ਚੰਡੀਗੜ੍ਹ/ਫਾਜ਼ਿਲਕਾ-ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦੇ 3 ਦਿਨਾਂ ਦੇ ਅੰਦਰ, ਫਾਜ਼ਿਲਕਾ ਪੁਲਿਸ ਨੇ ਸ਼ਨੀਵਾਰ ਨੂੰ ਪਰਵੀਨ ਕੁਮਾਰ ਦੀ ਗਿ੍ਰਫਤਾਰੀ ਦੇ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਪ੍ਰਵੀਨ ਨੇ ਖੁਲਾਸਾ ਕੀਤਾ ਕਿ ਵਿਸਫੋਟਕ ਸਮਗਰੀ ਨਾਲ ਲੈਸ ਮੋਟਰਸਾਈਕਲ ਜਲਾਲਾਬਾਦ ਸ਼ਹਿਰ ਦੇ ਭੀੜ-ਭੜੱਕੇ ਵਾਲੇ ਖੇਤਰ ਵਿੱਚ ਰੱਖਿਆ ਜਾਣਾ ਸੀ। ਜਿਕਰਯੋਗ ਹੈ ਕਿ ਪਿੰਡ ਝੁੱਗੇ ਨਿਹੰਗਾ ਵਾਲਾ ਦੇ ਬਲਵਿੰਦਰ ਸਿੰਘ ਉਰਫ ਬਿੰਦੂ ਜੋ ਕਿ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਸੀ, ਦੀ 15 ਸਤੰਬਰ 2021 ਨੂੰ ਰਾਤ 8 ਵਜੇ ਦੇ ਕਰੀਬ ਜਲਾਲਾਬਾਦ ਸ਼ਹਿਰ ਵਿੱਚ ਮੋਟਰਸਾਈਕਲ ਧਮਾਕੇ ਵਿੱਚ ਮੌਤ ਹੋ ਗਈ ਸੀ।
ਪੜੋ ਹੋਰ ਖਬਰਾਂ: ਵੱਡੀ ਖਬਰ: ਨਵੇਂ ਮੁੱਖ ਮੰਤਰੀ ਦੀ ਚੋਣ ਲਈ 11 ਵਜੇ ਦੀ ਕਾਂਗਰਸ CLP ਦੀ ਮੀਟਿੰਗ ਰੱਦ
ਪਰਵੀਨ ਵਲੋਂ ਕੀਤੇ ਖੁਲਾਸੇ ਅਤੇ ਇੱਕ ਕਿਸਾਨ ਦੁਆਰਾ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਪੁਲਿਸ ਨੇ ਉਸ ਦੇ ਜੱਦੀ ਪਿੰਡ ਧਰਮੂਪੁਰਾ ਜੋ ਕਿ ਭਾਰਤ-ਪਾਕਿ ਸਰਹੱਦ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ’ਤੇ ਹੈ , ਦੇ ਖੇਤਾਂ ਵਿੱਚ ਲੁਕਾ ਕੇ ਰੱਖਿਆ ਇੱਕ ਟਿਫਿਨ ਬੰਬ ਵੀ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਚੌਥਾ ਅਜਿਹਾ ਟਿਫਿਨ ਬੰਬ ਆਈਈਡੀ ਹੈ ਜੋ ‘ ਮੇਡ ਇਨ ਪਾਕਿਸਤਾਨ ‘ਬੱਚਿਆਂ ਦੇ ਟਿਫਿਨ ਬਾਕਸ ਵਿੱਚ ਬਣਾਇਆ ਗਿਆ ਹੈ । ਪਿਛਲੇ 40 ਦਿਨਾਂ ਦੌਰਾਨ ਸਰਹੱਦੀ ਰਾਜ ਪੰਜਾਬ ਤੋਂ ਅਜਿਹੇ 3 ਬੰਬ ਪਹਿਲਾਂ ਵੀ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਇਹਨਾਂ ਸਾਰਿਆ ’ਤੇ ਕਾਰਟੂਨ ਕਿਰਦਾਰਾਂ ਦੀਆਂ ਤਸਵੀਰਾਂ ਹਨ।
ਪੜੋ ਹੋਰ ਖਬਰਾਂ: ਕੋਰੋਨਾ ਮਾਮਲੇ ਇਕ ਦਿਨ ਵਿਚ ਫਿਰ 30 ਹਜ਼ਾਰ ਪਾਰ, ਇੰਨੇ ਲੋਕਾਂ ਦੀ ਹੋਈ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਪੁਲਿਸ ਇੰਸਪੈਕਟਰ ਜਨਰਲ (ਆਈਜੀਪੀ) ਫਿਰੋਜਪੁਰ ਰੇਂਜ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਭੀੜ ਵਾਲੇ ਖੇਤਰ ਵਿੱਚ ਮੋਟਰਸਾਈਕਲ ਨੂੰ ਉਡਾਉਣ ਦੀ ਸਾਜਿਸ਼ ਰਚਣ ਵਿੱਚ ਪਰਵੀਨ ਦੀ ਭੂਮਿਕਾ ਦਾ ਪਤਾ ਲੱਗਣ ਤੋਂ ਬਾਅਦ, ਫਾਜਿਲਕਾ ਪੁਲਿਸ ਨੇ ਉਪਲਬਧ ਸੁਰਾਗਾਂ ਦੀ ਜਾਂਚ ਸੁਰੂ ਕੀਤੀ ਅਤੇ ਸ਼ਨੀਵਾਰ ਨੂੰ ਪਰਵੀਨ ਨੂੰ ਗਿ੍ਰਫਤਾਰ ਕੀਤਾ। ਉਨਾਂ ਕਿਹਾ ਕਿ ਜਾਂਚ ਦੌਰਾਨ, ਪਰਵੀਨ ਨੇ ਖੁਲਾਸਾ ਕੀਤਾ ਕਿ ਧਮਾਕੇ ਵਾਲਾ ਮੋਟਰਸਾਈਕਲ ਜੋ ਕਿ ਬਿੰਦਰ ਦੁਆਰਾ ਚਲਾਇਆ ਜਾ ਰਿਹਾ ਸੀ, ਨੂੰ ਜਲਾਲਾਬਾਦ ਸ਼ਹਿਰ ਦੇ ਕਿਸੇ ਭੀੜ -ਭੜੱਕੇ ਵਾਲੇ ਖੇਤਰ ਵਿੱਚ ਪਾਰਕ ਕੀਤਾ ਜਾਣਾ ਸੀ। ਪਰਵੀਨ ਨੇ ਇਹ ਵੀ ਕਬੂਲਿਆ ਕਿ ਦਹਿਸ਼ਤਗਰਦੀ ਦੀ ਇਸ ਗਤੀਵਿਧੀ ਨੂੰ ਅੰਜਾਮ ਦੇਣ ਦੀ ਸਾਜਿਸ਼ ਫਿਰੋਜਪੁਰ ਦੇ ਪਿੰਡ ਚੰਦੀ ਵਾਲਾ ਦੇ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਘਰ 14 ਸਤੰਬਰ, 2021 ਨੂੰ ਰਚੀ ਗਈ ਸੀ। ਉਨਾਂ ਕਿਹਾ ਕਿ ਮਮਦੋਟ ਦੇ ਪਿੰਡ ਲਖਮੀਰ ਕੇ ਹਿੱਥੜ ਦਾ ਗੁਰਪ੍ਰੀਤ ਸਿੰਘ ਵੀ ਇਸ ਸਾਜ਼ਿਸ਼ ਦਾ ਹਿੱਸਾ ਹੈ।
ਪੜੋ ਹੋਰ ਖਬਰਾਂ: ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਨਿੱਜੀ ਸਟਾਫ ਵੀ ਸਿਸਵਾਂ ਫਾਰਮ ਹਾਊਸ ਸ਼ਿਫਟ
ਐਸਐਸਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਪਰਵੀਨ ਦੇ ਖੁਲਾਸੇ ‘ਤੇ ਪੁਲਿਸ ਨੇ ਚਾਰਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਸੁਖਵਿੰਦਰ ਅਤੇ ਗੁਰਪ੍ਰੀਤ ਨੂੰ ਗਿ੍ਰਫਤਾਰ ਕਰਨ ਦੇ ਯਤਨ ਜਾਰੀ ਹਨ। ਉਨਾਂ ਕਿਹਾ ਕਿ ਬਿੰਦੂ ਸਮੇਤ ਚਾਰੇ ਦੋਸ਼ੀ ਵਿਅਕਤੀ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਇੱਕ ਦੂਜੇ ਨਾਲ ਸਬੰਧਤ ਹਨ।
ਇਸ ਸਬੰਧ ਵਿੱਚ ਮਿਤੀ 16.9.2021 ਨੂੰ ਥਾਣਾ ਸਿਟੀ ਜਲਾਲਾਬਾਦ ਵਿਖੇ ਵਿਸਫੋਟਕ ਐਕਟ ਦੀ ਧਾਰਾ 3 ਅਤੇ 4 ਅਧੀਨ ਐਫਆਈਆਰ ਨੰ. 205 ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।
ਪੜੋ ਹੋਰ ਖਬਰਾਂ: CM ਦੀ ਚੋਣ ਤੋਂ ਪਹਿਲਾਂ ਬੈਠਕਾਂ ਦਾ ਦੌਰ ਜਾਰੀ, ਸੁਨੀਲ ਜਾਖੜ ਦੇ ਘਰ ਦੇ ਬਾਹਰ ਹਲਚਲ
ਦੱਸਣਯੋਗ ਹੈ ਕਿ 8 ਅਗਸਤ, 2021 ਨੂੰ, ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਲੋਪੋਕੇ ਦੇ ਪਿੰਡ ਡਾਲੇਕੇ ਤੋਂ ਇੱਕ ਟਿਫਿਨ ਬੰਬ ਸਮੇਤ ਪੰਜ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਇਸੇ ਤਰਾਂ ਕਪੂਰਥਲਾ ਪੁਲਿਸ ਨੇ 20 ਅਗਸਤ 2021 ਨੂੰ ਫਗਵਾੜਾ ਤੋਂ ਦੋ ਜਿੰਦਾ ਹੱਥਗੋਲੇ, ਇੱਕ ਜਿੰਦਾ ਟਿਫਿਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਵਾਲੇ ਸਮਾਨ ਦੀ ਖੇਪ ਵੀ ਬਰਾਮਦ ਕੀਤੀ ਸੀ, ਜਦੋਂ ਕਿ ਤੀਜਾ ਟਿਫਿਨ 8 ਅਗਸਤ, 2021 ਨੂੰ ਅਜਨਾਲਾ ਵਿੱਚ ਇੱਕ ਤੇਲ ਦੇ ਟੈਂਕਰ ਨੂੰ ਉਡਾਉਣ ਲਈ ਵਰਤਿਆ ਗਿਆ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर