LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਹਮਣੇ ਆਈ ਤਾਲਿਬਾਨ ਦੀ ਇਕ ਹੋਰ ਕਰੂਰ ਹਰਕਤ, ਮਹਿਲਾ ਵਾਲੀਬਾਲ ਪਲੇਅਰ ਦਾ ਵੱਢਿਆ ਸਿਰ

20o kabul

ਕਾਬੁਲ: ਅਫਗਾਨਿਸਤਾਨ ਵਿਚ ਜਦੋਂ ਤੋਂ ਤਾਲਿਬਾਨ ਦਾ ਰਾਜ ਆਇਆ ਹੈ ਖੇਡ ਦਾ ਭਵਿੱਖ ਸੰਕਟ ਵਿਚ ਆ ਗਿਆ ਹੈ। ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਤਾਲਿਬਾਨ ਦੇ ਲੜਾਕਿਆਂ ਨੇ ਅਫਗਾਨਿਸਤਾਨ ਦੀ ਜੂਨੀਅਰ ਮਹਿਲਾ ਵਾਲੀਬਾਲ ਟੀਮ ਦੀ ਪਲੇਅਰ ਦਾ ਸਿਰ ਕਲਮ ਕਰ ਦਿੱਤਾ ਹੈ।

Also Read: ਹਰੀਸ ਰਾਵਤ ਦਾ ਕੈਪਟਨ 'ਤੇ ਵੱਡਾ ਹਮਲਾ, ਕਿਹਾ- 'ਪੰਜਾਬ ਨਾਲ ਧ੍ਰੋਹ ਕਮਾ ਰਹੇ ਹਨ ਕੈਪਟਨ'

ਜੂਨੀਅਰ ਮਹਿਲਾ ਨੈਸ਼ਨਲ ਟੀਮ ਦੇ ਕੋਚ ਨੇ ਅੰਤਰਰਾਸ਼ਟਰੀ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇੰਟਰਵਿਊ ਵਿਚ ਦੱਸਿਆ ਗਿਆ ਹੈ ਕਿ ਮਹਿਜਬੀਨ ਹਕੀਮੀ ਨਾਂ ਦੀ ਪਲੇਅਰ ਨੂੰ ਅਕਤੂਬਰ ਦੀ ਸ਼ੁਰੂਆਤ ਵਿਚ ਤਾਲਿਬਾਨ ਵਲੋਂ ਮਾਰ ਦਿੱਤਾ ਗਿਆ। ਕਿਸੇ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿਉਂਕਿ ਤਾਲਿਬਾਨ ਨੇ ਪਰਿਵਾਰ ਨੂੰ ਧਮਕੀ ਦਿੱਤੀ ਸੀ।

ਅਫਗਾਨਿਸਤਾਨ ਵਿਚ ਜਦੋਂ ਅਸ਼ਰਫ ਗਨੀ ਦੀ ਸਰਕਾਰ ਸੀ, ਉਸ ਤੋਂ ਪਹਿਲਾਂ ਮਹਜਬੀਨ ਨੇ ਕਾਬੁਲ ਦੇ ਲੋਕਲ ਕਲੱਬ ਵਿਚ ਹਿੱਸਾ ਲਿਆ ਸੀ। ਉਹ ਕਲੱਬ ਦੀ ਸਟਾਰ ਪਲੇਅਰ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਲਾਸ਼ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਸੀ। ਤਾਲਿਬਾਨ ਨੇ ਸੱਤਾ ਵਿਚ ਆਉਣ ਦੇ ਬਾਅਦ ਤੋਂ ਹੀ ਮਹਿਲਾਵਾਂ ਦੇ ਹੱਕ ਨੂੰ ਦਬਾਇਆ ਹੈ। ਅਫਗਾਨਿਸਤਾਨ ਵਿਚ ਹਰ ਤਰ੍ਹਾਂ ਦੀ ਖੇਡ ਉੱਤੇ ਸੰਕਟ ਛਾਇਆ ਹੋਇਆ ਹੈ। ਟੀਮ ਦੇ ਕੋਚ ਮੁਤਾਬਕ ਇਸ ਵੇਲੇ ਮਹਿਲਾ ਖਿਡਾਰੀਆਂ ਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ ਕਿਉਂਕਿ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਰਿਹਾ ਹੈ ਨਹੀਂ ਤਾਂ ਲੁੱਕ ਕੇ ਰਹਿਣਾ ਪੈ ਰਿਹਾ ਹੈ।

Also Read: ਸੁੱਖੀ ਰੰਧਾਵਾ ਤੋਂ ਬਾਅਦ ਪਰਗਟ ਸਿੰਘ ਦਾ ਕੈਪਟਨ 'ਤੇ ਹਮਲਾ, ਕਿਹਾ-'ਕਾਂਗਰਸ ਦੇ ਕੁੜਤੇ 'ਚ ਸੀ ਭਾਜਪਾਈ CM'

ਦੱਸ ਦਈਏ ਕਿ ਕੁਝ ਵੇਲੇ ਪਹਿਲਾਂ ਹੀ ਫੀਫਾ ਨੇ ਅਫਗਾਨਿਸਤਾਨ ਦੇ ਕਈ ਪੁਰਸ਼ ਤੇ ਮਹਿਲਾ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਕਾਬੁਲ ਤੋਂ ਇਨ੍ਹਾਂ ਸਾਰਿਆਂ ਨੂੰ ਕਤਰ ਲਿਜਾਇਆ ਗਿਆ ਸੀ ਤਾਂ ਕਿ ਉਹ ਸੁਰੱਖਿਅਤ ਰਹਿ ਸਕਣ। ਤਾਲਿਬਾਨ ਨੇ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਹੀ ਮਹਿਲਾਵਾਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕਾਲਜ ਜਾਣ, ਲੜਕਿਆਂ ਨਾਲ ਪੜਨ, ਨੌਕਰੀ ਉੱਤੇ ਜਾਣ ਸਣੇ ਕਈ ਖੇਤਰਾਂ ਵਿਚ ਮਹਿਲਾਵਾਂ ਉੱਤੇ ਪਾਬੰਦੀਆਂ ਲਾਈਆਂ ਗਈਆਂ ਸਨ। ਇਸ ਦੇ ਨਾਲ ਹੀ ਕਿਸੇ ਤਰ੍ਹਾਂ ਦੀ ਖੇਡ ਵਿਚ ਹਿੱਸਾ ਲੈਣ ਕਾਰਨ ਵੀ ਉਹ ਨਿਸ਼ਾਨੇ ਉੱਤੇ ਰਹੀਆਂ ਹਨ।

In The Market