LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿੰਗਾਈ ਦੀ ਮਾਰ: ਫਿਰ ਵਧੀ ਰਸੋਈ ਗੈਸ ਦੀ ਕੀਮਤ, ਜਾਣੋ ਹੁਣ ਕਿੰਨੇ ਦਾ ਮਿਲੇਗਾ LPG ਸਿਲੰਡਰ

17 cylender

ਨਵੀਂ ਦਿੱਲੀ: ਪੈਟਰੋਲੀਅਮ ਕੰਪਨੀਆਂ ਨੇ ਐੱਲਪੀਜੀ ਦੀ ਕੀਮਤ ਵਧਾ ਦਿੱਤੀ ਹੈ। ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ ਘਰੇਲੂ ਵਰਤੋਂ ਲਈ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 859.5 ਰੁਪਏ ਹੋ ਗਈ ਹੈ। ਇਹ ਵਾਧਾ ਸੋਮਵਾਰ ਰਾਤ ਤੋਂ ਹੀ ਲਾਗੂ ਹੋ ਗਿਆ ਹੈ।

ਪੜੋ ਹੋਰ ਖਬਰਾਂ: ਇਨ੍ਹਾਂ ਚੀਜ਼ਾਂ ਨਾਲ ਵਧ ਸਕਦੈ ਪੱਥਰੀ ਦਾ ਖਤਰਾ, ਜਾਣੋਂ ਗੁਰਦੇ ਦੀ ਪੱਥਰੀ ਦੇ ਲੱਛਣ

14.2 ਕਿਲੋ ਦਾ ਐੱਲਪੀਜੀ ਸਿਲੰਡਰ ਕੋਲਕਾਤਾ ਵਿਚ 886 ਰੁਪਏ, ਮੁੰਬਈ ਵਿਚ 859.5 ਰੁਪਏ ਅਤੇ ਲਖਨਊ ਵਿਚ 897.5 ਰੁਪਏ ਦਾ ਹੋ ਗਿਆ ਹੈ। ਇਸੇ ਤਰ੍ਹਾਂ 19 ਕਿਲੋ ਵਪਾਰਕ ਸਿਲੰਡਰ ਦੀ ਕੀਮਤ ਵਿਚ ਵੀ 68 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਇਸਦੀ ਕੀਮਤ ਵਧ ਕੇ 1618 ਰੁਪਏ ਹੋ ਗਈ ਹੈ। ਧਿਆਨ ਦੇਣ ਯੋਗ ਹੈ ਕਿ ਤੇਲ ਕੰਪਨੀਆਂ ਹਰ ਮਹੀਨੇ ਦੀ 1 ਅਤੇ 15 ਤਰੀਕ ਨੂੰ ਐੱਲਪੀਜੀ ਦੀ ਕੀਮਤ ਦੀ ਸਮੀਖਿਆ ਕਰਦੀਆਂ ਹਨ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਤੇਲ ਕੰਪਨੀਆਂ ਨੇ ਐੱਲਪੀਜੀ ਸਿਲੰਡਰ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਸੀ।

ਪੜੋ ਹੋਰ ਖਬਰਾਂ: ਇਮਰਾਨ ਖਾਨ ਦੇ ਮੰਤਰੀ ਨੇ ਕੀਤਾ ਤਾਲਿਬਾਨ ਨਾਲ ਡੀਲ ਦਾ ਦਾਅਵਾ, ਬਣ ਸਕਦੈ ਪਾਕਿ ਲਈ ਮੁਸੀਬਤ

ਸਰਕਾਰ 'ਤੇ ਦਬਾਅ
ਪੈਟਰੋਲ, ਡੀਜ਼ਲ ਅਤੇ ਐੱਲਪੀਜੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਕੇਂਦਰ ਸਰਕਾਰ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਕਹਿੰਦੀ ਹੈ ਕਿ ਇਹ ਸਭ ਅੰਤਰਰਾਸ਼ਟਰੀ ਕੀਮਤਾਂ 'ਤੇ ਨਿਰਭਰ ਹੈ ਅਤੇ ਉਸ ਦੇ ਹੱਥਾਂ ਵਿਚ ਜ਼ਿਆਦਾ ਕੁਝ ਨਹੀਂ ਹੈ। ਸਰਕਾਰ ਨੇ ਲਗਾਤਾਰ ਗੈਸ ਦੀਆਂ ਕੀਮਤਾਂ ਵਿਚ ਸਬਸਿਡੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ: ਕੁਲਗਾਮ 'ਚ ਭਾਜਪਾ ਨੇਤਾ ਦੀ ਅੱਤਵਾਦੀਆਂ ਨੇ ਕੀਤੀ ਹੱਤਿਆ, ਹਮਲਾਵਰਾਂ ਦੀ ਤਲਾਸ਼ ਜਾਰੀ

ਘਰ ਬੈਠੇ ਕੁਨੈਕਸ਼ਨ
ਹੁਣ ਤੁਹਾਨੂੰ ਨਵਾਂ ਐੱਲਪੀਜੀ ਕੁਨੈਕਸ਼ਨ ਲੈਣ ਲਈ ਕਿਸੇ ਵੀ ਕੰਪਨੀ ਦੇ ਡਿਸਟ੍ਰੀਬਿਊਟਰ ਦੇ ਦਫਤਰ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਹੁਣ ਜੇ ਤੁਸੀਂ ਐੱਲਪੀਜੀ ਕੁਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਸਿਰਫ ਇਕ ਮਿਸਡ ਕਾਲ ਕਰਨੀ ਪਵੇਗੀ। ਵਰਤਮਾਨ ਵਿਚ ਅਜਿਹੀ ਸਹੂਲਤ ਸਿਰਫ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਦੁਆਰਾ ਸ਼ੁਰੂ ਕੀਤੀ ਗਈ ਹੈ।

ਇਸ ਦੇ ਲਈ ਤੁਹਾਨੂੰ 8454955555 ਨੰਬਰ 'ਤੇ ਮਿਸ ਕਾਲ ਕਰਨੀ ਹੋਵੇਗੀ। ਭਾਵੇਂ ਤੁਸੀਂ ਗੈਸ ਸਿਲੰਡਰ ਭਰਨਾ ਚਾਹੁੰਦੇ ਹੋ, ਉਹੀ ਨੰਬਰ ਕੰਮ ਆਵੇਗਾ। ਤੁਹਾਨੂੰ ਸਿਰਫ ਆਪਣੇ ਰਜਿਸਟਰਡ ਨੰਬਰ ਤੋਂ 8454955555 'ਤੇ ਮਿਸਡ ਕਾਲ ਦੇਣੀ ਹੈ।

In The Market