LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦਾ ਵੱਡਾ ਐਲਾਨ: 14 ਅਗਸਤ 'ਵੰਡ ਤਬਾਹੀ ਯਾਦਗਾਰੀ ਦਿਵਸ' ਵਜੋਂ ਮਨਾਇਆ ਜਾਵੇਗਾ

pm1

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਗਸਤ ਦੇ ਦਿਨ ਨੂੰ 'ਵੰਡ ਤਬਾਹੀ ਯਾਦਗਾਰੀ ਦਿਵਸ' ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਿਨ ਨਫਰਤ ਤੇ ਹਿੰਸਾ ਦੇ ਕਾਰਨ ਸਾਡੇ ਲੱਖਾਂ ਭਾਈ-ਭੈਣ ਘਰੋਂ ਬੇਘਰ ਹੋਏ ਸਨ। ਉਨ੍ਹਾਂ ਦੇ ਬਲਿਦਾਨ ਦੀ ਯਾਦ ਵਿਚ 14 ਅਗਸਤ ਨੂੰ 'ਵੰਡ ਤਬਾਹੀ ਯਾਦਗਾਰੀ ਦਿਵਸ' ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: ਭਿੱਖੀਵਿੰਡ ਦੇ ਖੇਤਾਂ 'ਚੋਂ ਮਿਲੇ 60 ਪਾਕਿਸਤਾਨੀ ਗੁਬਾਰੇ, ਪੁਲਿਸ ਚੌਕਸ

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਦੇਸ਼ ਦੀ ਵੰਡ ਦੇ ਦਰਦ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨਫਰਤ ਤੇ ਹਿੰਸਾ ਦੇ ਕਾਰਨ ਸਾਡੇ ਲੱਖਾਂ ਭਾਈ-ਭੈਣਾਂ ਨੂੰ ਘਰ ਛੱਡਣੇ ਪਏ ਤੇ ਆਪਣੀ ਜਾਨ ਤੱਕ ਗੁਆਉਣੀ ਪਈ। ਉਨ੍ਹਾਂ ਲੋਕਾਂ ਦੇ ਸੰਘਰਸ਼ ਤੇ ਬਲਿਤਾਨ ਵਿਚ 14 ਅਗਸਤ ਨੂੰ ਵੰਡ ਤਬਾਹੀ ਯਾਦਗਾਰੀ ਦਿਵਸ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ। #PartitionHorrorsRemembranceDay
ਦਾ ਇਹ ਦਿਨ ਸਾਨੂੰ ਭੇਦਭਾਵ, ਦੁਸ਼ਮਣੀ ਅਤੇ ਮਾੜੀ ਇੱਛਾ ਦੇ ਜ਼ਹਿਰ ਨੂੰ ਖ਼ਤਮ ਕਰਨ ਲਈ ਨਾ ਸਿਰਫ ਪ੍ਰੇਰਿਤ ਕਰੇਗਾ, ਬਲਕਿ ਏਕਤਾ, ਸਮਾਜਿਕ ਸਦਭਾਵਨਾ ਅਤੇ ਮਨੁੱਖੀ ਸੰਵੇਦਨਾ ਨੂੰ ਵੀ ਮਜ਼ਬੂਤ ਕਰੇਗਾ।

ਪੜੋ ਹੋਰ ਖਬਰਾਂ: 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ', ਛਾਤੀ 'ਚ ਆਰ-ਪਾਰ ਹੋਇਆ 6 ਫੁੱਟ ਦਾ ਐਂਗਲ ਤੇ ਕਰਦਾ ਰਿਹਾ ਵਾਹਿਗੁਰੂ ਦਾ ਜਾਪ

14 ਅਗਸਤ ਨੂੰ ਹੋਏ ਸਨ ਭਾਰਤ ਦੇ ਦੋ ਟੁਕੜੇ
ਯਾਦ ਕਰਨ ਯੋਗ ਹੈ ਕਿ ਦੇਸ਼ ਦੇ ਇਤਿਹਾਸ ਵਿਚ 14 ਅਗਸਤ ਦੀ ਤਰੀਕ ਹੰਝੂਆਂ ਨਾਲ ਲਿਖੀ ਗਈ ਹੈ। ਇਹੀ ਦਿਨ ਸੀ ਜਦੋਂ ਦੇਸ਼ ਦੀ ਵੰਡ ਹੋਈ ਤੇ 14 ਅਗਸਤ 1947 ਨੂੰ ਪਾਕਿਸਤਾਨ ਤੇ 15 ਅਗਸਤ 1947 ਨੂੰ ਭਾਰਤ ਨੂੰ ਇਕ ਵੱਖਰਾ ਰਾਸ਼ਟਰ ਐਲਾਨ ਕਰ ਦਿੱਤਾ ਗਿਆ ਸੀ। ਇਸ ਵੰਡ ਵਿਚ ਨਾਲ ਸਿਰਫ ਭਾਰਤੀ ਉਪ-ਮਹਾਦੀਪ ਦੇ ਦੋ ਟੁਕੜੇ ਹੋਏ ਬਲਕਿ ਬੰਗਾਲ ਦੀ ਵੀ ਵੰਡ ਕੀਤੀ ਗਈ ਤੇ ਬੰਗਾਲ ਦੇ ਪੂਰਬੀ ਹਿੱਸੇ ਨੂੰ ਭਾਰਤ ਤੋਂ ਵੱਖ ਕਰ ਕੇ ਪੂਰਬੀ ਪਾਕਿਸਤਾਨ ਬਣਾ ਦਿੱਤਾ ਗਿਆ, ਜੋ 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਬਣਿਆ।

ਪੜੋ ਹੋਰ ਖਬਰਾਂ: ਸਕੂਲਾਂ ਦੇ ਬੱਚੇ ਲਗਾਤਾਰ ਹੋ ਰਹੇ ਪਾਜ਼ੇਟਿਵ, ਸ੍ਰੀ ਮੁਕਤਸਰ ਸਾਹਿਬ ਦੇ ਸਕੂਲ ਵਿਚ ਕੋਰੋਨਾ ਦੀ ਦਸਤਕ

In The Market