LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਿਜਾਬ ਵਿਵਾਦ 'ਤੇ ਟਰੋਲ ਹੋਈ ਸੀ Harnaaz Sandhu, ਹੇਟਰਸ ਨੂੰ ਦਿੱਤਾ ਕਰਾਰਾ ਜਵਾਬ

31m harnaaz

ਨਵੀਂ ਦਿੱਲੀ- ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਇਨ੍ਹੀਂ ਦਿਨੀਂ ਕਈ ਕਾਰਨਾਂ ਕਰਕੇ ਸੁਰਖੀਆਂ 'ਚ ਹੈ। ਇਸ ਤੋਂ ਪਹਿਲਾਂ ਹਰਨਾਜ਼ ਹਿਜਾਬ ਵਿਵਾਦ 'ਤੇ ਆਪਣੀ ਰਾਏ ਦੇ ਕੇ ਸੁਰਖੀਆਂ 'ਚ ਆਈ ਸੀ। ਇਸ ਤੋਂ ਬਾਅਦ ਉਹ ਲੈਕਮੇ ਫੈਸ਼ਨ ਵੀਕ 'ਚ ਰੈਂਪ ਵਾਕ ਕਰਦੀ ਨਜ਼ਰ ਆਈ। ਜਿੱਥੇ ਉਹ ਆਪਣੇ ਵਧਦੇ ਭਾਰ ਨੂੰ ਲੈ ਕੇ ਟ੍ਰੋਲ ਹੋ ਗਈ। ਖੈਰ ਦੁਨੀਆ ਜੋ ਮਰਜ਼ੀ ਕਹੇ, ਹਰਨਾਜ਼ ਟ੍ਰੋਲ ਕਰਨ ਵਾਲਿਆਂ ਨੂੰ ਚੁੱਪ ਕਰਉਣਾ ਚੰਗੀ ਤਰ੍ਹਾਂ ਜਾਣਦੀ ਹੈ। ਜਿਵੇਂ ਉਸ ਨੇ ਹੁਣੇ-ਹੁਣੇ ਹਿਜਾਬ ਵਿਵਾਦ 'ਤੇ ਕੀਤਾ ਹੈ।

Also Read: CM ਮਾਨ ਨੇ ਜੇਲ੍ਹ ਅਧਿਕਾਰੀਆਂ ਦੀ ਲਈ ਕਲਾਸ, ਕਿਹਾ- ਮੋਬਾਈਲ ਬੰਦ ਕਰਨ ਲਈ 24 ਘੰਟੇ ਚੌਕਸੀ ਰੱਖੋ

ਹਿਜਾਬ ਵਿਵਾਦ 'ਤੇ ਹਰਨਾਜ਼ ਦਾ ਬਿਆਨ
ਕੁਝ ਸਮਾਂ ਪਹਿਲਾਂ ਮਿਸ ਯੂਨੀਵਰਸ ਹਰਨਾਜ਼ ਸੰਧੂ ਤੋਂ ਹਿਜਾਬ ਵਿਵਾਦ 'ਤੇ ਉਨ੍ਹਾਂ ਦੀ ਰਾਏ ਪੁੱਛੀ ਗਈ ਸੀ। ਜਿਸ 'ਤੇ ਗੱਲਬਾਤ ਕਰਦਿਆਂ ਹਰਨਾਜ਼ ਨੇ ਕਿਹਾ ਸੀ ਕਿ ਕੁੜੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਪਹੁੰਚਣ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਅਸਮਾਨ ਵਿੱਚ ਉੱਡਣ ਦਿਓ। ਉਨ੍ਹਾਂ ਦੇ ਖੰਭ ਨਹੀਂ ਕੱਟਣੇ ਚਾਹੀਦੇ। ਹਰਨਾਜ਼ ਨੇ ਬੱਸ ਇਹ ਗੱਲ ਕਹੀ ਸੀ ਅਤੇ ਉਸ ਦੇ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।

Also Read: ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ, ਕਈ ਅਹਿਮ ਫੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਖੁਦ ਨੂੰ ਹਿਜਾਬ ਵਾਲੇ ਬਿਆਨ 'ਚ ਘਿਰੇ ਦੇਖ ਹਰਨਾਜ਼ ਨੇ ਇਕ ਵਾਰ ਫਿਰ ਆਪਣੇ ਬਿਆਨ ਨੂੰ ਕਲੀਅਰ ਕੀਤਾ ਹੈ। ਹਰਨਾਜ਼ ਦਾ ਕਹਿਣਾ ਹੈ ਕਿ 'ਦੇਸ਼ ਦਾ ਨੌਜਵਾਨ ਹੋਣ ਦੇ ਨਾਤੇ... ਮੈਂ ਪਬਲਿਕ ਐਡਮਿਨਿਸਟ੍ਰੇਸ਼ਨ 'ਚ ਮਾਸਟਰਜ਼ ਕੀਤੀ ਹੈ... ਦੁਨੀਆ 'ਚ ਜੋ ਵੀ ਹੋ ਰਿਹਾ ਹੈ, ਉਸ 'ਤੇ ਤੁਹਾਡਾ ਆਪਣਾ ਨਜ਼ਰੀਆ ਹੋਣਾ ਜ਼ਰੂਰੀ ਹੈ।' ਅੱਗੇ ਹਰਨਾਜ਼ ਦਾ ਕਹਿਣਾ ਹੈ ਕਿ 'ਮੈਂ ਸਿਰਫ ਆਪਣੀ ਗੱਲ ਦੱਸੀ ਹੈ। ਜੇਕਰ ਕੁੜੀਆਂ ਹਿਜਾਬ ਪਹਿਨਦੀਆਂ ਹਨ ਤਾਂ ਇਹ ਉਨ੍ਹਾਂ ਦੀ ਮਰਜ਼ੀ ਹੈ। ਦੂਜੇ ਪਾਸੇ ਜੇਕਰ ਪਿੱਤਰਸੱਤਾ ਪ੍ਰਣਾਲੀ ਉਨ੍ਹਾਂ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਖੁਦ ਅੱਗੇ ਆ ਕੇ ਬੋਲਣਾ ਪਵੇਗਾ। ਜਦੋਂ ਤੱਕ ਉਹ ਆਪਣੇ ਆਪ ਦਾ ਸਮਰਥਨ ਨਹੀਂ ਕਰਦੀ, ਮੈਂ ਉਸਦਾ ਸਮਰਥਨ ਕਿਵੇਂ ਕਰ ਸਕਦੀ ਹਾਂ? ਇਹ ਉਨ੍ਹਾਂ ਦੀ ਮਰਜ਼ੀ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਮਰਜ਼ੀ ਅਨੁਸਾਰ ਰਹਿਣ ਦਿੱਤਾ ਜਾਣਾ ਚਾਹੀਦਾ ਹੈ।

In The Market