LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਵੱਡਾ ਸੜਕ ਹਾਦਸਾ, 7 ਦੀ ਮੌਤ ਤੇ 45 ਜ਼ਖਮੀ

27m acc

ਚਿੱਤੂਰ- ਆਂਧਰਾ ਪ੍ਰਦੇਸ਼ ਦੇ ਚਿੱਤੂਰ ਇਲਾਕੇ 'ਚ ਸ਼ਨੀਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਬੱਸ ਖੱਡ 'ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 45 ਯਾਤਰੀ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਤਿਰੂਪਤੀ ਤੋਂ 25 ਕਿਲੋਮੀਟਰ ਦੂਰ ਬਕਪੇਟਾ ਵਿਖੇ ਹੋਇਆ। ਜ਼ਖਮੀਆਂ ਨੂੰ ਤਿਰੂਪਤੀ ਦੇ ਰੂਆ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਤਿਰੂਪਤੀ ਦੇ ਐੱਸਪੀ ਨੇ ਦੱਸਿਆ ਕਿ ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ।

Also Read: ਪਾਕਿਸਤਾਨ ਵਿਚ ਹਾਏ-ਤੌਬਾ ਸੜਕਾਂ 'ਤੇ ਸੱਤਾਧਿਰ ਅਤੇ ਵਿਰੋਧੀ ਧਿਰ, ਹੁਣ ਭੀੜ ਦੇ ਭਰੋਸੇ ਇਮਰਾਨ ਖਾਨ

ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਚਾਰੇ ਪਾਸੇ ਮਾਸ ਦੇ ਟੁਕੜੇ ਖਿੱਲਰੇ ਹੋਏ ਦੇਖੇ। ਚੰਦਰਗਿਰੀ ਪੁਲਿਸ ਦੀ ਮੁੱਢਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਨਿੱਜੀ ਬੱਸ ਸ਼ਨੀਵਾਰ ਨੂੰ ਅਨੰਤਪੁਰ ਜ਼ਿਲ੍ਹੇ ਦੇ ਧਰਮਵਰਮ ਤੋਂ ਤਿਰੂਪਤੀ ਲਈ ਰਵਾਨਾ ਹੋਈ। ਦੱਸਿਆ ਜਾ ਰਿਹਾ ਹੈ ਕਿ ਇੱਕ ਮੋੜ ਪਾਰ ਕਰਦੇ ਸਮੇਂ ਬੱਸ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਹੇਠਾਂ ਖਾਈ ਵਿੱਚ ਜਾ ਡਿੱਗੀ। ਰਾਤ ਵਿੱਚ ਹਨੇਰਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਦਿੱਕਤ ਆਈ। ਹਾਲਾਂਕਿ ਐਤਵਾਰ ਤੜਕੇ ਤੱਕ ਬਚਾਅ ਕਾਰਜ ਪੂਰਾ ਕਰ ਲਿਆ ਗਿਆ।

Also Read: ਪੈਟਰੋਲ ਦੀ ਕੀਮਤ 113 ਤੋਂ ਪਾਰ, ਵਧੀਆਂ ਕੀਮਤਾਂ 'ਤੇ ਕੇਂਦਰੀ ਮੰਤਰੀ ਨੇ ਕੀਤੇ ਹੱਥ ਖੜ੍ਹੇ

ਰਾਜਸਥਾਨ ਵਿੱਚ ਵੀ ਹੋਏ ਤਿੰਨ ਸੜਕ ਹਾਦਸੇ
ਦੂਜੇ ਪਾਸੇ ਰਾਜਸਥਾਨ ਵਿੱਚ ਵਾਪਰੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਵਿੱਚ ਨੌਂ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਤਿੰਨ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ ਹੈ। ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਜਮੇਰ ਜ਼ਿਲੇ 'ਚ ਸ਼ੁੱਕਰਵਾਰ ਸ਼ਾਮ ਨੂੰ ਇਕ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਅਜਮੇਰ ਕੋਟਾ ਹਾਈਵੇਅ 'ਤੇ ਪਿੰਡ ਲੋਹਾਰਵਾੜਾ ਨੇੜੇ ਉਸ ਸਮੇਂ ਵਾਪਰਿਆ ਜਦੋਂ ਇੱਕ ਐੱਸਯੂਵੀ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਮ੍ਰਿਤਕਾਂ ਦੀ ਪਛਾਣ ਰਿਆਜ਼ ਖਾਨ, ਰੁਖਸਾਨਾ, ਸੁਰੱਈਆ ਪਰਵੀਨ ਵਜੋਂ ਹੋਈ ਹੈ।

In The Market