ੍ਹਾਂ ਦੀ ਨੀਲਾਮੀ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਸਾਡੇ ਓਲੰਪਿਕ ਖਿਡਾਰੀਆਂ ਵਲੋਂ ਦਿੱਤੇ ਗਏ ਵਿਸ਼ੇਸ਼ ਸਮ੍ਰਿਤੀ ਪ੍ਰਤੀਕ ਵੀ ਸ਼ਾਮਲ ਹਨ। ਇਸ ਨੀਲਾਮੀ ’ਚ ਸ਼ਾਮਲ ਹੋਵੇ। ਇਸ ਤੋਂ ਮਿਲਣ ਵਾਲੀ ਧਨ ਰਾਸ਼ੀ ਨਮਾਮਿ ਗੰਗੇ ਯੋਜਨਾ ਲਈ ਇਸਤੇਮਾਲ ਕੀਤੀ ਜਾਵੇਗੀ।’’ 

ਪੜੋ ਹੋਰ ਖਬਰਾਂ: ਜਲਾਲਾਬਾਦ ਮੋਟਰਸਾਇਕਲ ਧਮਾਕੇ ਦੀ ਪੁਲਿਸ ਨੇ ਸੁਲਝਾਈ ਗੁੱਥੀ, ਸਾਜ਼ਿਸ਼ਕਰਤਾ ਟਿਫਿਨ ਬੰਬ ਸਮੇਤ ਗ੍ਰਿਫਤਾਰ

ਉਨ੍ਹਾਂ ਨੇ ਟਵੀਟ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ’ਚ ਓਲੰਪਿਕ ਖਿਡਾਰੀ ਹਾਲ ਹੀ ’ਚ ਟੋਕੀਓ ’ਚ ਸੰਪੰਨ ਖੇਡਾਂ ਤੋਂ ਬਾਅਦ ਉਨ੍ਹਾਂ ਨੂੰ ਇਹ ਪ੍ਰਤੀਕ ਚਿੰਨ੍ਹ ਦਿੰਦੇ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਕੇਂਦਰੀ ਸੰਸਕ੍ਰਿਤੀ ਮੰਤਰਾਲਾ ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫ਼ਿਆਂ ਅਤੇ ਪ੍ਰਤੀਕ ਚਿੰਨ੍ਹ ਦੀ ਆਨਲਾਈਨ ਨੀਲਾਮੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਸ਼ੁਰੂ ਹੋਈ ਇਹ ਨੀਲਾਮੀ 7 ਅਕਤੂਬਰ ਤੱਕ ਚਲੇਗੀ। ਨੀਲਾਮੀ ਪ੍ਰਕਿਰਿਆ ’ਚ ਕਰੀਬ 1300 ਤੋਹਫ਼ੇ ਸ਼ਾਮਲ ਕੀਤੇ ਗਏ ਹਨ। ਓਲੰਪਿਕ ਖੇਡਾਂ ’ਚ ਸੋਨੇ ਦਾ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਦੇ ਭਾਲੇ ਦੀ ਬੋਲੀ ਡੇਢ ਕਰੋੜ ਰੁਪਏ ’ਚ ਲੱਗੀ ਹੈ।

ਪੜੋ ਹੋਰ ਖਬਰਾਂ: ਚੀਨ 'ਚ ਵਾਪਰਿਆ ਵੱਡਾ ਹਾਦਸਾ, ਕਿਸ਼ਤੀ ਪਲਟਣ ਕਾਰਨ 8 ਲੋਕਾਂ ਦੀ ਮੌਤ ਤੇ 7 ਲਾਪਤਾ

In The Market