LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T20: ਭਾਰਤ ਤੋਂ ਜਿੱਤ ਦਾ ਜਸ਼ਨ ਮਨਾਉਂਦਿਆਂ ਪਾਕਿਸਤਾਨੀਆਂ ਨੇ ਗੁਆਏ ਹੋਸ਼, ਗੋਲੀਬਾਰੀ 'ਚ 12 ਜ਼ਖਮੀ

25o pak

ਨਵੀਂ ਦਿੱਲੀ: ਟੀਮ ਇੰਡੀਆ ਦੁਬਈ ਵਿੱਚ ਟੀ-20 ਵਿਸ਼ਵ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਮੈਚ ਹਾਰ ਗਈ ਸੀ। ਕ੍ਰਿਕਟ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ ਹਰਾਇਆ, ਪਰ ਇਸਦੇ ਜਸ਼ਨ ਦੇ ਦੌਰਾਨ ਪਾਕਿਸਤਾਨ ਦੇ ਲੋਕ ਆਪੇ ਤੋਂ ਬਾਹਰ ਹੋ ਗਏ। ਦੇਰ ਰਾਤ ਮੈਚ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਜਸ਼ਨ ਮਨਾਏ ਗਏ ਅਤੇ ਲੋਕ ਸੜਕਾਂ 'ਤੇ ਨੱਚਦੇ ਨਜ਼ਰ ਆਏ। ਹਾਲਾਂਕਿ, ਇਸ ਦੌਰਾਨ ਜਸ਼ਨ ਮਨਾਉਂਦੇ ਹੋਏ ਗੋਲੀਬਾਰੀ ਵੀ ਕੀਤੀ ਗਈ, ਜਿਸ ਵਿੱਚ 12 ਲੋਕ ਜ਼ਖਮੀ ਹੋ ਗਏ।

Also Read: ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤੇ ਗਏ 30 ਭਾਰਤੀ ਅਧਿਕਾਰੀ 

ਕਰਾਚੀ ਦੇ ਕਈ ਇਲਾਕਿਆਂ ਵਿਚ ਗੋਲੀਬਾਰੀ, ਸਬ-ਇੰਸਪੈਕਟਰ ਵੀ ਜ਼ਖਮੀ
ਪਾਕਿਸਤਾਨੀ ਮੀਡੀਆ ਏਜੰਸੀ ਜੀਓ ਨਿਊਜ਼ ਨੇ ਸਥਾਨਕ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਸਬ-ਇੰਸਪੈਕਟਰ ਸਮੇਤ ਕੁੱਲ 12 ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਗੋਲੀ ਲੱਗੀ। ਕਰਾਚੀ ਦੇ ਔਰੰਜੀ ਟਾਊਨ ਸੈਕਟਰ-4 ਅਤੇ ਚੌਰੰਗੀ ਵਿਚ ਅਣਪਛਾਤੀਆਂ ਥਾਵਾਂ ਤੋਂ ਚੱਲੀਆਂ ਗੋਲੀਆਂ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ। ਪੁਲਸ ਨੇ ਕਿਹਾ, ''ਗੁਲਸ਼ਨ-ਏ-ਇਕਬਾਲ 'ਚ ਇਕ ਆਪ੍ਰੇਸ਼ਨ ਦੌਰਾਨ ਇਕ ਗੋਲੀ ਸਬ-ਇੰਸਪੈਕਟਰ ਅਬਦੁਲ ਗਨੀ ਨੂੰ ਲੱਗੀ।'' ਪਾਕਿਸਤਾਨ 'ਚ ਗੋਲੀਬਾਰੀ ਦੀਆਂ ਘਟਨਾਵਾਂ ਸੱਚਲ ਗੋਠ, ਔਰੰਜੀ ਟਾਊਨ, ਨਿਊ ਕਰਾਚੀ, ਗੁਲਸ਼ਨ-ਏ-ਇਕਬਾਲ ਅਤੇ ਮਲੀਰ ਖੇਤਰ ਵਿੱਚ ਦਰਜ ਕੀਤੀਆਂ ਗਈਆਂ। ਪਾਕਿਸਤਾਨ ਵੱਲੋਂ ਭਾਰਤ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨੀ ਲੋਕ ਖੁਸ਼ੀ ਨਾਲ ਸੜਕਾਂ 'ਤੇ ਉਤਰ ਆਏ।

Also Read: ਆਲ-ਪਾਰਟੀ ਮੀਟਿੰਗ ਤੋਂ ਬਾਅਦ ਕੇਂਦਰ 'ਤੇ ਵਰ੍ਹੇ ਸਿੱਧੂ, ਕਿਹਾ-'BSF ਨੂੰ ਦਿੱਤੇ ਵਾਧੂ ਅਧਿਕਾਰ ਸਿਆਸੀ ਚਾਲ'

ਪਾਕਿਸਤਾਨ ਨੇ ਭਾਰਤ ਨੂੰ ਦਸ ਵਿਕਟਾਂ ਨਾਲ ਹਰਾਇਆ, ਜਿਸ ਤੋਂ ਬਾਅਦ ਪਾਕਿਸਤਾਨ ਦੇ ਲੋਕ ਜਸ਼ਨ ਵਿੱਚ ਡੁੱਬ ਗਏ। ਬਹੁਤ ਸਾਰੇ ਲੋਕ ਸੜਕਾਂ 'ਤੇ ਨੱਚਦੇ ਹੋਏ ਵੇਖੇ ਗਏ ਤਾਂ ਕੋਈ ਸੜਕਾਂ ਉੱਤੇ ਪਟਾਕੇ ਬਾਲਦਾ ਨਜ਼ਰੀ ਆਇਆ। ਵਿਸ਼ਵ ਕੱਪ ਵਿੱਚ ਭਾਰਤ ਖਿਲਾਫ ਕਈ ਸਾਲਾਂ ਤੋਂ ਨਿਰਾਸ਼ ਚੱਲ ਰਹੇ ਪਾਕਿਸਤਾਨ ਨੇ ਪਹਿਲੀ ਵਾਰ ਜਿੱਤ ਦਰਜ ਕੀਤੀ ਸੀ। ਅਜਿਹੇ ਵਿੱਚ ਪਾਕਿਸਤਾਨ ਵਿੱਚ ਦੇਰ ਰਾਤ ਤੱਕ ਜਸ਼ਨ ਮਨਾਏ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਲੋਕ ਪਾਕਿਸਤਾਨੀ ਟੀਮ ਦੀ ਤਾਰੀਫ ਕਰਦੇ ਨਜ਼ਰ ਆਏ।

Also Read: ਕੈਨੇਡਾ 'ਚ ਗੁਰਦਾਸਪੁਰ ਦੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

In The Market