LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਫੌਜ ਦੀ ਵੱਡੀ ਸਫਲਤਾ: ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਸਫਲ ਪ੍ਰੀਖਣ

27m foug

ਨਵੀਂ ਦਿੱਲੀ- ਭਾਰਤ ਨੇ ਅੱਜ ਓਡੀਸ਼ਾ ਦੇ ਬਾਲਾਸੋਰ ਦੇ ਤੱਟ ਤੋਂ ਦਰਮਿਆਨੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਏਅਰ ਡਿਫੈਂਸ ਸਿਸਟਮ ਦਾ ਸਫਲ ਪ੍ਰੀਖਣ ਕੀਤਾ। ਇਹ ਪ੍ਰਣਾਲੀ ਭਾਰਤੀ ਫੌਜ ਦਾ ਹਿੱਸਾ ਹੈ। ਪ੍ਰੀਖਣ 'ਚ ਮਿਜ਼ਾਈਲ ਨੇ ਲੰਬੀ ਦੂਰੀ ਤੋਂ ਸਿੱਧੇ ਨਿਸ਼ਾਨੇ 'ਤੇ ਮਾਰ ਕੀਤੀ। ਡੀਆਰਡੀਓ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। 

Also Read: ਹੋਰ ਕੌੜੀ ਲੱਗੇਗੀ ਦਵਾਈ! 800 ਤੋਂ ਵਧੇਰੇ ਦਵਾਈਆਂ ਦੀ ਕੀਮਤ 'ਚ ਹੋਵੇਗਾ ਵਾਧਾ

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤ ਨੇ ਅੰਡੇਮਾਨ ਅਤੇ ਨਿਕੋਬਾਰ 'ਚ ਸਤ੍ਹਾ ਤੋਂ ਸਤ੍ਹਾ 'ਤੇ ਮਾਰ ਕਰਨ ਵਾਲੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। ਅਧਿਕਾਰੀਆਂ ਮੁਤਾਬਕ ਵਧੀ ਹੋਈ ਰੇਂਜ ਦੀ ਇਸ ਮਿਜ਼ਾਈਲ ਨੇ ਬਿਲਕੁੱਲ ਸਹੀ ਨਿਸ਼ਾਨਾ ਲਗਾਇਆ। ਦੱਸ ਦੇਈਏ ਕਿ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਤਿਆਰੀਆਂ ਦੀ ਸਮੀਖਿਆ ਕਰਨ ਲਈ ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਮੌਜੂਦ ਸਨ।

Also Read: ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਵੱਡਾ ਸੜਕ ਹਾਦਸਾ, 7 ਦੀ ਮੌਤ ਤੇ 45 ਜ਼ਖਮੀ

ਰੱਖਿਆ ਖੇਤਰ ਵਿੱਚ ਆਤਮਨਿਰਭਰ ਹੋਣ ਵੱਲ ਭਾਰਤ
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਨੇ ਸੋਮਵਾਰ ਨੂੰ ਜਾਰੀ ਇਕ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ 2017-21 ਦੌਰਾਨ ਭਾਰਤ ਨੇ ਆਪਣੇ ਕੁੱਲ ਹਥਿਆਰਾਂ ਦੀ ਦਰਾਮਦ 'ਚ 21 ਫੀਸਦੀ ਦੀ ਕਟੌਤੀ ਕੀਤੀ, ਹਾਲਾਂਕਿ ਇਸ ਤੋਂ ਬਾਅਦ ਵੀ ਵਿਸ਼ਵ ਪੱਧਰ 'ਤੇ ਹਥਿਆਰਾਂ ਦੀ ਦਰਾਮਦ 'ਚ ਇਕੱਲੇ ਭਾਰਤ ਦੀ ਹਿੱਸੇਦਾਰੀ 11 ਫੀਸਦੀ ਰਹੀ। ਰੂਸ 2012-2021 ਦੌਰਾਨ ਲਗਾਤਾਰ ਭਾਰਤ ਦਾ ਸਭ ਤੋਂ ਵੱਡਾ ਹਥਿਆਰ ਸਪਲਾਇਰ ਰਿਹਾ ਹੈ। ਹਾਲਾਂਕਿ ਇਸ ਦੌਰਾਨ ਰੂਸ ਤੋਂ ਭਾਰਤ ਦੇ ਹਥਿਆਰਾਂ ਦੀ ਦਰਾਮਦ 'ਚ 47 ਫੀਸਦੀ ਦੀ ਕਮੀ ਆਈ ਹੈ।

Also Read: ਪਾਕਿਸਤਾਨ ਵਿਚ ਹਾਏ-ਤੌਬਾ ਸੜਕਾਂ 'ਤੇ ਸੱਤਾਧਿਰ ਅਤੇ ਵਿਰੋਧੀ ਧਿਰ, ਹੁਣ ਭੀੜ ਦੇ ਭਰੋਸੇ ਇਮਰਾਨ ਖਾਨ

SIPRI ਮੁਤਾਬਕ ਭਾਰਤ ਦੇ ਯਤਨ ਰੱਖਿਆ ਤਕਨੀਕ ਅਤੇ ਹਥਿਆਰਾਂ ਦੇ ਖੇਤਰ 'ਚ ਖੁਦ ਨੂੰ ਆਤਮਨਿਰਭਰ ਬਣਾਉਣ ਲਈ ਚੁੱਕੇ ਗਏ ਕਦਮਾਂ ਦੀ ਪੁਸ਼ਟੀ ਕਰਦੇ ਹਨ, ਇਸ ਤੋਂ ਇਲਾਵਾ ਭਾਰਤ ਹਥਿਆਰਾਂ ਦੀ ਸਪਲਾਈ ਲਈ ਖੁਦ ਨੂੰ ਕਿਸੇ ਇਕ ਦੇਸ਼ 'ਤੇ ਨਿਰਭਰ ਨਹੀਂ ਰੱਖਣਾ ਚਾਹੁੰਦਾ ਹੈ।

In The Market