LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਿਓ ਦੇ ਇਨ੍ਹਾਂ ਪਲਾਨਸ ਨਾਲ ਮੁਫਤ 'ਚ ਮਿਲਦੈ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ ਤੇ ਡਿਜ਼ਨੀ+ਹੌਟਸਟਾਰ 

5f

ਨਵੀਂ ਦਿੱਲੀ: ਜਿਓ ਨੇ ਕੁਝ ਟਾਈਮ ਪਹਿਲਾਂ ਪ੍ਰੀਪੇਡ ਪਲਾਨ (Prepaid plans) ਨੂੰ ਮਹਿੰਗਾ ਕੀਤਾ ਸੀ ਪਰ ਜਿਓ ਦੇ ਪੋਸਟਪੇਡ ਪਲੱਸ ਪਲਾਨ (Postpaid Plus Plan) ਦੀ ਕੀਮਤ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਕੰਪਨੀ ਦੇ ਪੋਸਟਪੇਡ ਪਲੱਸ ਪਲਾਨਸ (The company's postpaid plus plans) ਨਾਲ ਕਈ ਬੈਨੀਫਿਟਸ (Benefits) ਦਿੱਤੇ ਜਾਂਦੇ ਹਨ। ਇਸ ਵਿਚ ਸਭ ਤੋਂ ਵੱਡਾ ਬੈਨੀਫਿਟਸ ਨੈਟਫਲਿਕਸ (Big Benefits Netflix), ਐਮਾਜ਼ਾਨ ਪ੍ਰਾਈਮ (Amazon Prime) ਅਤੇ ਡਿਜ਼ਨੀ+ਹੌਟਸਟਾਰ (Disney + Hotstar) ਦਾ ਸਬਸਕ੍ਰਿਪਸ਼ਨ (Subscription) ਮਿਲਣਾ ਹੈ। ਇਥੇ ਤੁਹਾਨੂੰ ਜਿਓ ਦੇ ਪੋਸਟਪੇਡ ਪਲੱਸ ਪਲਾਨਸ (Geo's postpaid plus plans) ਬਾਰੇ ਦੱਸ ਰਹੇ ਹਾਂ। Also Read :ਬਾਬਾ ਰਾਮਦੇਵ ਲਿਆ ਰਹੇ ਕ੍ਰੈਡਿਟ ਕਾਰਡ, ਹੋਣਗੇ ਇਹ ਧਾਂਸੂ ਫੀਚਰਸ 

DoT Allocated MSC Codes to Reliance Jio Thrice in January 2022
ਜਿਓ ਪੋਸਟਪੇਡ ਪਲੱਸ ਪਲਾਨ ਦੀ ਕੀਮਤ 399 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਪੋਸਟਪੇਡ ਪਲਾਨ ਵਿਚ 75 ਜੀ.ਬੀ. ਡੇਟਾ ਦਿੱਤਾ ਜਾਂਦਾ ਹੈ। ਡੇਟਾ ਖਤਮ ਹੋਣ ਤੋਂ ਬਾਅਦ ਪ੍ਰਤੀ ਜੀ.ਬੀ. ਡੇਟਾ 10 ਰੁਪਏ ਚਾਰਜ ਕੀਤਾ ਜਾਂਦਾ ਹੈ। ਇਸ ਵਿਚ 200 ਜੀ.ਬੀ. ਰੋਲਓਵਰ ਡੇਟਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਅਨਲਿਮਟਿਡ ਕਾਲ ਅਤੇ ਐੱਸ.ਐੱਮ.ਐੱਸ. ਬੈਨੀਫਿਟਸ ਦਿੱਤੇ ਜਾਂਦੇ ਹਨ। ਇਸ ਪਲਾਨ ਦੇ ਨਾਲ ਵੀ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ ਅਤੇ ਡਿਜ਼ਨੀ+ਹੌਟਸਟਾਰ ਦਾ ਸਬਸਕ੍ਰਿਪਸ਼ਨ ਫ੍ਰੀ ਮਿਲਦਾ ਹੈ। ਅਗਲਾ ਪਲਾਨ 599 ਰੁਪਏ ਦਾ ਹੈ। ਇਸ ਵਿਚ 100 ਜੀ.ਬੀ. ਡੇਟਾ ਅਤੇ 200 ਜੀ.ਬੀ. ਰੋਲਓਵਰ ਡੇਟਾ ਦਿੱਤਾ ਜਾਂਦਾ ਹੈ। ਇਸ ਵਿਚ ਉਪਰ ਦੇ ਪਲਾਨ ਦੇ ਸਾਰੇ ਬੈਨੀਫਿਟਸ ਦਿੱਤੇ ਜਾਂਦੇ ਹਨ ਯਾਨੀ ਇਸ ਵਿਚ ਤੁਹਾਨੂੰ ਅਨਲਿਮਟਿਡ ਕਾਲ ਅਤੇ ਐੱਸ.ਐੱਮ.ਐੱਸ. ਤੋਂ ਇਲਾਵਾ ਨੈੱਟਫਲਿਕਸ ਐਮਾਜ਼ਾਨ ਪ੍ਰਾਈਮ ਅਤੇ ਡਿਜ਼ਨੀ+ਹੌਟਸਟਾਰ ਦਾ ਸਬਸਕ੍ਰਿਪਸ਼ਨ ਫ੍ਰੀ ਮਿਲਦਾ ਹੈ। Also Read : ਵਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਬਾਰੇ ਦਿੱਤਾ ਵੱਡਾ ਬਿਆਨ

Jio announces up to 21% hike in mobile services tariffs from December 1 |  Business Standard News
ਜਿਓ ਦਾ 799 ਰੁਪਏ ਵਾਲਾ ਪੋਸਟਪੇਡ ਪਲੱਸ ਪਲਾਨ ਹੈ। ਇਸ ਟੋਟਲ 150 ਜੀ.ਬੀ. ਡੇਟਾ ਅਤੇ 200 ਜੀ.ਬੀ. ਰੋਲਓਵਰ ਡੇਟਾ ਦਿੱਤਾ ਜਾਂਦਾ ਹੈ। ਇਸ ਵਿਚ ਫੈਮਿਲੀ ਮੈਂਬਰ ਲਈ ਦੋ ਐਡੀਸ਼ਨਲ ਸਿਮ ਕਾਰਡ ਵੀ ਦਿੱਤੇ ਜਾਂਦੇ ਹਨ। ਬਾਕੀ ਦੇ ਬੈਨੀਫਿਟਸ ਉਪਰ ਵਾਲੇ ਪਲਾਨ ਵਾਂਗ ਹੀ ਹਨ। ਅਗਲਾ ਪਲਾਨ 999 ਰੁਪਏ ਦਾ ਹੈ। ਇਸ ਵਿਚ 200 ਜੀ.ਬੀ. ਡੇਟਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ 500 ਜੀ.ਬੀ. ਤੱਕ ਰੋਲਓਵਰ ਡੇਟਾ ਦਿੱਤਾ ਜਾਂਦਾ ਹੈ। ਪ੍ਰਤੀ ਜੀ.ਬੀ. ਡੇਟਾ ਦੀ ਕੀਮਤ 10 ਰੁਪਏ ਚਾਰਜ ਕੀਤੀ ਜਾਂਦੀ ਹੈ। ਇਸ ਵਿਚ ਫੈਮਿਲੀ ਮੈਂਬਰ ਲਈ ਤਿੰਨ ਐਡੀਸ਼ਨਲ ਸਿਮ ਕਾਰਡਸ ਦਿੱਤੇ ਜਾਂਦੇ ਹਨ। ਬਾਕੀ ਦੇ ਬੈਨੀਫਿਟਸ ਉਪਰ ਵਾਲੇ ਪਲਾਨ ਵਾਂਗ ਹੀ ਹਨ। ਸਭ ਤੋਂ ਆਖਰੀ ਪਲਾਨ 1499 ਰੁਪਏ ਦਾ ਹੈ। ਇਸ ਵਿਚ 300 ਜੀ.ਬੀ. ਡੇਟਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ 10 ਰੁਪਏ ਪ੍ਰਤੀ ਜੀ.ਬੀ. ਡੇਟਾ ਲਈ ਚਾਰਜ ਕੀਤਾ ਜਾਂਦਾ ਹੈ। ਇਸ ਪਲਾਨ ਵਿਚ 500 ਜੀ.ਬੀ. ਰੋਲਓਵਰ ਡੇਟਾ ਦਿੱਤਾ ਜਾਂਦਾ ਹੈ। ਇਸ ਵਿਚ ਵੀ ਤਿੰਨ ਐਡੀਸ਼ਨਲ ਸਿਮ ਫੈਮਿਲੀ ਮੈਂਬਰ ਲਈ ਦਿੱਤੇ ਜਾਂਦੇ ਹਨ। ਬਾਕੀ ਦੇ ਬੈਨੀਫਿਟਸ ਉਪਰ ਵਾਲੇ ਪਲਾਨ ਵਾਂਗ ਹੀ ਹਨ।

In The Market