LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੰਬਈ 'ਚ ਜੰਗੀ ਬੇੜੇ INS ਰਣਵੀਰ 'ਚ ਧਮਾਕਾ, ਨੇਵੀ ਦੇ 3 ਜਵਾਨਾਂ ਦੀ ਮੌਤ ਤੇ 11 ਜ਼ਖਮੀ

19j ins

ਮੁੰਬਈ: ਮੁੰਬਈ (Mumbai) ਵਿਚ ਜੰਗੀ ਬੇੜੇ ਆਈ.ਐੱਨ.ਐੱਸ. (INS) ਰਣਵੀਰ ਵਿਚ ਬਲਾਸਟ (Blast) ਹੋਇਆ ਹੈ। ਇਸ ਧਮਾਕੇ ਵਿਚ ਨੇਵੀ ਦੇ 3 ਜਵਾਨਾਂ ਦੀ ਮੌਤ ਹੋ ਗਈ ਹੈ। ਭਾਰਤੀ ਨੇਵੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੇਵਲ ਡਾਕਯਾਰਡ ਮੁੰਬਈ (Naval Dockyard Mumbai) ਵਿਚ ਅੱਜ ਇਕ ਮੰਦਭਾਗੀ ਘਟਨਾ ਵਾਪਰੀ। ਆਈ.ਐੱਨ.ਐੱਸ. ਰਣਵੀਰ (INS Ranveer) 'ਤੇ ਇਕ ਅੰਦਰੂਨੀ ਡੱਬੇ ਵਿਚ ਧਮਾਕੇ ਵਿਚ ਨੇਵੀ ਦੇ 3 ਮੁਲਾਜ਼ਮਾਂ ਦੀ ਜਾਨ ਚਲੀ ਗਈ ਜਹਾਜ਼ ਦੇ ਚਾਲਕ ਦਸਤੇ ਨੇ ਤੁਰੰਤ ਪ੍ਰਤੀਕਿਰਿਆ ਕਰਦੇ ਹੋਏ ਸਥਿਤੀ ਨੂੰ ਕੰਟਰੋਲ ਕੀਤਾ। ਕੋਈ ਵੱਡੀ ਸਮੱਗਰੀ ਨਹੀਂ ਨੁਕਸਾਨੀ ਗਈ ਹੈ। Also Read : ਪੰਜਾਬ 'ਚ ਪੁਲਿਸ ਤੇ Administration ਵਿਭਾਗ 'ਚ ਵੱਡਾ ਫੇਰਬਦਲ, ਦੇਖੋ ਲਿਸਟ

3 Navy Personnel Killed, 11 Injured in Explosion Onboard INS Ranvir At  Mumbai

 

ਅੱਗੇ ਦੱਸਿਆ ਗਿਆ ਹੈ ਕਿ ਆਈ.ਐੱਨ.ਐੱਸ. ਰਣਵੀਰ ਪੂਰਬੀ ਨੇਵੀ ਕਮਾਨ ਤੋਂ ਕ੍ਰਾਸ ਕੋਸਟ ਆਪ੍ਰੇਸ਼ਨਲ ਤਾਇਨਾਤੀ 'ਤੇ ਸੀ ਅਤੇ ਛੇਤੀ ਹੀ ਬੇਸ ਪੋਰਟ ਪਰਤਣ ਵਾਲਾ ਸੀ। ਕਾਰਣਾਂ ਦੀ ਜਾਂਚ ਲਈ ਬੋਰਡ ਆਫ ਇੰਕਵਾਇਰੀ ਦੇ ਹੁਕਮ ਦੇ ਦਿੱਤੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਇਸ ਧਮਾਕੇ ਵਿਚ ਜ਼ਖਮੀ ਹੋਏ 11 ਜਵਾਨਾਂ ਦਾ ਸਥਾਨਕ ਨੇਵੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਆਈ.ਐੱਨ.ਐੱਸ. ਰਣਵੀਰ ਵਿਚ ਧਮਾਕੇ ਦੀ ਖਬਰ ਬੇਹਦ ਦੁੱਖ ਵਾਲੀ ਹੈ। ਆਪਣੀ ਜਾਨ ਗਵਾਉਣ ਵਾਲੇ ਨੇਵੀ ਦੇ ਜਵਾਨਾਂ ਦੇ ਪਰਿਵਾਰਾਂ ਅਤੇ ਦੋਸਤਾਂ ਦੇ ਪ੍ਰਤੀ ਮੇਰੀ ਹਮਦਰਦੀ ਹੈ। ਜ਼ਖਮੀਆਂ ਦੇ ਛੇਤੀ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।  Also Read : ਪੰਜਾਬ 'ਚ ਕੋਰੋਨਾ ਨਾਲ ਵਿਗੜੇ ਹਾਲਾਤ, ਇਕ ਦਿਨ 'ਚ 26 ਲੋਕਾਂ ਦੀ ਮੌਤ

3 Navy Personnel Dead After Blast Onboard INS Ranvir In Mumbai - India Ahead

ਪੰਜ ਰਾਜਪੂਤ ਸ਼੍ਰੇਣੀ ਦੇ ਧਮਾਕਾਖੇਜ਼ਾਂ ਵਿਚੋਂ ਚੌਥਾ ਆਈ.ਐੱਨ.ਐੱਸ. ਰਣਵੀਰ 28 ਅਕਤੂਬਰ 1986 ਨੂੰ ਭਾਰਤੀ ਨੇਵੀ ਵਿਚ ਸ਼ਾਮਲ ਕੀਤਾ ਗਿਆ ਸੀ। ਇਹ 30 ਅਧਿਕਾਰੀਆਂ ਅਤੇ 310 ਜਵਾਨਾਂ ਦੇ ਇਕ ਦਸਤੇ ਵਲੋਂ ਚਲਾਈ ਜਾਂਦੀ ਹੈ ਅਤੇ ਹਥਿਆਰਾਂ ਤੇ ਸੈਂਸਰ ਨਾਲ ਲੈੱਸ ਹੈ। ਇਸ ਵਿਚ ਜ਼ਮੀਨ ਤੋਂ ਜ਼ਮੀਨ ਅਤੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ, ਜਹਾਜ਼ ਨੂੰ ਨੁਕਸਾਨ ਪਹੁੰਚਾਉਣ ਅਤੇ ਮਿਜ਼ਾਈਲ ਰੋਕੂ ਬੰਦੂਕਾਂ ਅਤੇ ਟਾਰਪੀਡੋ ਅਤੇ ਪਨਡੁੱਬੀ ਰੋਕੂ ਰਾਕੇਟ ਲਾਂਚਰ ਹੈ। ਜਹਾਜ਼ ਕਾਮੋਵ 28 ਐਂਟੀ-ਸਬਮਰੀਨ ਹੈਲੀਕਾਪਟਰ ਨੂੰ ਚਲਾਉਣ ਵਿਚ ਵੀ ਸਮਰੱਥ ਹੈ, ਜੋ ਜਹਾਜ਼ ਨੂੰ ਸਮੁੰਦਰੀ ਕੰਢੇ ਅਤੇ ਗੈਰ ਸਮੁੰਦਰੀ ਕੰਢਿਆਂ ਦੀ ਗਸ਼ਤ, ਸੰਚਾਰ ਦੀਆਂ ਸਮੁੰਦਰੀ ਲਾਈਨਾਂ ਦੀ ਨਿਗਰਾਨੀ, ਸਮੁੰਦਰੀ ਰਣਨੀਤੀ, ਅੱਤਵਾਦ ਅਤੇ ਐਂਟੀ-ਪਾਇਰੇਸੀ ਸਣੇ ਕਈ ਤਰ੍ਹਾਂ ਦੀ ਭੂਮਿਕਾ ਨਿਭਾਉਣ ਵਿਚ ਸਮਰੱਥ ਬਣਾਉਂਦਾ ਹੈ। ਰਣਵੀਰ ਨਾਂ ਦਾ ਅਰਥ ਹੈ ਜੰਗ ਵਿਚ ਲੜਣ ਵਾਲੇ ਯੋਧਿਆਂ ਦੀ ਵੀਰਤਾ ਅਤੇ ਪਰਾਕ੍ਰਮ। 

In The Market