LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੋਜ਼ 20 ਰੁਪਏ ਦੇ ਨਿਵੇਸ਼ ਨਾਲ ਬਣ ਸਕਦੇ ਹੋ ਕਰੋੜਪਤੀ! ਜਾਣੋ ਫਾਰਮੂਲਾ

19m cr

ਨਵੀਂ ਦਿੱਲੀ- ਅਮੀਰ ਬਣਨ ਦੀ ਚਾਹਤ ਕੌਣ ਨਹੀਂ ਰੱਖਦਾ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਅਕਾਊਂਟ ਵਿਚ ਕਰੋੜਾਂ ਰੁਪਏ ਹੋਣ। ਅੱਜ ਦੇ ਸਮੇਂ ਵਿਚ ਸਹੀ ਤਰੀਕੇ ਨਾਲ ਬਜਟ ਤਿਆਰ ਕਰਕੇ ਹਰ ਕੋਈ ਸੇਵਿੰਗ ਤੇ ਸਮਝਦਾਰੀ ਨਾਲ ਨਿਵੇਸ਼ ਰਾਹੀਂ ਇਹ ਟੀਚਾ ਹਾਸਲ ਕਰ ਸਕਦਾ ਹੈ। ਜੇਕਰ ਤੁਸੀਂ ਵੀ ਜਲਦੀ ਤੋਂ ਜਲਦੀ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇਹ ਸਮਾਂ ਬਿੱਲਕੁਲ ਸਹੀ ਹੈ। ਇਸ ਦਾ ਕਾਰਨ ਇਹ ਹੈ ਕਿ ਫਾਈਨੈਂਸ਼ੀਅਲ ਈਅਰ ਦੀ ਸ਼ੁਰੂਆਤ ਹੋਣ ਵਾਲੀ ਹੈ। ਨਵਾਂ ਫਾਈਨੈਂਸ਼ੀਅਲ ਈਅਰ ਨਵੇਂ ਸਿਰੇ ਤੋਂ ਫਾਈਨੈਂਸ਼ੀਅਲ ਪਲਾਨਿੰਗ ਕਰਨ ਦੇ ਲਈ ਬਿੱਲਕੁਲ ਸਹੀ ਹੁੰਦਾ ਹੈ।

Also Read: ਕਰਨਾਟਕ 'ਚ ਵਾਪਰਿਆ ਵੱਡਾ ਬੱਸ ਹਾਦਸਾ, 8 ਹਲਾਕ

ਸਿਰਫ 20 ਰੁਪਏ ਦੇ ਨਿਵੇਸ਼ ਨਾਲ ਬਣ ਸਕਦੇ ਹੋ ਕਰੋੜਪਤੀ
ਮਹਿੰਗਾਈ ਦੇ ਇਸ ਦੌਰ ਵਿਚ ਵੱਡੀ ਸੇਵਿੰਗ ਕਰਨਾ ਥੋੜਾ ਮੁਸ਼ਕਿਲ ਹੋ ਸਕਦਾ ਹੈ। ਪਰ ਹਰ ਰੋਜ਼ 20 ਰੁਪਏ ਦੀ ਸੇਵਿੰਗ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ ਤੇ ਰੋਜ਼ਾਨਾ 20 ਰੁਪਏ ਦੀ ਬਚਤ ਤੇ ਨਿਵੇਸ਼ ਨਾਲ ਤੁਸੀਂ ਕਰੋੜਪਤੀ ਬਣ ਸਕਦੇ ਹੋ। ਆਓ ਜਾਣਦੇ ਹਾਂ ਕਿ ਇਹ ਕਿਸ ਤਰ੍ਹਾਂ ਮੁਮਕਿਨ ਹੈ।

Also Read: ਪੰਜਾਬ ਕੈਬਨਿਟ ਦੀ ਪਹਿਲੀ ਲਿਸਟ 'ਚ ਵੱਡੇ ਚਿਹਰਿਆਂ ਨੂੰ ਨਹੀਂ ਮਿਲੀ ਥਾਂ, ਚੋਣਾਂ ਤੋਂ ਪਹਿਲਾਂ ਸੀ ਇਹ ਤਿਆਰੀ

Mutual Fund 'ਚ ਨਿਵੇਸ਼ ਨਾਲ ਹਾਸਲ ਹੋ ਸਕਦੈ ਟੀਚਾ
Mutual Fund ਵਿਚ ਨਿਵੇਸ਼ ਰਾਹੀਂ ਤੁਸੀਂ ਕਰੋੜਪਤੀ ਬਣਨ ਦਾ ਟੀਚਾ ਹਾਸਲ ਕਰ ਸਕਦੇ ਹੋ। ਇਸ ਦਾ ਕਾਰਨ ਇਹ ਹੈ ਕਿ ਪਿਛਲੇ 25 ਸਾਲਾਂ ਵਿਚ Mutual Fund ਨੇ ਕਾਫੀ ਵਧੀਆ ਰਿਟਰਨ ਦਿੱਤਾ ਹੈ। ਇਥੋਂ ਤੱਕ ਕਿ ਕੁਝ ਫੰਡ ਨੇ ਤਾਂ ਲਾਂਗ ਟਰਮ ਵਿਚ 20 ਫੀਸਦੀ ਤੱਕ ਦਾ ਰਿਟਰਨ ਦਿੱਤਾ ਹੈ। Mutual Fund ਵਿਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ-ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP)। ਇਸ ਵਿਚ ਤੁਸੀਂ ਹਰ ਮਹੀਨੇ ਨਿਵੇਸ਼ ਕਰ ਸਕਦੇ ਹੋ। Mutual Fund ਵਿਚ ਹਰ ਮਹੀਨੇ ਨਿਵੇਸ਼ ਦੇ ਲਈ ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ। ਸਿਰਫ 500 ਰੁਪਏ ਨਾਲ Mutual Fund ਵਿਚ ਨਿਵੇਸ਼ ਦੀ ਸ਼ੁਰੂਆਤ ਕਰ ਸਕਦੇ ਹੋ।

Also Read: ਮਾਨ ਸਰਕਾਰ ਦੀ ਨਵੀਂ ਕੈਬਿਨੇਟ, ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਲਿਆ ਹਲਫ

ਇਹ ਹੈ ਕਰੋੜਪਤੀ ਬਣਨ ਦਾ ਫਾਰਮੂਲਾ
ਮੰਨ ਲਓ ਕਿ ਕੋਈ ਵਿਅਕਤੀ 20 ਸਾਲ ਦੀ ਉਮਰ ਤੋਂ ਰੋਜ਼ਾਨਾ 20 ਰੁਪਏ ਦੀ ਸੇਵਿੰਗ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਹਰ ਮਹੀਨੇ 600 ਰੁਪਏ ਬਚਾ ਲਵੇਗਾ। ਜੇਕਰ ਉਹ ਹਰ ਮਹੀਨੇ 600 ਰੁਪਏ ਦਾ ਨਿਵੇਸ਼ Mutual Fund ਵਿਚ ਕਰਦਾ ਹੈ ਤਾਂ ਉਹ ਵਿਅਕਤੀ ਕਰੋੜਪਤੀ ਬਣ ਸਰਦਾ ਹੈ। ਇਸ ਦੇ ਲਈ ਵਿਅਕਤੀ ਨੂੰ 40 ਸਾਲ (480 ਮਹੀਨੇ) ਤੱਕ ਹਰ ਮਹੀਨੇ 600 ਰੁਪਏ ਨਿਵੇਸ਼ ਕਰਨਾ ਹੋਵੇਗਾ। ਇਸ ਤਰ੍ਹਾਂ ਨਾਲ ਸਿਰਫ 2.88 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਨਿਵੇਸ਼ ਉੱਤੇ ਜੇਕਰ ਉਸ ਨੂੰ ਔਸਤਨ 15 ਫੀਸਦੀ ਵਿਆਜ ਮਿਲਦਾ ਹੈ ਤਾਂ ਉਹ 40 ਸਾਲ ਵਿਚ ਸਿਰਫ 2.88 ਲੱਖ ਰੁਪਏ ਦੇ ਨਿਵੇਸ਼ ਉੱਤੇ 1.86 ਕਰੋੜ ਰੁਪਏ ਇਕੱਠੇ ਕਰ ਸਕਦੇ ਹੋ।

ਲੰਬੀ ਮਿਆਦ ਦੇ ਨਿਵੇਸ਼ ਉੱਤੇ ਮਿਲਦਾ ਹੈ ਵੱਡਾ ਫਾਇਦਾ
Mutual Fund ਵਿਚ ਨਿਵੇਸ਼ ਉੱਤੇ ਰਿਟਰਨ ਪਾਉਣ ਦੇ ਲਈ ਲੰਬੀ ਮਿਆਦ ਦਾ ਨਿਵੇਸ਼ ਫਾਇਦੇਮੰਦ ਸਾਬਿਤ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦੌਰਾਨ ਕੰਪਾਉਂਡਿੰਗ ਦਾ ਫਾਇਦਾ ਮਿਲਦਾ ਹੈ। ਉਦਾਹਰਣ ਦੇ ਲਈ ਜੇਕਰ ਤੁਸੀਂ ਹਰ ਮਹੀਨੇ 600 ਰੁਪਏ ਦਾ ਨਿਵੇਸ਼ 20 ਸਾਲ ਤੱਕ ਕਰਦੇ ਹੋ ਤੇ ਸਾਲਾਨਾ ਔਸਤ ਰਿਟਰਨ ਦਰ 15 ਫੀਸਦੀ ਹੀ ਰਹਿੰਦੀ ਹੈ ਤਾਂ ਤੁਹਾਨੂੰ 20 ਸਾਲ ਬਾਅਦ ਸਿਰਫ 18.66 ਲੱਖ ਰੁਪਏ ਮਿਲਣਗੇ। ਇਸ ਦੌਰਾਨ ਤੁਹਾਡਾ ਕੁੱਲ ਨਿਵੇਸ਼ 1.44 ਲੱਖ ਰੁਪਏ ਦਾ ਰਹੇਗਾ।

In The Market