LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਭਜਨ ਸਿੰਘ ਦੇ ਵੱਡੇ ਖੁਲਾਸੇ, ਕਿਹਾ-'ਮੇਰੇ ਕਰੀਅਰ ’ਚ ਆਏ ਬਹੁਤ ਵਿਲੇਨ'

2j harbhajan

ਨਵੀਂ ਦਿੱਲੀ- ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦੇ ਬਾਅਦ ਭਾਰਤ ਦੇ ਸਾਬਕਾ ਧਾਕੜ ਸਪਿਨਰ ਹਰਭਜਨ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਹਰਭਜਨ ਸਿੰਘ ਨੇ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕੁਝ ਅਧਿਕਾਰੀ ਤੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਮੈਨੂੰ ਰਾਸ਼ਟਰੀ ਟੀਮ ਤੋਂ ਬਾਹਰ ਕਰਨ ਲਈ ਜ਼ਿੰਮੇਵਾਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਿਉਂ ਕੀਤਾ ਗਿਆ, ਇਸ ਦਾ ਕਾਰਨ ਨਹੀਂ ਦੱਸਿਆ ਗਿਆ। ਹਰਭਜਨ ਨੇ ਕਿਹਾ ਕਿ ਉਸ ਸਮੇਂ ਬੀ. ਸੀ .ਸੀ. ਆਈ. ਦੇ ਕੁਝ ਅਧਿਕਾਰੀ ਨਹੀਂ ਚਾਹੁੰਦੇ ਸਨ ਕਿ ਮੇਰੀ ਟੀਮ ਇੰਡੀਆ 'ਚ ਵਾਪਸੀ ਹੋਵੇ। ਉਦੋਂ ਧੋਨੀ ਕਪਤਾਨ ਸਨ ਤੇ ਉਨ੍ਹਾਂ ਨੇ ਵੀ ਅਧਿਕਾਰੀਆਂ ਦਾ ਸਪੋਰਟ ਕੀਤਾ। ਜੇਕਰ ਮੇਰੀ ਬਾਇਓਪਿਕ (ਫਿਲਮ) ਜਾਂ ਵੈੱਬ ਸੀਰੀਜ਼ ਬਣਦੀ ਹੈ, ਤਾਂ ਇਸ 'ਚ ਕੋਈ ਇਕ ਨਹੀਂ ਸਗੋਂ ਬਹੁਤ ਸਾਰੇ ਵਿਲੇਨ ਹੋਣਗੇ।

Also Read: ਕੱਚੇ ਮੁਲਾਜ਼ਮਾਂ ਨੂੰ ਲੈ ਕੇ ਰਾਜਪਾਲ ਦਾ ਪੰਜਾਬ ਸਰਕਾਰ ਨੂੰ ਜਵਾਬ, ਮੰਗਿਆ ਸਪੱਸ਼ਟੀਕਰਨ

ਮਹਾਨ ਸਪਿਨਰ ਨੇ ਬੀ. ਸੀ. ਸੀ. ਆਈ. ਦੇ ਕੁਝ ਅਧਿਕਾਰੀਆਂ ਦੇ ਉਨ੍ਹਾਂ ਪ੍ਰਤੀ ਵਿਵਹਾਰ 'ਤੇ ਖੁਲਾਸਾ ਕਰਦੇ ਹੋਏ ਕਿਹਾ ਕਿ ਕਿਸਮਤ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਬਸ ਕੁਝ ਬਾਹਰੀ ਕਾਰਨ ਮੇਰੇ ਨਾਲ ਨਹੀਂ ਸਨ ਤੇ ਹੋ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਮੇਰੇ ਖ਼ਿਲਾਫ਼ ਸਨ। ਇਸ ਦਾ ਕਾਰਨ ਮੇਰੀ ਗੇਂਦਬਾਜ਼ੀ ਸੀ ਤੇ ਮੈਂ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ। ਮੈਂ 31 ਸਾਲਾਂ ਦਾ ਸੀ ਜਦੋਂ ਮੈਂ 400 ਵਿਕਟਾਂ ਲਈਆਂ। ਜੇਕਰ ਮੈਂ 4-5 ਸਾਲ ਹੋਰ ਖੇਡਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ 100-150 ਹੋਰ ਵਿਕਟਾਂ ਲੈ ਸਕਦਾ ਸੀ। ਹਰਭਜਨ ਨੇ ਕਿਹਾ ਕਿ ਧੋਨੀ ਉਦੋਂ ਕਪਤਾਨ ਸਨ ਤੇ ਮੈਨੂੰ ਲਗਦਾ ਹੈ ਕਿ ਇਹ ਗੱਲ ਧੋਨੀ ਦੇ ਉੱਪਰ ਸੀ। ਕੁਝ ਹੱਦ ਤਕ ਇਸ 'ਚ ਕੁਝ ਬੀ. ਸੀ. ਸੀ. ਆਈ. ਅਧਿਕਾਰੀ ਇਸ 'ਚ ਸ਼ਾਮਲ ਸਨ ਜੋ ਚਾਹੁੰਦੇ ਸਨ ਕਿ ਮੈਂ ਟੀਮ 'ਚ ਨਾ ਰਹਾਂ ਤੇ ਕਪਤਾਨ ਧੋਨੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਪਰ ਇਕ ਕਪਤਾਨ ਕਦੀ ਵੀ ਬੀ. ਸੀ. ਸੀ. ਆਈ. ਤੋਂ ਉੱਪਰ ਨਹੀਂ ਹੋ ਸਕਦਾ। ਬੀ. ਸੀ. ਸੀ. ਆਈ. ਦੇ ਅਧਿਕਾਰੀ ਹਮੇਸ਼ਾ ਕਪਤਾਨ, ਕੋਚ ਜਾਂ ਟੀਮ ਤੋਂ ਵੱਡੇ ਰਹੇ ਹਨ।

Also Read: ਲੁਧਿਆਣਾ 'ਚ ਕਰੋੜਾਂ ਦੀ ਹੈਰੋਇਨ ਸਣੇ ਨੌਜਵਾਨ ਗ੍ਰਿਫਤਾਰ

ਹਰਭਜਨ ਨੇ ਅੱਗੇ ਕਿਹਾ ਕਿ ਬੀ. ਸੀ. ਸੀ. ਆਈ. ਦੇ ਇਸ਼ਾਰੇ 'ਤੇ ਧੋਨੀ ਨੂੰ ਬੇਜੋੜ ਸਮਰਥਨ ਮਿਲਿਆ। ਧੋਨੀ ਕੋਲ ਹੋਰਨਾ ਖਿਡਾਰੀਆਂ ਦੇ ਮੁਕਾਬਲੇ ਬਿਹਤਰ ਸਮਰਥਨ ਸੀ ਤੇ ਜੇਕਰ ਬਾਕੀ ਖਿਡਾਰੀਆਂ ਨੂੰ ਵੀ ਉੇਸੇ ਤਰ੍ਹਾਂ ਦਾ ਸਮਰਥਨ ਮਿਲਦਾ ਤਾਂ ਹੀ ਉਹ ਖੇਡਦੇ। ਅਜਿਹਾ ਨਹੀਂ ਸੀ ਕਿ ਬਾਕੀ ਖਿਡਾਰੀ ਅਚਾਨਕ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਨਾ ਭੁੱਲ ਗਏ ਸਨ। ਹਰਭਜਨ ਨੇ ਕਿਹਾ ਕਿ ਹਰ ਖਿਡਾਰੀ ਭਾਰਤ ਦੀ ਜਰਸੀ ਪਹਿਨ ਕੇ ਸੰਨਿਆਸ ਲੈਣਾ ਚਾਹੁੰਦਾ ਹੈ ਪਰ ਕਿਸਮਤ ਹਮੇਸ਼ਾ ਤੁਹਾਡੇ ਨਾਲ ਨਹੀਂ ਹੁੰਦੀ ਤੇ ਕਦੀ-ਕਦੀ ਤੁਸੀਂ ਜੋ ਚਾਹੁੰਦੇ ਹੋ ਉਹ ਨਹੀਂ ਮਿਲਦਾ। ਵੀ. ਵੀ. ਐੱਸ. (ਲਕਸ਼ਮਣ), ਰਾਹੁਲ (ਦ੍ਰਾਵਿੜ), ਵੀਰੂ (ਵਰਿੰਦਰ ਸਹਿਵਾਗ) ਜਿਹੇ ਵੱਡੇ ਨਾਂ ਤੇ ਕਈ ਹੋਰ ਜਿਨ੍ਹਾਂ ਨੇ ਬਾਅਦ 'ਚ ਸੰਨਿਆਸ ਲਿਆ, ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਹਰਭਜਨ ਸਿੰਘ ਨੇ 41 ਸਾਲ ਦੀ ਉਮਰ 'ਚ ਦਸੰਬਰ 2021 'ਚ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ।

Also Read: PM ਮੋਦੀ ਦੀ ਜਿਮ 'ਚ ਵਰਕਆਊਟ ਦੀ ਵੀਡੀਓ ਵਾਇਰਲ, ਦੇਖੋ ਕਿੰਨੇ ਕੀਤੇ 'Pull Down'

ਹਰਭਜਨ ਨੇ ਆਪਣੀ ਜ਼ਿੰਦਗੀ 'ਤੇ ਬਾਇਓਪਿਕ ਬਣਾਉਣ ਦੀ ਇੱਛਾ ਵੀ ਜ਼ਾਹਰ ਕੀਤੀ। ਹਰਭਜਨ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਤੇ ਇਕ ਫ਼ਿਲਮ ਜਾਂ ਵੈੱਬ ਸੀਰੀਜ਼ ਬਣਾਉਣਾ ਚਾਹੁੰਦਾ ਹਾਂ ਤਾਂ ਜੋ ਲੋਕ ਮੇਰੀ ਕਹਾਣੀ ਬਾਰੇ ਜਾਣ ਸਕਣ ਕਿ ਮੈਂ ਕਿਸ ਤਰ੍ਹਾਂ ਦਾ ਆਦਮੀ ਹਾਂ ਤੇ ਮੈਂ ਕੀ ਕਰਦਾ ਹਾਂ। ਮੈਂ ਇਹ ਨਹੀਂ ਕਹਿ ਸਕਦਾ ਹਾਂ ਕਿ ਮੇਰੀ ਬਾਇਓਪਿਕ 'ਚ ਕੌਣ ਵਿਲੇਨ ਹੋਵੇਗਾ ਕਿਉਂਕਿ ਇੱਥੇ ਇਕ ਨਹੀਂ ਸਗੋਂ ਕਈ ਹਨ।

In The Market