LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

10 ਸਾਲਾਂ ਤੋਂ ਪਤੀ ਨੂੰ ਮਰਿਆ ਦੱਸ ਕੇ ਲੈ ਰਹੀ ਸੀ ਵਿਧਵਾ ਪੈਨਸ਼ਨ, ਇੰਝ ਹੋਇਆ ਖੁਲਾਸਾ

3f pati dead

ਭੋਪਾਲ- ਮੱਧ ਪ੍ਰਦੇਸ਼ ਦੇ ਸਾਗਰ ਤੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਆਪਣੇ ਜਿਉਂਦੇ ਪਤੀ ਨੂੰ ਮਰਿਆ ਦੱਸ ਕੇ ਵਿਧਵਾ ਪੈਨਸ਼ਨ ਲੈਂਦੀ ਰਹੀ। ਇਸ ਦੇ ਨਾਲ ਹੀ ਔਰਤ ਨੇ ਬੀਪੀਐਮ ਕਾਰਡ ਵੀ ਬਣਵਾ ਲਿਆ ਸੀ। ਇਸ ਦਾ ਖੁਲਾਸਾ ਖੁਦ ਉਸ ਦੇ ਪਤੀ ਨੇ ਕੀਤਾ ਹੈ। ਜਿਵੇਂ ਹੀ ਪਤੀ ਨੂੰ ਇਸ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਨੇ ਪਤਨੀ ਦੀ ਸ਼ਿਕਾਇਤ ਕਰ ਦਿੱਤੀ। ਪੁਲਿਸ ਨੇ ਕਈ ਧਾਰਾਵਾਂ 'ਚ ਮਾਮਲਾ ਦਰਜ ਕਰਕੇ ਔਰਤ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।

Also Read: ਹਰਿਆਣਾ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ, ਨਿੱਜੀ ਸੈਕਟਰ 'ਚ ਹਰਿਆਣਵੀਆਂ ਦੇ 75 ਫੀਸਦੀ ਰਾਖਵੇਂਕਰਨ 'ਤੇ ਰੋਕ

ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਔਰਤ ਆਪਣੇ ਪਤੀ ਨੂੰ ਕਾਗਜ਼ਾਂ 'ਤੇ ਮ੍ਰਿਤਕ ਦਿਖਾ ਕੇ ਪਿਛਲੇ 10 ਸਾਲਾਂ ਤੋਂ ਵਿਧਵਾ ਪੈਨਸ਼ਨ ਲੈ ਰਹੀ ਸੀ। ਪੁਲਿਸ ਨੇ ਦੱਸਿਆ ਕਿ ਕੇਸ਼ਵਗੰਜ ਵਾਰਡ ਦੀ ਰਹਿਣ ਵਾਲੀ ਦੋਸ਼ੀ ਔਰਤ ਦਾ ਵਿਆਹ 2001 'ਚ ਅਸ਼ੋਕਨਗਰ ਨਿਵਾਸੀ ਮੁਹੰਮਦ ਅਖਤਰ ਰਾਇਨ ਖਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਅਖਤਰ ਸਾਗਰ 'ਚ ਰਹਿੰਦਾ ਸੀ ਅਤੇ ਪਰਿਵਾਰਕ ਝਗੜੇ ਕਾਰਨ ਉਹ ਅਸ਼ੋਕਨਗਰ ਰਹਿਣ ਲੱਗ ਪਿਆ ਸੀ। ਸਾਲ 2017 'ਚ ਅਖਤਰ ਨੇ ਅਸ਼ੋਕਨਗਰ 'ਚ ਪਤਨੀ ਸ਼ਮੀਮ ਖਿਲਾਫ ਸ਼ਿਕਾਇਤ ਦਿੱਤੀ ਸੀ।

Also Read: ਸਿੱਧੂ ਨੂੰ ਕਾਂਗਰਸ ਹਾਈ ਕਮਾਨ ਵਲੋਂ ਝਟਕਾ, ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਕੱਢਿਆ ਬਾਹਰ

ਵਿਧਵਾ ਦੀ ਪੈਨਸ਼ਨ ਲਈ ਪਤੀ ਨੂੰ ਮਾਰਿਆ
ਅਖਤਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਪਤਨੀ ਸ਼ਮੀਮ ਫਰਜ਼ੀ ਦਸਤਾਵੇਜ਼ ਬਣਾ ਕੇ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਉਠਾ ਰਹੀ ਹੈ। ਅਰਜ਼ੀ ਨੂੰ ਜਾਂਚ ਲਈ ਗੋਪਾਲਗੰਜ ਥਾਣਾ ਸਾਗਰ ਨੂੰ ਭੇਜਿਆ ਗਿਆ ਸੀ। ਪੁਲਿਸ ਨੇ ਜਾਂਚ ਕਰਦੇ ਹੋਏ ਸ਼ਮੀਮ ਖਿਲਾਫ ਧੋਖਾਧੜੀ ਸਮੇਤ ਹੋਰ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ। ਜਾਂਚ ਅਧਿਕਾਰੀ ਸੰਗੀਤਾ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਸਾਲ 2017 ਦਾ ਹੈ। ਮੁਹੰਮਦ ਅਖਤਰ ਰੈਨ ਨੇ ਸ਼ਿਕਾਇਤ ਕੀਤੀ ਸੀ ਕਿ ਗੋਪਾਲਗੰਜ 'ਚ ਉਸ ਦੀ ਪਤਨੀ ਨੇ ਆਈਡੀ ਕਾਰਡ ਬਣਵਾ ਲਿਆ ਸੀ। ਜਿਸ ਵਿੱਚ ਉਸ ਨੇ ਆਪਣੇ ਪਤੀ ਨੂੰ ਮ੍ਰਿਤਕ ਦੱਸਿਆ ਹੈ ਅਤੇ ਆਪਣੀ ਵਿਧਵਾ ਪੈਨਸ਼ਨ ਅਤੇ ਬੀਪੀਐਲ ਕਾਰਡ ਤੋਂ ਰਾਸ਼ਨ ਲੈ ਰਹੀ ਹੈ।

Also Read: ਬਠਿੰਡਾ ਦਿਹਾਤੀ ਹਲਕੇ 'ਚ ਸੁਖਬੀਰ ਬਾਦਲ ਦੀ ਦਹਾੜ, ਲਾਏ ਵਿਰੋਧੀਆਂ ਨੂੰ ਰਗੜੇ (ਵੀਡੀਓ)

ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਭੇਜਿਆ ਜੇਲ
ਕੇਸ ਰਜਿਸਟਰਡ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਹੋਈ। ਫੋਟੋ ਤੋਂ ਹੀ ਪੁਸ਼ਟੀ ਕੀਤੀ ਗਈ ਕਿ ਔਰਤ ਦਾ ਪਤੀ ਜ਼ਿੰਦਾ ਹੈ। ਇਸ ਸਬੰਧੀ 420 ਦਾ ਮਾਮਲਾ ਦਰਜ ਕੀਤਾ ਗਿਆ ਸੀ। ਫਿਰ ਦਸਤਾਵੇਜ਼ ਦੇ ਆਧਾਰ 'ਤੇ ਜਾਅਲੀ ਢੰਗ ਨਾਲ ਸਰਕਾਰੀ ਦਸਤਾਵੇਜ਼ ਤਿਆਰ ਕਰਨ ਦੇ ਸਬੰਧ 'ਚ 467, 468 ਧਾਰਾ ਦਾ ਵਾਧਾ ਕੀਤਾ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

In The Market