LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ 'ਚ ਗੁਰਦਾਸਪੁਰ ਦੇ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

25o2

ਗੁਰਦਾਸਪੁਰ- ਗੁਰਦਾਸਪੁਰ ਦੇ ਕਸਬਾ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਅਗਵਾਨ ’ਚ ਉਸ ਸਮੇਂ ਸੋਗ ਦੀ ਲਹਿਰ ਪੈ ਗਈ, ਜਦੋਂ ਕੈਨੇਡਾ ਗਏ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ। ਮ੍ਰਿਤਕ ਨੌਜਵਾਨ ਦੀ ਪਛਾਣ ਬਲਪ੍ਰੀਤ ਸਿੰਘ (20) ਵਜੋਂ ਹੋਈ ਹੈ, ਜੋ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਨੌਜਵਾਨ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ, ਜਿਸ ਦੀ ਮੌਤ ਦੀ ਖ਼ਬਰ ਆਉਣ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

Also Read: ਹਿਮਾਚਲ: ਕਿੰਨੌਰ 'ਚ ਬਰਫੀਲੇ ਤੂਫ਼ਾਨ ਕਾਰਨ 3 ਟ੍ਰੈਕਰਸ ਦੀ ਮੌਤ

ਇਸ ਦੁਖ਼ਦ ਘਟਨਾ ਦੇ ਸੰਬੰਧ ’ਚ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਪੁਲਸ ਵਿੱਚੋਂ ਸੇਵਾਮੁਕਤ ਹੋਏ ਕੁਲਦੀਪ ਸਿੰਘ ਵਾਸੀ ਅਗਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਬਲਪ੍ਰੀਤ ਸਿੰਘ 10 ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਵਿਖੇ ਲੱਖਾਂ ਰੁਪਏ ਖ਼ਰਚ ਕਰਕੇ ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਪੜ੍ਹਾਈ ਕਰਨ ਲਈ ਗਿਆ ਸੀ। ਉਸ ਨੇ ਦੱਸਿਆ ਕਿ ਐਤਵਾਰ ਬਲਪ੍ਰੀਤ ਦੇ ਦੋਸਤ ਮਹਿਕਪ੍ਰੀਤ ਸਿੰਘ ਵਾਸੀ ਕਲਾਨੌਰ ਦਾ ਕੈਨੇਡਾ (ਐਡਮਿੰਟਨ) ਤੋਂ ਫੋਨ ਆਇਆ। ਉਸ ਨੇ ਦੱਸਿਆ ਕਿ ਬਲਪ੍ਰੀਤ ਸਿੰਘ ਜਦੋਂ ਆਪਣੇ ਸਾਥੀਆਂ ਸਮੇਤ ਬੱਸ ਤੇ ਸਵਾਰ ਹੋ ਕੇ ਫ਼ਿਲਮ ਵੇਖਣ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ।

Also Read: ਉੱਤਰ ਪ੍ਰਦੇਸ਼ 'ਚ ਜ਼ੀਕਾ ਵਾਇਰਸ ਦੇ ਮਾਮਲੇ ਨੇ ਉਡਾਈ ਕੇਂਦਰ ਦੀ ਨੀਂਦ, ਭੇਜੀ ਉੱਚ ਪੱਧਰੀ ਟੀਮ

ਦੂਜੇ ਪਾਸੇ ਪੁੱਤਰ ਦੀ ਮੌਤ ਦਾ ਪਤਾ ਲੱਗਣ ’ਤੇ ਧਾਹਾਂ ਮਾਰ ਹੋ ਰਹੀ ਮਾਂ ਬਲਵਿੰਦਰ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਪੁੱਤਰ ਦੇ ਜਾਣ ’ਤੇ ਰੋਂਦਿਆਂ ਰੋਂਦਿਆਂ ਮਾਂ ਨੇ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਜੇਕਰ ਸਰਕਾਰਾਂ ਚੰਗੀਆਂ ਹੋਣ ਤਾਂ ਸਾਡੇ ਨਿਆਣੇ ਬਾਹਰ ਧੱਕੇ ਖਾਣ ਲਈ ਨਾ ਜਾਣ। ਇੱਥੇ ਇਹ ਵੀ ਦੱਸ ਦੇਈਏ ਕਿ ਇਹ ਦੋਵੇਂ ਭੈਣ-ਭਰਾ ਕੈਨੇਡਾ ਵਿੱਚ ਹੀ ਸਨ। ਬਲਪ੍ਰੀਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

Also Read: ਲੁਧਿਆਣਾ 'ਚ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਪ੍ਰੋਗਰੈਸਿਵ ਇਨਵੈਸਟ 'ਚ 99 ਹਜ਼ਾਰ ਕਰੋੜ ਇਨਵੈਸਟ ਦਾ ਟੀਚਾ

In The Market