LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁਲਾਇਮ ਸਿੰਘ ਦੀ ਨੂੰਹ ਅਪਰਣਾ ਯਾਦਵ ਨੇ ਫੜਿਆ ਭਾਜਪਾ ਦਾ ਪੱਲਾ

19j mulayam singh

ਨਵੀਂ ਦਿੱਲੀ : ਅਪਰਣਾ ਯਾਦਵ  (Aparna Yadav) ਯਾਨੀ ਸਮਾਜਵਾਦੀ ਪਾਰਟੀ (Samajwadi Party) ਦੇ ਸੰਯੋਜਕ ਮੁਲਾਯਮ ਸਿੰਘ ਯਾਦਵ (Convener Mulayam Singh Yadav) ਦੀ ਛੋਟੀ ਨੂੰਹ ਅੱਜ ਭਾਰਤੀ ਜਨਤਾ ਪਾਰਟੀ (Bharatiya Janata Party) ਵਿਚ ਸ਼ਾਮਲ ਹੋ ਗਈ ਹੈ। ਬੀ.ਜੇ.ਪੀ. ਦੇ ਸੂਬਾ ਪ੍ਰਧਾਨ ਸੁਤੰਤਰ ਦੇਵ ਸਿੰਘ (BJP State President Sutantar Dev Singh) ਨੇ ਉਨ੍ਹਾਂ ਨੂੰ ਬੀ.ਜੇ.ਪੀ. ਵਿਚ ਸ਼ਾਮਲ ਕਰਵਾਇਆ। ਇਸ ਮੌਕੇ 'ਤੇ ਯੂ.ਪੀ. ਦੇ ਡਿਪਟੀ ਕੇਸ਼ਵ ਪ੍ਰਸਾਦ ਮੌਰਿਆ (Deputy Keshav Prasad Maurya) ਵੀ ਸ਼ਾਮਲ ਸਨ। ਅਪਰਣਾ ਯਾਦਵ (Aparna Yadav) ਨੂੰ ਬੀ.ਜੇ.ਪੀ. ਦੀ ਮੈਂਬਰਸ਼ਿਪ ਦਿਵਾ ਕੇ ਦੋਹਾਂ ਨੇ ਸਪਾ, ਅਖਿਲੇਸ਼ 'ਤੇ ਹਮਲਾ ਬੋਲਿਆ। ਬੀ.ਜੇ.ਪੀ. ਵਿਚ ਸ਼ਾਮਲ ਹੋਣ ਤੋਂ ਬਾਅਦ ਅਪਰਣਾ ਯਾਦਵ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ (National President J.P. Nadda) ਨਾਲ ਵੀ ਮੁਲਾਕਾਤ ਕੀਤੀ। ਉਥੇ ਹੀ ਬੀ.ਜੇ.ਪੀ. ਵਿਚ ਆਉਣ ਤੋਂ ਬਾਅਦ ਅਪਰਣਾ ਯਾਦਵ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਪੀ.ਐੱਮ. ਮੋਦੀ ਤੋਂ ਪ੍ਰਭਾਵਿਤ ਰਹੀ ਹਾਂ। ਰਾਸ਼ਟਰ ਮੇਰੇ ਲਈ ਸਭ ਤੋਂ ਪਹਿਲਾਂ ਹੈ। ਮੈਂ ਹੁਣ ਰਾਸ਼ਟਰ ਦੀ ਆਰਾਧਨਾ ਕਰਨ ਨਿਕਲੀ ਹਾਂ। ਜਿਸ ਵਿਚ ਮੈਨੂੰ ਸਭ ਦਾ ਸਹਿਯੋਗ ਚਾਹੀਦਾ ਹੈ। ਅਪਰਣਾ ਨੇ ਅੱਗੇ ਪੀ.ਐੱਮ. ਮੋਦੀ ਦੀ ਸਵੱਛ ਭਾਰਤ ਮੁਹਿੰਮ, ਔਰਤਾਂ, ਰੋਜ਼ਗਾਰ ਆਦਿ ਲਈ ਚਲਾਈਆਂ ਗਈਆਂ ਮੁਹਿੰਮਾਂ ਦੀ ਤਾਰੀਫ ਕੀਤੀ। Also Read: ਮੁੰਬਈ 'ਚ ਜੰਗੀ ਬੇੜੇ INS ਰਣਵੀਰ 'ਚ ਧਮਾਕਾ, ਨੇਵੀ ਦੇ 3 ਜਵਾਨਾਂ ਦੀ ਮੌਤ ਤੇ 11 ਜ਼ਖਮੀ

aparna yadav joining bjp know all about aprna yadav mulayam daughter in law  pratik akhilesh - Aparna Yadav: कैसे मुलायम की बहू बनीं अपर्णा यादव, CM  योगी से भाई-बहन का रिश्ता, जानें
ਅਪਰਣਾ ਯਾਦਵ ਮੁਲਾਇਮ ਸਿੰਘ ਦੀ ਦੂਜੀ ਪਤਨੀ ਸਾਧਨਾ ਗੁਪਤਾ ਦੇ ਪੁੱਤਰ ਪ੍ਰਤੀਕ ਯਾਦਵ ਦੀ ਪਤਨੀ ਹੈ। ਅਪਰਣਾ ਯਾਦਵ ਨੇ 2017 ਦਾ ਵਿਧਾਨ ਸਭਾ ਚੋਣਾਂ ਲਖਨਊ ਦੀ ਕੈਂਟ ਸੀਟ ਤੋਂ ਚੋਣ ਲੜੀ ਸੀ। ਸਮਾਜਵਾਦੀ ਪਾਰਟੀ ਦੀ ਇਹ ਇਮੀਦਵਾਰ ਬੀ.ਜੇ.ਪੀ. ਦੀ ਉਮੀਦਵਾਰ ਰੀਤਾ ਬਹੁਗੁਣਾ ਜੋਸ਼ੀ ਤੋਂ ਹਾਰ ਗਈ ਸੀ। ਹਾਲਾਂਕਿ, ਅਪਰਣਾ ਨੇ ਤਕਰੀਬਨ 63 ਹਜ਼ਾਰ ਵੋਟ ਹਾਸਲ ਕੀਤੀਆਂ ਸਨ। ਓਧਰ ਰੀਤਾ ਬਹੁਗੁਣਾ ਜੋਸ਼ੀ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਜਿਸ 'ਤੇ 2019 ਵਿਚ ਉਪ ਚੋਣਾਂ ਹੋਈਆਂ ਸਨ। ਜਿਸ ਵਿਚ ਭਾਜਪਾ ਨੇ ਹੀ ਜਿੱਤ ਦਰਜ ਕੀਤੀ ਸੀ ਅਤੇ ਸੁਰੇਸ਼ ਚੰਦ ਤਿਵਾਰੀ ਚੌਥੀ ਵਾਰ ਵਿਧਾਇਕ ਬਣੇ ਸਨ। ਰੀਤਾ ਬਹੁਗੁਣਾ ਇਸ ਸੀਟ ਤੋਂ ਆਪਣੇ ਪੁੱਤਰ ਲਈ ਟਿਕਟ ਦੀ ਮੰਗ ਕਰ ਰਹੀ ਹੈ। ਚਰਚਾ ਇਹ ਵੀ ਹੈ ਕਿ ਇਥੋਂ ਕੁਝ ਹੋਰ ਵੀ ਦਾਅਵੇਦਾਰ ਹਨ। ਸੂਤਰਾਂ ਦੀ ਮੰਨੀਏ ਤਾਂ ਬੀ.ਜੇ.ਪੀ. ਅਪਰਣਾ ਦੀ ਸੀਟ ਬਦਲਣਾ ਚਾਹੁੰਦੀ ਹੈ, ਪਰ ਉਨ੍ਹਾਂ ਨੂੰ ਚੋਣ ਲੜਣਾ 'ਤੇ ਸਹਿਮਤ ਹੈ। ਉੱਤਰਾਖੰਡ ਦੀ ਅਪਰਣਾ ਯਾਦਵ ਹਮੇਸ਼ਾ ਤੋਂ ਹੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਪੀ.ਐੱਮ. ਮੋਦੀ ਦੀ ਤਾਰੀਫ ਕਰਦੀ ਆਈ ਹੈ। ਉਨ੍ਹਾਂ ਨੇ ਰਾਮ ਮੰਦਰ ਲਈ 11 ਲੱਖ 11 ਹਜ਼ਾਰ ਦਾ ਚੰਦਾ ਵੀ ਦਿੱਤਾ ਸੀ। ਇਸ ਦੇ ਨਾਲ ਦੱਤਾਤ੍ਰੇਅ ਹੋਸਬਲੇ ਦੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰਕਾਰਵਾਹ ਬਣਨ 'ਤੇ ਉਨ੍ਹਾਂ ਦੇ ਨਾਲ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਸੀ।

In The Market