LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੋਆ ਵਿਚ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਅਮਿਤ ਪਾਲੇਕਰ 

19j goa

ਨਵੀਂ ਦਿੱਲੀ : ਅਮਿਤ ਪਾਲੇਕਰ ਗੋਆ (Amit Palekar Goa) ਵਿਚ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਅਰਵਿੰਦ ਕੇਜਰੀਵਾਲ (Arvind Kejriwal) ਨੇ ਪਣਜੀ ਵਿਚ ਬੁੱਧਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ। ਪਾਲੇਕਰ ਭੰਡਾਰੀ (Palekar Bhandari) ਸਮਾਜ ਤੋਂ ਹਨ। ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਨੇ ਪਿਛਲੇ ਸਾਲ ਆਮ ਆਦਮੀ ਪਾਰਟੀ ਜੁਆਇਨ (Join the Aam Aadmi Party) ਕੀਤੀ ਸੀ। ਕੇਜਰੀਵਾਲ ਨੇ ਮੰਗਲਵਾਰ ਨੂੰ ਪੰਜਾਬ ਸੀ.ਐੱਮ. (Punjab CM) ਅਹੁਦੇ ਲਈ ਭਗਵੰਤ ਮਾਨ (Bhagwant Mann) ਦੇ ਨਾਂ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਗੋਆ ਵਿਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟ ਪਾਏ ਜਾਣਗੇ। ਨਤੀਜੇ ਵਿਚ 10 ਮਾਰਚ ਨੂੰ ਆਵੇਗਾ। Also Read : ਮੁਲਾਇਮ ਸਿੰਘ ਦੀ ਨੂੰਹ ਅਪਰਣਾ ਯਾਦਵ ਨੇ ਫੜਿਆ ਭਾਜਪਾ ਦਾ ਪੱਲਾ

Amit Palekar to be AAP's chief minister candidate in Goa - The Week

ਆਪ ਨੇ ਅਮਿਤ ਨੂੰ ਪਾਰਟੀ ਦਾ ਚਿਹਰਾ ਬਣਾ ਕੇ ਇਕ ਵੱਡਾ ਦਾਅ ਖੇਡਿਆ ਹੈ। ਸੂਬੇ ਵਿਚ ਤਕਰੀਬਨ 35 ਫੀਸਦੀ ਅਬਾਦੀ ਭੰਡਾਰੀ ਸਮਾਜ ਦੀ ਹੈ। ਇਥੇ ਉਨ੍ਹਾਂ ਦੀ ਚੰਗੀ ਇਮੇਜ ਹੈ। ਉਹ ਹਮੇਸ਼ਾ ਤੋਂ ਸਾਂਤਾਕਰੂਜ਼ ਇਲਾਕੇ ਵਿਚ ਐਕਟਿਵ ਰਹੇ ਹਨ। ਉਨ੍ਹਾਂ ਦੀ ਮਾਂ ਇਥੋਂ 10 ਸਾਲ ਤੱਕ ਸਰਪੰਚ ਰਹਿ ਚੁੱਕੀ ਹੈ। ਉਹ ਬੀਤੇ ਦਿਨੀਂ ਚਰਚਾ ਵਿਚ ਰਹਿ ਰਹੇ ਜਦੋਂ ਉਹ ਓਲਡ ਗੋਆ ਹੈਰੀਟੇਜ ਕੰਪਲੈਕਸ ਵਿਚ ਨਾਜਾਇਜ਼ ਤਰੀਕੇ ਨਾਲ ਬਣਾਏ ਜਾ ਰਹੇ ਇਕ ਬੰਗਲੇ ਦੇ ਖਿਲਾਫ ਅਨਸ਼ਨ 'ਤੇ ਬੈਠ ਗਏ ਸਨ। ਉਨ੍ਹਾਂ ਦੀ ਭੁੱਖ ਹੜਤਾਲ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਅਤੇ ਗੋਆ ਸਰਕਾਰ ਨੇ ਵਿਵਾਦਤ ਢਾਂਚੇ ਦੇ ਖਿਲਾਫ ਕਾਰਵਾਈ ਕੀਤੀ।

In The Market