LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ 'ਚ ਪਹਿਲੀ ਵਾਰ ਪਾਰਾ 49 ਡਿਗਰੀ ਤੋਂ ਪਾਰ, ਹਨੇਰੀ ਤੇ ਮੀਂਹ ਦੀ ਭਵਿੱਖਬਾਣੀ

16may rain

ਨਵੀਂ ਦਿੱਲੀ- ਪੰਜਾਬ ਤੇ ਹਰਿਆਣਾ 'ਤੇ ਚੱਕਰਵਾਤੀ ਚੱਕਰ ਆਉਣ ਨਾਲ ਪ੍ਰੀ-ਮਾਨਸੂਨ ਸਰਗਰਮ ਹੋਵੇਗੀ, ਜਿਸ ਨਾਲ ਸੋਮਵਾਰ ਅਤੇ ਮੰਗਲਵਾਰ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੇਗੀ। ਰਾਸ਼ਟਰੀ ਰਾਜਧਾਨੀ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ, ਤੇਜ਼ ਧੂੜ ਭਰੀ ਤੂਫਾਨ ਦੀ ਵੀ ਸੰਭਾਵਨਾ ਹੈ। ਰਾਜਧਾਨੀ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 41 ਅਤੇ 28 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਬੁੱਧਵਾਰ ਅਤੇ ਵੀਰਵਾਰ ਨੂੰ ਆਸਮਾਨ ਸਾਫ ਰਹੇਗਾ ਪਰ ਰਾਜਧਾਨੀ ਦੇ ਲੋਕਾਂ ਨੂੰ ਤੇਜ਼ ਧੁੱਪ ਅਤੇ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

Also Read: 'ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਬਣਾ ਦਿੱਤਾ ਗੁਲਾਮ'

ਰਾਜਧਾਨੀ ਦਿੱਲੀ ਵਿੱਚ 2 ਦਿਨਾਂ ਤਕ ਰਾਹਤ ਮਿਲੇਗੀ
ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਐਤਵਾਰ ਦਿੱਲੀ ਲਈ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਮੰਗੇਸ਼ਪੁਰ ਅਤੇ ਨਜਫਗੜ੍ਹ 'ਚ ਪਾਰਾ 49 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਦਿੱਲੀ ਵਿੱਚ ਅੱਜ ਤਕ ਇੰਨਾ ਤਾਪਮਾਨ ਕਦੇ ਨਹੀਂ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸੋਮਵਾਰ ਅਤੇ ਮੰਗਲਵਾਰ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਅੱਜ ਦਿੱਲੀ ਐਨਸੀਆਰ ਵਿੱਚ ਬੱਦਲ ਛਾਏ ਰਹਿਣਗੇ। ਇਸ ਕਾਰਨ ਤਾਪਮਾਨ 41 ਡਿਗਰੀ ਤਕ ਘੱਟਣ ਦੀ ਸੰਭਾਵਨਾ ਹੈ। ਪਰ 18 ਮਈ ਤੋਂ ਬਾਅਦ ਗਰਮੀ ਦਾ ਅਸਰ ਇਕ ਵਾਰ ਫਿਰ ਵਧੇਗਾ।

Also Read: ਨਾਭਾ ਜੇਲ੍ਹ 'ਚੋਂ 5 ਲਿਫਾਫਿਆਂ 'ਚ ਭਰੇ ਮਿਲੇ 9 ਮੋਬਾਈਲ, ਸਿਗਰਟ, ਜ਼ਰਦਾ ਤੇ ਈਅਰਫੋਨ

ਇਨ੍ਹਾਂ ਸੂਬਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ
ਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਦੇ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਜ਼ਿਆਦਾਤਰ ਹਿੱਸਿਆਂ ਵਿਚ ਧੂੜ ਭਰੀ ਹਨੇਰੀ ਦੀ ਸੰਭਾਵਨਾ ਹੈ। ਰਾਜਧਾਨੀ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਧੂੜ ਭਰੀ ਹਨੇਰੀ ਆਵੇਗੀ। ਰਾਜਸਥਾਨ, ਮੱਧ ਪ੍ਰਦੇਸ਼, ਦੱਖਣੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਵਿੱਚ ਗਰਮੀ ਜਾਰੀ ਰਹੇਗੀ। ਵਿਦਰਭ, ਉੱਤਰੀ ਮੱਧ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਵੀ ਗਰਮੀ ਦੀ ਲਹਿਰ ਜਾਰੀ ਰਹੇਗੀ।

In The Market