LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਨੇ ਆਬੂ ਧਾਬੀ 'ਚ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ

20j abu dabi

ਸੰਯੁਕਤ ਰਾਸ਼ਟਰ : ਸੰਯੁਕਤ ਅਰਬ ਅਮੀਰਾਤ (United Arab Emirates) (ਯੂ.ਏ.ਈ.) ਦੀ ਰਾਜਧਾਨੀ ਆਬੂ ਧਾਬੀ (Abu Dhabi) 'ਚ ਡਰੋਨ ਹਮਲਿਆਂ (Drone strikes) ਦੀ ਸਖ਼ਤ ਨਿੰਦਿਆ ਕਰਦੇ ਹੋਏ ਭਾਰਤ ਨੇ ਆਮ ਲੋਕਾਂ ਅਤੇ ਬੁਨਿਆਦੀ ਢਾਂਚੇ 'ਤੇ ਹਮਲਿਆਂ ਨੂੰ ਕੌਮਾਂਤਰੀ ਕਾਨੂੰਨਾਂ (International law) ਦੀ ਖੁੱਲ੍ਹੀ ਉਲੰਘਣਾ ਕਰਾਰ ਦਿੱਤਾ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ.) ਨੂੰ ਅੱਤਵਾਦ ਦੇ ਅਜਿਹੇ ਕਾਇਰਤਾਪੂਰਨ ਕਾਰਿਆਂ ਖਿਲਾਫ ਸਪੱਸ਼ਟ ਸੰਦੇਸ਼ ਦੇਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਸੁਰੱਖਿਆ ਕੌਂਸਲ ਵਿਚ ਪੱਛਮੀ ਏਸ਼ੀਆ (West Asia) 'ਤੇ ਚਰਚਾ ਸ਼ੁਰੂ ਕਰਦੇ ਹੋਏ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਟੀ.ਐੱਸ. ਤਿਰੂਮੂਰਤੀ (Ambassador T.S. Thirumurti) ਨੇ ਆਬੂ ਧਾਬੀ ਵਿਚ ਹਾਲ ਹੀ ਵਿਚ ਹੋਏ ਅੱਤਵਾਦੀ ਹਮਲਿਆਂ ਦੀ ਸਖ਼ਤ ਨਿੰਦਿਆ ਕੀਤੀ ਜਿਨ੍ਹਾਂ ਵਿਚ ਦੋ ਭਾਰਤੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। Also Read : ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਵਿਰੁੱਧ ਪਟੀਸ਼ਨ 'ਤੇ ਸੁਣਵਾਈ ਟਲੀ

US condemns deadly Houthi drone attack on UAE oil facility near Al-Dhafra

ਉਨ੍ਹਾਂ ਨੇ ਕਿਹਾ ਕਿ ਨਿਰਦੋਸ਼ ਨਾਗਰਿਕਾਂ ਅਤੇ ਹੋਰ ਬੁਨਿਆਦੀ ਢਾਂਚੇ 'ਤੇ ਇਸ ਤਰ੍ਹਾਂ ਦਾ ਹਮਲਾ ਪੂਰੀ ਤਰ੍ਹਾਂ ਨਾਲ ਸਵੀਕਾਰਯੋਗ ਨਹੀਂ ਹੈ। ਇਹ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ। ਇਹ ਸਾਰੇ ਨਿਯਮਾਂ ਖਿਲਾਫ ਹੈ। ਤਿਰੂਮੂਰਤੀ ਨੇ ਕਿਹਾ ਕਿ ਭਾਰਤ ਯੂ.ਏ.ਈ. ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਅੱਤਵਾਦੀ ਹਮਲੇ ਦੀ ਕੌਂਸਲ ਵਲੋਂ ਸਪੱਸ਼ਟ ਨਿੰਦਿਆ ਲਈ ਆਪਣੀ ਪੂਰੀ ਹਮਾਇਤ ਜਤਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਕੌਂਸਲ ਅੱਤਵਾਦ ਦੇ ਅਜਿਹੇ ਕੰਮਾਂ ਖਿਲਾਫ ਇਕ ਸਪੱਸ਼ਟ ਸੰਕੇਤ ਭੇਜਣ ਲਈ ਇਕਜੁੱਟ ਹੋਵੋ। ਯਮਨ ਦੇ ਹੂਤੀ ਬਾਗੀਆਂ ਨੇ ਸੋਮਵਾਰ ਦੀ ਸਵੇਰੇ ਆਬੂ ਧਾਬੀ ਦੇ ਮੁਸਾਫਾ ਆਈ.ਸੀ.ਏ.ਡੀ. 3 ਇਲਾਕੇ ਅਤੇ ਆਬੂ ਧਾਬੀ ਕੌਮਾਂਤਰੀ ਹਵਾਈ ਅੱਡੇ ਦੇ ਨਵੇਂ ਬਣੇ ਖੇਤਰ ਨੂੰ ਨਿਸ਼ਾਨਾ ਬਣਾਇਆ। ਹਮਲਿਆਂ ਤੋਂ ਬਾਅਦ ਪੈਟਰੋਲੀਅਮ ਟੈਂਕਰਾਂ ਵਿਚ ਧਮਾਕਾ ਹੋਇਆ ਜਿਸ ਵਿਚ ਦੋ ਭਾਰਤੀ ਨਾਗਰਿਕਾਂ ਅਤੇ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਘਟਨਾ ਵਿਚ 6 ਹੋਰ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਦੋ ਭਾਰਤੀ ਸ਼ਾਮਲ ਹਨ।

In The Market