LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫੇਸਬੁੱਕ ਨੂੰ ਲੱਗਿਆ 520 ਕਰੋੜ ਦਾ ਜੁਰਮਾਨਾ, Giphy ਨਾਲ ਜੁੜਿਆ ਹੈ ਮਾਮਲਾ

20o face

ਨਵੀਂ ਦਿੱਲੀ: ਬ੍ਰਿਟੇਨ ਦੇ ਕੰਪੀਟੀਸ਼ਨ ਰੈਗੂਲੇਟਰ ਨੇ ਫੇਸਬੁੱਕ ਨੂੰ 50.5 ਮਿਲੀਅਨ ਪੌਂਡ ਯਾਨੀ ਲਗਭਗ 520 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਜੀਆਈਐੱਫ ਪਲੇਟਫਾਰਮ ਗਿਫੀ ਦੀ ਖਰੀਦਦਾਰੀ ਦੇ ਬਾਅਦ ਜਾਂਚ ਦੇ ਦੌਰਾਨ ਰੈਗੂਲੇਟਰ ਦੇ ਆਦੇਸ਼ ਦੀ ਉਲੰਘਣਾ ਕਰਨ ਦੇ ਲਈ ਫੇਸਬੁੱਕ ਉੱਤੇ ਇਹ ਜੁਰਮਾਨਾ ਲਗਾਇਆ ਗਿਆ ਹੈ। ਕੰਪੀਟੀਸ਼ਨ ਐਂਡ ਮਾਰਕੇਟ ਅਥਾਰਟੀ (ਸੀਐੱਮਏ) ਨੇ ਇਸ ਮਾਮਲੇ 'ਤੇ ਕਿਹਾ ਹੈ ਕਿ ਫੇਸਬੁੱਕ ਨੇ ਜਾਣਬੁੱਝ ਕੇ ਅਜਿਹਾ ਕੀਤਾ ਹੈ। ਉਸ 'ਤੇ ਜੁਰਮਾਨਾ ਲਾਉਣਾ ਅਤੇ ਚੇਤਾਵਨੀ ਦੇਣਾ ਲਾਜ਼ਮੀ ਹੈ, ਕਿਉਂਕਿ ਕੋਈ ਵੀ ਕੰਪਨੀ ਕਾਨੂੰਨ ਤੋਂ ਉੱਪਰ ਨਹੀਂ ਹੈ।

Also Read: ਯੂਪੀ 'ਚ ਨਾਈਟ ਕਰਫਿਊ ਵੀ ਖਤਮ, CM ਯੋਗੀ ਦੇ ਨਿਰਦੇਸ਼ ਤੋਂ ਬਾਅਦ ਹੁਕਮ ਜਾਰੀ

ਰੈਗੂਲੇਟਰ ਦਾ ਕਹਿਣਾ ਹੈ ਕਿ ਫੇਸਬੁੱਕ ਗਿਫੀ ਦੀ ਪ੍ਰਾਪਤੀ ਬਾਰੇ ਪੂਰੀ ਜਾਣਕਾਰੀ ਦੇਣ ਵਿੱਚ ਅਸਫਲ ਰਿਹਾ ਹੈ। ਇਸ ਤੋਂ ਇਲਾਵਾ, ਫੇਸਬੁੱਕ ਜਾਂਚ ਦੌਰਾਨ ਗਿਫੀ ਨੂੰ ਆਪਣੇ ਪਲੇਟਫਾਰਮ ਨਾਲ ਕੰਮ ਕਰਨ ਦੀ ਆਗਿਆ ਦੇਣ ਵਿੱਚ ਵੀ ਅਸਫਲ ਰਿਹਾ ਹੈ। ਰੈਗੂਲੇਟਰ ਨੇ ਕਿਹਾ ਹੈ ਕਿ ਫੇਸਬੁੱਕ ਨੇ ਇਸ ਬਾਰੇ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਗਿਫੀ ਦੇ ਪ੍ਰਾਪਤੀ ਸੰਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ।

Also Read: ਸਾਹਮਣੇ ਆਈ ਤਾਲਿਬਾਨ ਦੀ ਇਕ ਹੋਰ ਕਰੂਰ ਹਰਕਤ, ਮਹਿਲਾ ਵਾਲੀਬਾਲ ਪਲੇਅਰ ਦਾ ਵੱਢਿਆ ਸਿਰ

ਰਿਪੋਰਟ ਮੁਤਾਬਕ ਫੇਸਬੁੱਕ ਆਪਣੀ ਰੀ-ਬ੍ਰਾਂਡਿੰਗ ਦੀ ਤਿਆਰੀ ਕਰ ਰਹੀ ਹੈ। ਫੇਸਬੁੱਕ ਦੇ ਨਵੇਂ ਨਾਂ ਦੇ ਐਲਾਨ ਅਗਲੇ ਹਫਤੇ ਹੋ ਸਕਦੀ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ 28 ਅਕਤੂਬਰ ਨੂੰ ਹੋਣ ਵਾਲੇ ਇੱਕ ਸਮਾਗਮ ਵਿੱਚ ਕੰਪਨੀ ਦੇ ਨਵੇਂ ਨਾਂ ਦਾ ਐਵਾਨ ਕਰ ਸਕਦੇ ਹਨ। ਫੇਸਬੁੱਕ ਐਪ ਤੋਂ ਇਲਾਵਾ ਕੰਪਨੀ ਦੇ ਹੋਰ ਉਤਪਾਦਾਂ ਜਿਵੇਂ ਕਿ ਇੰਸਟਾਗ੍ਰਾਮ, ਵ੍ਹਟਸਐਪ, ਓਕੁਲਸ ਆਦਿ ਦੇ ਸੰਬੰਧ ਵਿੱਚ ਵੀ ਵੱਡੇ ਐਲਾਨ ਹੋ ਸਕਦੇ ਹਨ, ਹਾਲਾਂਕਿ ਇਸ ਰਿਪੋਰਟ 'ਤੇ ਅਜੇ ਤੱਕ ਫੇਸਬੁੱਕ ਦੁਆਰਾ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।

Also Read: ਸੁੱਖੀ ਰੰਧਾਵਾ ਤੋਂ ਬਾਅਦ ਪਰਗਟ ਸਿੰਘ ਦਾ ਕੈਪਟਨ 'ਤੇ ਹਮਲਾ, ਕਿਹਾ-'ਕਾਂਗਰਸ ਦੇ ਕੁੜਤੇ 'ਚ ਸੀ ਭਾਜਪਾਈ CM'

In The Market