LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮਰੀਕਾ 'ਚ ਟੋਰਨੇਡੋ ਨੇ ਮਚਾਈ ਤਬਾਹੀ, 100 ਤੋਂ ਵਧੇਰੇ ਮੌਤਾਂ ਦਾ ਖਦਸ਼ਾ (ਤਸਵੀਰਾਂ)

11d us

ਨਿਊਯਾਰਕ: ਅਮਰੀਕਾ (USA) ਦੇ  ਛੇ ਸੂਬਿਆਂ ਵਿਚ ਟੋਰਨਾਡੋ (Tornado) ਨਾਲ ਭਾਰੀ ਤਬਾਹੀ ਹੋਈ ਹੈ ਤੇ ਕਈ ਦਰਜਨ ਘਰ ਤਬਾਹ ਹੋ ਗਏ ਹਨ ਜਿਸ ਕਾਰਨ 100 ਤੋਂ ਜ਼ਿਆਦਾ ਮੌਤਾਂ (Over 100 feared dead) ਹੋਣ ਦਾ ਖਦਸ਼ਾ ਹੈ। ਗਵਰਨਰ ਐਂਡੀ ਬੇਸ਼ੀਆਰ ਨੇ ਕੀਤੀ ਪ੍ਰੈਸ ਕਾਨਫਰੰਸ ਵਿਚ 50 ਮੌਤਾਂ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਬਾਕੀਆਂ ਦੀ ਤਲਾਸ਼ ਜਾਰੀ ਹੈ। 

Also Read: ਪੈਟਰੋਲ-ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਜਾਰੀ, ਦੇਖੋ ਰੇਟ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਤੂਫਾਨ ਨੁੰ ਅਮਰੀਕਾ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ  ਵੱਡਾ ਤੂਫਾਨ ਕਰਾਰ ਦਿੱਤਾ ਹੈ।  ਟੀ ਵੀ  ’ਤੇ ਦਿੱਤੇ ਭਾਸ਼ਣ ਵਿਚ ਬਾਈਡਨ ਨੇ ਇਸਨੁੰ ਦੁਖਾਂਤ ਕਰਾਰ ਦਿੱਤਾ ਹੈ।  ਉਹਨਾਂ ਕਿਹਾ ਕਿ ਸਾਨੂੰ ਹੁਣ ਤੱਕ ਨਹੀਂ ਪਤਾ ਕਿ ਕਿੰਨੀਆਂ ਜਾਨਾਂ ਗਈਆਂ ਹਨ। ਬਚਾਅ ਤੇ ਰਾਹਤ  ਦੀਆਂ ਟੀਮਾਂ ਲੋਕਾਂ ਦੇ ਘਰਾਂ ਦੇ ਮਲਬੇ ਤੇ ਵਪਾਰਕ ਅਦਾਰਿਆਂ ਦੇ ਮਲਬਿਆਂ ਵਿਚੋਂ ਸੰਭਾਵਤ ਜਿਉਂਦਿਆਂ ਦੀ ਤਲਾਸ਼ ਕਰ ਰਹੇ ਹਨ ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦੀਸੰਭਾਲ  ਕੀਤੀ ਜਾ ਰਹੀ ਹੈ। ਇਕੱਲੇ ਕੈਂਟਕੀ ਵਿਚ 70 ਤੋਂ ਵੱਧ ਮੌਤਾਂ ਦਾ ਖਦਸ਼ਾ ਹੈ। ਇਹਨਾਂ ਵਿਚੋਂ ਬਹੁਤੇ ਇਕ ਮੋਮਤਬੱਤੀ ਫੈਕਟਰੀ ਦੇ ਵਰਕਰ ਦੱਸੇ ਜਾ ਰਹੇ ਹਨ।

Also Read: ਸਨੀ ਲਿਓਨੀ ਨੇ ਅੱਧੀ ਰਾਤ ਸੜਕ 'ਤੇ ਕੀਤਾ ਲੁੰਗੀ 'ਚ ਡਾਂਸ, ਵੀਡੀਓ ਵਾਇਰਲ

ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਕਿ ਮੈਨੁੰ ਡਰ ਹੈ ਕਿ ਅਸੀਂ 100 ਤੋਂ ਵੱਧ ਜਾਨਾਂ ਗੁਆ ਚੁੱਕੇ ਹਾਂ।  ਉਹਨਾਂ ਪੱਤਰਕਾਰਾਂ ਨੂੰ  ਕਿਹਾ ਕਿ ਮੈਂ ਆਪਣੇ ਜੀਵਨ ਵਿਚ ਇਸ ਤਰੀਕੇ ਦੀ ਤਬਾਹੀ ਕਦੇ ਨਹੀਂ ਵੇਖੀ। ਕੈਂਟਕੀ ਦੇ ਪੱਛਮੀ ਸ਼ਹਿਰ ਮੇਅਫੀਲਡ ਦੇ ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਮਾਚਿਸ ਦੀ ਡੱਬੀ ਬਣ ਗਿਆ ਹੈ।  10 ਹਜ਼ਾਰ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਸਭ ਤੋਂ ਵੱਧ ਤਬਾਹੀ ਹੋਈ ਹੈ। 

Also Read: Yuvraj Singh Birthday: 40 ਵਰ੍ਹੇ ਦੇ ਹੋਏ 'ਸਿਕਸਰ ਕਿੰਗ', ਅਜੇ ਵੀ ਅਟੁੱਟ ਹੈ ਰਿਕਾਰਡ

In The Market