LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂਪੀ 'ਚ ਨਾਈਟ ਕਰਫਿਊ ਵੀ ਖਤਮ, CM ਯੋਗੀ ਦੇ ਨਿਰਦੇਸ਼ ਤੋਂ ਬਾਅਦ ਹੁਕਮ ਜਾਰੀ

20o up

ਲਖਨਊ: ਉੱਤਰ ਪ੍ਰਦੇਸ਼ ਕੋਰੋਨਾ ਇਨਫੈਕਸ਼ਨ ਦੇ ਲਗਾਤਾਰ ਘੱਟ ਹੋ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਯੋਗੀ ਸਰਕਾਰ ਨੇ ਨਾਈਟ ਕਰਫਿਊ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ ਉੱਤੇ ਕੰਟੇਨਮੈਂਟ ਜ਼ੋਨ ਬਾਹਰ ਪ੍ਰਦੇਸ਼ ਦੇ ਸਾਰੇ ਜ਼ਿਲਿਆਂ ਵਿਚ ਕੋਵਿਡ ਪ੍ਰੋਟੋਕਾਲ ਦੇ ਪਾਲਣੀ ਦੀ ਸ਼ਰਤ ਉੱਤੇ ਲਾਗੂ ਰਾਤ ਦਾ ਕੋਰੋਨਾ ਕਰਫਿਊ ਖਤਮ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।

Also Read: ਸੁੱਖੀ ਰੰਧਾਵਾ ਤੋਂ ਬਾਅਦ ਪਰਗਟ ਸਿੰਘ ਦਾ ਕੈਪਟਨ 'ਤੇ ਹਮਲਾ, ਕਿਹਾ-'ਕਾਂਗਰਸ ਦੇ ਕੁੜਤੇ 'ਚ ਸੀ ਭਾਜਪਾਈ CM'

ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਸਾਰੇ ਮੰਡਲ ਅਧਿਕਾਰੀਆਂ, ਸੀਨੀਅਰ ਪੁਲਿਸ ਅਧਿਕਾਰੀਆਂ ਤੇ ਜ਼ਿਲਾ ਅਧਿਕਾਰੀਆਂ ਨੂੰ ਰਾਤ 11 ਤੋਂ ਸਵੇਰੇ 6 ਵਜੇ ਤੱਕ ਲਾਗੂ ਕੋਰੋਨਾ ਕਰਫਿਊ ਨੂੰ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੱਸ ਦਈਏ ਕਿ ਪ੍ਰਦੇਸ਼ ਵਿਚ ਇਨਫੈਕਸ਼ਨ ਤੇਜ਼ੀ ਨਾਲ ਘੱਟ ਹੋ ਰਿਹਾ ਹੈ ਪਰ ਇਹ ਅਜੇ ਖਤਮ ਨਹੀਂ ਹੋਇਆ ਹੈ। ਇਸ ਲਈ ਇਹ ਸਮਾਂ ਸਾਵਧਾਨੀ ਵਰਤਣ ਦਾ ਹੈ। ਇਸ ਦੇ ਲਈ ਅਵਨੀਸ਼ ਅਵਸਥੀ ਨੇ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਤੇ ਇਲਾਜ ਦੀਆਂ ਵਿਵਸਥਾਵਾਂ ਨੂੰ ਲਗਾਤਾਰ ਸਖਤ ਬਣਾਏ ਰੱਖਣ ਤੇ ਕੋਵਿਡ ਨਿਯਮਾਂ ਦੇ ਤਹਿਤ ਸਾਰੇ ਤਿਓਹਾਰਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਏ ਜਾਣ ਸਬੰਧੀ ਹੁਕਮ ਅਧਿਕਾਰੀਆਂ ਨੂੰ ਦਿੱਤੇ ਹਨ।

Also Read: ਸਾਹਮਣੇ ਆਈ ਤਾਲਿਬਾਨ ਦੀ ਇਕ ਹੋਰ ਕਰੂਰ ਹਰਕਤ, ਮਹਿਲਾ ਵਾਲੀਬਾਲ ਪਲੇਅਰ ਦਾ ਵੱਢਿਆ ਸਿਰ

In The Market