LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਬਾ ਰਾਮਦੇਵ ਲਿਆ ਰਹੇ ਕ੍ਰੈਡਿਟ ਕਾਰਡ, ਹੋਣਗੇ ਇਹ ਧਾਂਸੂ ਫੀਚਰਸ

5febramdev

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (Punjab National Bank) (ਪੀ.ਐੱਨ.ਬੀ.) ਅਤੇ ਪਤੰਜਲੀ ਆਯੁਰਵੇਦ (Patanjali Ayurveda) ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (National Payments Corporation of India) (ਐੱਨ.ਪੀ.ਸੀ.ਆਈ.) ਦੇ ਨਾਲ ਮਿਲ ਕੇ ਕੋ-ਬ੍ਰਾਂਡਿਡ ਕਾਨਟੈਕਟਲੈੱਸ ਕ੍ਰੈਡਿਟ ਕਾਰਡ (Co-branded contactless credit cards) ਲਾਂਚ ਕੀਤੇ ਹਨ। ਇਹ ਕ੍ਰੈਡਿਟ ਕਾਰਡ ਐੱਨ.ਸੀ.ਪੀ.ਆਈ. (Credit Card NCPI) ਦੇ ਰੁਪੇ ਪਲੇਟਫਾਰਮ 'ਤੇ ਦੋ ਵੈਰੀਐਂਟ ਪੀ.ਐੱਨ.ਬੀ. ਰੁਪੇ ਪਲੈਟੀਨਮ ਅਤੇ ਪੀ.ਐੱਨ.ਬੀ. ਰੁਪੇ ਸਲੈਕਟ ਵਿਚ ਮੁਹੱਈਆ ਹੈ। ਪੀ.ਐੱਨ.ਬੀ. ਅਤੇ ਐੱਨ.ਪੀ.ਸੀ.ਆਈ. ਦੀ ਪਾਰਟਨਰਸ਼ਿਪ ਵਿਚ ਪਤੰਜਲੀ ਦੇ ਕੋ-ਬ੍ਰਾਂਡਿਡ ਕ੍ਰੈਡਿਟ ਕਾਰਡ ਲਾਂਚ ਕੀਤੇ ਗਏ ਹਨ। ਕੋ-ਬ੍ਰਾਂਡਿਡ ਕ੍ਰੈਡਿਟ ਕਾਰਡਸ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਰੁਪੇ ਪਲੇਟਫਾਰਮ 'ਤੇ ਉਤਾਰਿਆ ਗਿਆ ਹੈ। Also Read : ਵਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਬਾਰੇ ਦਿੱਤਾ ਵੱਡਾ ਬਿਆਨ

Baba Ramdev's company joins PNB for credit card: बाबा रामदेव की कंपनी ने  पीएनबी से हाथ मिलाया, क्रेडिट कार्ड के लिए - Navbharat Times
ਤੁਹਾਨੂੰ ਪਤਾ ਹੀ ਹੋਵੇਗਾ ਕਿ ਵੀਜ਼ਾ ਅਤੇ ਮਾਸਟਰਕਾਰਡ ਦੇ ਪਲੇਟਫਾਰਮ 'ਤੇ ਵੀ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਂਦੇ ਹਨ। ਬਾਬਾ ਰਾਮਦੇਵ ਦਾ ਸਵਦੇਸ਼ੀ 'ਤੇ ਜ਼ੋਰ ਹੈ, ਇਸ ਲਈ ਉਨ੍ਹਾਂ ਨੂੰ ਪੇਮੈਂਟ ਗੇਟਵੇ ਕੰਪਨੀ ਐੱਨ.ਪੀ.ਸੀ.ਆੀ. ਨੂੰ ਚੁਣਿਆ ਹੈ। ਇਹ ਵਿਸ਼ੁੱਧ ਦੇਸ਼ੀ ਕੰਪਨੀ ਹੈ। ਬਾਬਾ ਰਾਮਦੇਵ ਦਾ ਪਤੰਜਲੀ ਕ੍ਰੈਡਿਟ ਕਾਰਡ ਨੂੰ ਦੋ ਵੈਰੀਐਂਟਸ ਵਿਚ ਉਤਾਰਿਆ ਗਿਆ ਹੈ। ਪਹਿਲਾ ਹੈ ਪੀ.ਐੱਨ.ਬੀ. ਰੁਪੇ ਪਲੈਟੀਨਮ, ਅਤੇ ਦੂਜਾ ਕ੍ਰੈਡਿਟ ਕਾਰਡ ਹੈ ਪੀ.ਐੱਨ.ਬੀ. ਰੁਪੇ ਸਿਲੈਕਟ। ਇਸ ਕਾਰਡ ਵਿਚ ਹੋਰ ਕੈਡਿਟ ਕਾਰਡ ਵਾਂਗ ਹੀ ਕੈਸ਼ਬੈਕ, ਲਾਇਲਟੀ ਪੁਆਇੰਟਸ, ਇੰਸ਼ੋਰੈਂਸ ਕਵਰ ਸਮੇਤ ਕਈ ਫਾਇਦੇ ਹਨ। ਤੁਸੀਂ ਇਸ ਨਾਲ ਖਰੀਦਦਾਰੀ ਕਰੋ, ਆਨਲਾਈਨ ਸ਼ਾਪਿੰਗ ਕਰੋ ਜਾਂ ਨਕਦੀ ਕੱਢਵਾਓ, ਸਭ ਕੰਮ ਹੋਵੇਗਾ। 

बाबा रामदेव की पतंजलि ने पार्टनर शिप में लांच किये ये क्रेडिट कार्ड्स
ਇਸ ਕ੍ਰੈਡਿਟ ਕਾਰਡ ਨਾਲ ਪਤੰਜਲੀ ਦੇ ਸਟੋਰ 'ਤੇ ਸ਼ੌਪਿੰਗ ਕਰਨ 'ਤੇ ਗਾਹਕਾਂ ਨੂੰ ਕੈਸ਼ਬੈਕ ਮਿਲੇਗਾ। ਹਰ ਵਾਰ 2500 ਰੁਪਏ ਤੋਂ ਜ਼ਿਆਦਾ ਦੀ ਸ਼ੌਪਿੰਗ ਕਰਨ 'ਤੇ 2 ਫੀਸਦੀ ਕੈਸ਼ਬੈਕ ਮਿਲੇਗਾ। ਹਾਲਾਂਕਿ ਇਹ ਕੈਸ਼ਬੈਕ ਇਕ ਟ੍ਰਾਂਜ਼ੈਕਸ਼ਨ 'ਤੇ 50 ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗਾ।ਜੇਕਰ ਕੋਈ ਵਿਅਕਤੀ ਪੀ.ਐੱਨ.ਬੀ. ਰੁਪੇ ਪਲੈਟੀਨਮ ਅਤੇ ਪੀ.ਐੱਨ.ਬੀ. ਰੁਪੇ ਸਲੈਕਟ ਕ੍ਰੈਡਿਟ ਕਾਰਡ ਬਣਾਉਂਦਾ ਹੈ ਤਾਂ ਉਸ ਨੂੰ ਕਾਰਡ ਐਕਟਿਵ ਕਰਦੇ ਹੀ 300 ਰਿਵਾਰਡ ਪੁਆਇੰਟਸ ਮਿਲੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਅੱਡਿਆਂ 'ਤੇ ਕੰਪਲੀਮੈਂਟਰੀ ਅਤੇ ਇੰਟਰਨੈਸ਼ਨਲ ਲਾਊਂਜ ਐਕਸੈਸ ਵੀ ਮਿਲੇਗਾ। ਕ੍ਰੈਡਿਟ ਕਾਰਡ ਬਣਵਾਉਣ ਵਾਲਿਆਂ ਨੂੰ ਐਡ ਔਨ ਕਾਰਡ ਦੀ ਫੈਸੀਲਿਟੀ ਵੀ ਮਿਲੇਗੀ। ਮਤਲਬ ਕਿ ਉਹ ਚਾਹੁਣ ਤਾਂ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਂ ਵੀ ਕ੍ਰੈਡਿਟ ਕਾਰਡ ਬਣਵਾ ਸਕਦੇ ਹਨ। Also Read : ਮੈਡੀਕਲ ਚੈੱਕਅਪ ਲਈ ਪੀ.ਜੀ.ਆਈ. ਪਹੁੰਚੇ ਪ੍ਰਕਾਸ਼ ਸਿੰਘ ਬਾਦਲ 

Baba Ramdev's company joins PNB for credit card: बाबा रामदेव की कंपनी ने  पीएनबी से हाथ मिलाया, क्रेडिट कार्ड के लिए - Navbharat Times

ਬਾਬਾ ਰਾਮਦੇਵ ਦੇ ਕ੍ਰੈਡਿਟ ਕਾਰਡ ਦੇ ਨਾਲ ਬੀਮਾ ਕਵਰ ਵੀ ਮੁਫਤ ਮਿਲੇਗਾ। ਪੰਜਾਬ ਨੈਸ਼ਨਲ ਬੈਂਕ ਤੋਂ ਮਿਲੀ ਜਾਣਕਾਰੀ ਮੁਤਾਬਕ ਪਲੈਟੀਨਮ ਅਤੇ ਸਲੈਕਟ ਕ੍ਰੈਡਿਟ ਕਾਰਡ 'ਤੇ ਐਕਸੀਡੈਂਟਲ ਡੈਥ ਬੈਨੀਫਿਟ ਦੇ ਰੂਪ ਵਿਚ ਦੋ ਲੱਖ ਰੁਪਏ ਦਾ ਇੰਸ਼ੋਰੈਂਸ ਕਵਰ ਮਿਲੇਗਾ। ਇਨ੍ਹਾਂ ਕ੍ਰੈਡਿਟ ਕਾਰਡ 'ਤੇ 10 ਲੱਖ ਰੁਪਏ ਦਾ ਪਰਸਨਲ ਟੋਟਲ ਡਿਸੇਬਿਲਿਟੀ ਕਵਰ ਵੀ ਮਿਲੇਗਾ। ਪਲੈਟੀਨਮ ਕਾਰਡ 'ਤੇ ਕੋਈ ਜੁਆਇਨਿੰਗ ਫੀਸ ਨਹੀਂ ਹੈ, ਜਦੋਂ ਕਿ ਐਨੁਅਲ ਫੀਸ 500 ਰੁਪਏ ਹੈ। ਉਥੇ ਹੀ ਸਿਲੈਕਟ ਕਾਰਡ ਲਈ ਜੁਆਇਨਿੰਗ ਫੀਸ 500 ਰੁਪਏ ਅਤੇ ਐਨੁਅਲ ਫੀਸ 750 ਰੁਪਏ ਹੈ। ਕਿਸੇ ਵੀ ਸਾਲ ਦੀ ਸਾਰੀ ਤਿਮਾਹੀਆਂ ਵਿਚ ਘੱਟੋ-ਘੱਟ ਇਕ ਵਾਰ ਵੀ ਇਸਤੇਮਾਲ ਕਰ ਲੈਣ 'ਤੇ ਐਨੁਅਲ ਫੀਸ ਮੁਆਫ ਹੋ ਜਾਂਦੀ ਹੈ। ਇਨ੍ਹਾਂ ਦੋਹਾਂ ਕਾਰਡ ਨੂੰ ਪੀ.ਐੱਨ.ਬੀ. ਜੀਨ ਮੋਬਾਇਲ ਐਪ ਨਾਲ ਮੈਨੇਜ ਕੀਤਾ ਜਾ ਸਕਦਾ ਹੈ।

In The Market