ਨਵੀਂ ਦਿੱਲੀ- ਜਿਥੇ ਇਕ ਪਾਸੇ ਲਗਾਤਾਰ ਠੰਡ (Winter) ਵਧ ਰਹੀ ਹੈ, ਉਥੇ ਹੀ ਦੂਜੇ ਪਾਸੇ ਮੀਂਹ (Rain) ਦਾ ਕਹਿਰ ਵੀ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (India Meteorological Department) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ 4-5 ਦਿਨ ਮੀਂਹ ਪਵੇਗਾ। ਇਸ ਤੋਂ ਇਲਾਵਾ ਕੁਝ ਇਲਾਕਿਆਂ ਵਿਚ ਧੁੰਦ (Fog) ਵੀ ਛਾਈ ਰਹੇਗੀ। ਪਹਾੜੀ ਇਲਾਕਿਆਂ ਵਿਚ ਵੀ ਬਰਫਬਾਰੀ (Snowfall) ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Also Read: ਅਮਰੀਕਾ 'ਚ ਟੋਰਨੇਡੋ ਨੇ ਮਚਾਈ ਤਬਾਹੀ, 100 ਤੋਂ ਵਧੇਰੇ ਮੌਤਾਂ ਦਾ ਖਦਸ਼ਾ (ਤਸਵੀਰਾਂ)
ਭਰਤ ਵਿਚ ਦਿਖੇਗਾ ਵੈਸਟਰਨ ਡਿਸਟਰਬੈਂਸ ਦਾ ਅਸਰ
ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਕਾਰਨ ਮੀਂਹ ਹੋਵੇਗਾ। ਵੈਸਟਰਨ ਡਿਸਟਰਬੈਂਸ ਦਾ ਅਸਰ 13 ਦਸੰਬਰ ਨੂੰ ਪੱਛਮੀ ਹਿਮਾਲਿਆ ਦੇ ਖੇਤਰ ਵਿਚ ਦਿਖੇਗਾ। ਇਸ ਦੇ ਕਾਰਨ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਤਿਸਤਾਨ, ਮੁਜ਼ੱਫਰਾਬਾਦ ਤੇ ਹਿਮਾਚਲ ਪ੍ਰਦੇਸ਼ ਵਿਚ ਵੈਸਟਰਨ ਡਿਸਟਰਬੈਂਸ ਦਾ ਅਸਰ 13 ਤੋਂ 15 ਦਸੰਬਰ ਦੇ ਵਿਚਾਲੇ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਦੱਖਣੀ ਭਾਰਤ ਵਿਚ ਵੀ ਮੀਂਹ ਦਾ ਕਹਿਰ ਦਿਖ ਸਕਦਾ ਹੈ। ਭਾਰਤ ਮੌਸਮ ਵਿਗਿਆਨ ਦੇ ਮੁਤਾਬਕ ਆਂਧਰਾ ਪ੍ਰਦੇਸ਼, ਰਾਇਲਸੀਮਾ, ਸਾਊਥ ਕਰਨਾਟਕ, ਤਮਿਲਨਾਡੂ ਤੇ ਕੇਰਲ ਵਿਚ ਅਗਲੇ 4-5 ਦਿਨ ਵਿਚ ਮੀਂਹ ਪਵੇਗਾ। ਮੌਸਮ ਵਿਗਿਆਨ ਨੇ ਇਸ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ।
Also Read: ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਜਾਰੀ, ਦੇਖੋ ਰੇਟ
ਧੁੰਦ ਵਧਾ ਸਕਦੀ ਹੈ ਲੋਕਾਂ ਦੀ ਪਰੇਸ਼ਾਨੀ
ਜ਼ਿਕਰਯੋਗ ਹੈ ਕਿ ਧੁੰਦ ਦਾ ਅਸਰ ਵੀ ਭਾਰਤ ਦੇ ਕੁਝ ਇਲਾਕਿਆਂ ਵਿਚ ਦਿਖੇਗਾ। ਭਾਰਤ ਦੇ ਉੱਤਰ-ਪੱਛਮੀ ਹਿੱਸੇ ਤੇ ਓਡਿਸ਼ਾ ਵਿਚ ਸਵੇਰ ਦੇ ਸਮੇਂ 2-3 ਘੰਟਿਆਂ ਤੱਕ ਲੋਕਾਂ ਨੂੰ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਬਰਫਬਾਰੀ ਦੇ ਕਾਰਨ ਕਸ਼ਮੀਰ ਵਿਚ ਹੌਲੀ-ਹੌਲੀ ਸ਼ੀਤਲਹਿਰ ਦਾ ਅਸਰ ਦਿਖਣ ਲੱਗਿਆ ਹੈ। ਕਈ ਇਲਾਕਿਆਂ ਵਿਚ ਪਾਰਾ ਸਿਫਰ ਤੋਂ ਹੇਠਾਂ ਚਲਿਆ ਗਿਆ ਹੈ। ਸ਼੍ਰੀਨਗਰ ਸਣੇ ਘਾਟੀ ਵਿਚ ਤਕਰੀਬਨ ਸਾਰੇ ਜ਼ਿਲਿਆਂ ਵਿਚ ਕੜਾਕੇ ਦੀ ਠੰਡ ਹੋ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਕ 15 ਦਸੰਬਰ ਨੂੰ ਘਾਟੀ ਦੇ ਉਪਰੀ ਇਲਾਕਿਆਂ ਵਿਚ ਹਲਕੀ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਦਾ ਅੰਦਾਜਾ ਹੈ ਪਰ ਉਦੋਂ ਤੱਕ ਮੌਸਮ ਸਾਫ ਰਹੇਗਾ।
Also Read: ਸਨੀ ਲਿਓਨੀ ਨੇ ਅੱਧੀ ਰਾਤ ਸੜਕ 'ਤੇ ਕੀਤਾ ਲੁੰਗੀ 'ਚ ਡਾਂਸ, ਵੀਡੀਓ ਵਾਇਰਲ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Skincare Tips: फटी हुई एड़ियें से है परेशान? आज ही करें ये उपाय, एक ही हफ्ते में हो जाएंगी सॉफ्ट
Winter Diet : ठंड के मौसम में इन चीजों का करें सेवन, शरीर रहेगा गर्म
Petrol-Diesel Prices Today: पेट्रोल-डीजल की कीमतों में बड़ा बदलाव, चेक करें अपने शहर का लेटेस्ट रेट