LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ ਵਿਦੇਸ਼ ਤੋਂ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਦਿਖਾਣੀ ਪਵੇਗੀ RTPCR ਨੈਗੇਟਿਵ ਰਿਪੋਰਟ

20o torist

ਨਵੀਂ ਦਿੱਲੀ- ਸਿਹਤ ਮੰਤਰਾਲਾ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਕਾਰਾਤਮਕ ਆਰਟੀ-ਪੀਸੀਆਰ ਟੈਸਟ ਰਿਪੋਰਟ ਦਿਖਾਉਣਾ ਲਾਜ਼ਮੀ ਹੋਵੇਗਾ। ਦਰਅਸਲ, ਕੋਰੋਨਾ ਦੇ ਡੈਲਟਾ ਰੂਪ ਦਾ ਮਿਊਟੇਸ਼ਨ ਵਰਜਨ ਬ੍ਰਿਟੇਨ ਵਿੱਚ ਕਹਿਰ ਵਰ੍ਹਾ ਰਿਹਾ ਹੈ। 11 ਅਕਤੂਬਰ ਤੋਂ ਲੈ ਕੇ ਇੱਥੇ ਹਰ ਰੋਜ਼ 40 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਦਰਜ ਕੀਤੇ ਜਾ ਰਹੇ ਹਨ, ਅਜਿਹੇ ਵਿਚ ਇਸਦਾ ਭਾਰਤ ਉੱਤੇ ਕੋਈ ਅਸਰ ਨਾਲ ਪਵੇ, ਇਸ ਲਈ ਕੇਂਦਰੀ ਸਿਹਤ ਮੰਤਰਾਲਾ ਨੇ 48 ਘੰਟੇ ਪਹਿਲਾਂ ਦਾ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਹੈ।

Also Read: ਫੇਸਬੁੱਕ ਨੂੰ ਲੱਗਿਆ 520 ਕਰੋੜ ਦਾ ਜੁਰਮਾਨਾ, Giphy ਨਾਲ ਜੁੜਿਆ ਹੈ ਮਾਮਲਾ

ਬਿਆਨ ਵਿਚ ਕਿਹਾ ਗਿਆ ਹੈ ਕਿ ਜੋ ਯਾਤਰੀ ਇਨ੍ਹਾਂ ਨਿਯਮਾਂ ਦਾ ਉਲੰਘਣ ਕਰੇਗਾ ਉਸ ਉੱਤੇ ਸਖਤ ਐਕਸ਼ਨ ਲਿਆ ਜਾ ਸਕਦਾ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਕੋਰੋਨਾ ਇਨਫੈਕਸ਼ਨ ਦੇ ਕਾਰਨ ਯਾਤਰੀ 23 ਮਾਰਚ 2020 ਤੋਂ ਅੰਤਰਰਾਸ਼ਟਰੀ ਉਡਾਣਾਂ ਉੱਤੇ ਰੋਕ ਲਗਾਈ ਗਈ ਸੀ। ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਹੋ ਰਿਹਾ ਹੈ। ਇਸ ਤੋਂ ਇਲਾਵਾ ਚੋਣਵੇਂ ਦੇਸ਼ਾਂ ਦੇ ਨਾਲ ਦੋ-ਪੱਖੀ ਏਅਰ ਬਬਲ ਵਿਵਸਥਾ ਦੇ ਤਹਿਤ ਜੁਲਾਈ 2020 ਤੋਂ ਉਡਾਣਾਂ ਦਾ ਸੰਚਾਲਨ ਹੋ ਰਿਹਾ ਹੈ।

Also Read: ਸਾਹਮਣੇ ਆਈ ਤਾਲਿਬਾਨ ਦੀ ਇਕ ਹੋਰ ਕਰੂਰ ਹਰਕਤ, ਮਹਿਲਾ ਵਾਲੀਬਾਲ ਪਲੇਅਰ ਦਾ ਵੱਢਿਆ ਸਿਰ

ਘਰੇਲੂ ਉਡਾਣਾਂ ਉੱਤੇ ਲੱਗੀ ਪਾਬੰਦੀ ਹਟਾਈ
ਇਸ ਤੋਂ ਪਹਿਲਾਂ ਸਰਕਾਰ ਨੇ ਘਰੇਲੂ ਉਡਾਣਾਂ ਉੱਤੇ ਲੱਗੀ ਪਾਬੰਦੀਆਂ ਨੂੰ 18 ਅਕਤੂਬਰ ਨੂੰ ਹਟਾ ਦਿੱਤਾ ਸੀ। ਨਵੇਂ ਹੁਕਮ ਦੇ ਬਾਅਦ ਦੇਸ਼ ਵਿਚ ਘਰੇਲੂ ਉਡਾਣਾਂ ਵਿਚ 100 ਫੀਸਦੀ ਯਾਤਰੀ ਸਫਰ ਕਰ ਪਾ ਰਹੇ ਹਨ। ਇਸ ਤੋਂ ਪਹਿਲਾਂ 18 ਨਵੰਬਰ ਤੋਂ 18 ਅਕਤੂਬਰ ਦੇ ਵਿਚਾਲੇ 85 ਫੀਸਦੀ ਸਮਰੱਥਾ ਦੇ ਨਾਲ ਹੀ ਫਲਾਈਟਾਂ ਉਡਾਣ ਭਰ ਰਹੀਆਂ ਸਨ।

Also Read: ਯੂਪੀ 'ਚ ਨਾਈਟ ਕਰਫਿਊ ਵੀ ਖਤਮ, CM ਯੋਗੀ ਦੇ ਨਿਰਦੇਸ਼ ਤੋਂ ਬਾਅਦ ਹੁਕਮ ਜਾਰੀ

In The Market