ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮੌਜੂਦਾ ਹਾਲਾਤ ਹੌਲੀ-ਹੌਲੀ ਆਮ ਹੁੰਦੇ ਜਾ ਰਹੇ ਹਨ। ਸਿਹਤ ਮੰਤਰਾਲਾ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 38,667 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 478 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ 35,746 ਮਰੀਜ਼ਾ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਦੇਸ਼ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 3,87,673 ਹੈ। ਉਥੇ ਹੀ ਦੇਸ਼ ਵਿਚ ਕੁੱਲ ਮ੍ਰਿਤਕਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇਹ 4,28,322 ਹੋ ਗਈ ਹੈ ਤੇ ਹੁਣ ਤੱਕ ਕੁੱਲ ਸਿਹਤਮੰਦ ਹੋਏ ਮਰੀਜ਼ਾਂ ਦੀ ਗਿਣਤੀ 3,13,38,088 ਹੋ ਗਈ ਹੈ।
India reports 38,667 new #COVID19 cases and 35,743 recoveries in the last 24 hrs, as per Union Health Ministry.
— ANI (@ANI) August 14, 2021
Total recoveries: 3,13,38,088
Active cases: 3,87,673
Weekly positivity rate: 2.05%
Total vaccination: 53.61 crores pic.twitter.com/vdJvfzMNYA
ਪੜੋ ਹੋਰ ਖਬਰਾਂ: 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ', ਛਾਤੀ 'ਚ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ ਤੇ ਕਰਦਾ ਰਿਹਾ ਵਾਹਿਗੁਰੂ ਦਾ ਜਾਪ
ਕੇਰਲ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ। ਬੀਤੇ ਦਿਨ 24 ਘੰਟਿਆਂ ਵਿਚ 20 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਜਦਕਿ 114 ਲੋਕਾਂ ਦੀ ਜਾਨ ਚਲੀ ਗਈ ਹੈ। ਉਥੇ ਹੀ ਮਹਾਰਾਸ਼ਟਰ ਵਿਚ 6 ਹਜ਼ਾਰ 686 ਕੇਸ ਸਾਹਮਣੇ ਆਏ ਹਨ। ਜਦਕਿ 158 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿਚ 7 ਹਜ਼ਾਰ ਪਾਜ਼ੇਟਿਵ ਮਰੀਜ਼ ਮਿਲੇ ਹਨ। ਤਮਿਲਨਾਡੂ ਵਿਚ ਵੀ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।
ਪੜੋ ਹੋਰ ਖਬਰਾਂ: ਸਕੂਲਾਂ ਦੇ ਬੱਚੇ ਲਗਾਤਾਰ ਹੋ ਰਹੇ ਪਾਜ਼ੇਟਿਵ, ਸ੍ਰੀ ਮੁਕਤਸਰ ਸਾਹਿਬ ਦੇ ਸਕੂਲ ਵਿਚ ਕੋਰੋਨਾ ਦੀ ਦਸਤਕ
ਇਨ੍ਹਾਂ ਸੂਬਿਆਂ ਵਿਚ ਲਾਕਡਾਊਨ ਜਿਹੀਆਂ ਪਾਬੰਧੀਆਂ
ਦੇਸ਼ ਦੇ 8 ਸੂਬਿਆਂ ਵਿਚ ਪੂਰਨ ਲਾਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡਿਸ਼ਾ, ਤਾਮਿਲਨਾਡੂ, ਮਿਜ਼ੋਰਮ, ਗੋਆ ਤੇ ਪੁਡੂਚੇਰੀ ਸ਼ਾਮਲ ਹਨ। ਇਥੇ ਪਿਛਲੇ ਲਾਕਡਾਊਨ ਜਿਹੀਆਂ ਹੀ ਪਾਬੰਦੀਆਂ ਲਾਈਆਂ ਗਈਆਂ ਹਨ। ਹਾਲਾਂਕਿ 23 ਸੂਬਿਆਂ ਵਿਚ ਅਸ਼ਿੰਕ ਲਾਕਡਾਊਨ ਹੀ ਲਾਗੂ ਹੈ।
ਪੜੋ ਹੋਰ ਖਬਰਾਂ: PM ਮੋਦੀ ਦਾ ਵੱਡਾ ਐਲਾਨ: 14 ਅਗਸਤ 'ਵੰਡ ਤਬਾਹੀ ਯਾਦਗਾਰੀ ਦਿਵਸ' ਵਜੋਂ ਮਨਾਇਆ ਜਾਵੇਗਾ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट