LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਵਿਚ ਹਾਏ-ਤੌਬਾ ਸੜਕਾਂ 'ਤੇ ਸੱਤਾਧਿਰ ਅਤੇ ਵਿਰੋਧੀ ਧਿਰ, ਹੁਣ ਭੀੜ ਦੇ ਭਰੋਸੇ ਇਮਰਾਨ ਖਾਨ

27m imran

ਲਾਹੌਲ : ਇਮਰਾਨ ਖਾਨ (Imran Khan) ਰਹਿਣਗੇ ਜਾਂ ਬਤੌਰ ਪਾਕਿਸਤਾਨ (As Pakistan) ਦੇ ਵਜ਼ੀਰ-ਏ-ਆਜ਼ਮ (Wazir-e-Azam) ਉਨ੍ਹਾਂ ਦਾ ਸਫਰ ਖਤਮ ਹੋਣ ਜਾ ਰਿਹਾ ਹੈ? ਇਸ ਸਵਾਲ ਦਾ ਜਵਾਬ ਜਾਨਣ ਦੇ ਲਿਹਾਜ਼ ਨਾਲ ਅੱਜ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ (Islamabad, the capital of Pakistan) ਦਾ ਜਲਸਾ ਕਾਫੀ ਮਹੱਤਵਪੂਰਨ (The party is very important) ਹੈ। ਇਮਰਾਨ ਖਾਨ (Imran Khan) ਵਿਰੋਧੀ ਧਿਰ ਵਲੋਂ ਲਿਆਂਦੇ ਗਏ ਅਵਿਸ਼ਵਾਸ ਪ੍ਰਸਤਾਵ (No-confidence motion) ਤੋਂ ਪਹਿਲਾਂ ਅੱਜ ਆਪਣੀ ਤਾਕਤ ਦਾ ਪ੍ਰਦਰਸ਼ਨ ਇਸਲਾਮਾਬਾਦ (Islamabad) ਵਿਚ ਕਰਨ ਜਾ ਰਹੇ ਹਨ। ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਤਹਿਰੀਕ-ਏ-ਇੰਸਾਫ (Pakistan Tehreek-e-Insaf) ਦੇ ਇਸ ਜਲਸੇ ਵਿਚ 10 ਲੱਖ ਲੋਕ ਆਉਣਗੇ। ਇਸ ਵਿਸ਼ਾਲ ਜਨਸੈਲਾਬ (Huge crowds) ਤੋਂ ਇਮਰਾਨ ਖਾਨ (Imran Khan) ਵਿਰੋਧੀਆਂ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਹਨ। Also Read : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 113 ਤੋਂ ਪਾਰ, ਵਧੀਆਂ ਕੀਮਤਾਂ 'ਤੇ ਕੇਂਦਰੀ ਮੰਤਰੀ ਨੇ ਕੀਤੇ ਹੱਥ ਖੜ੍ਹੇ

Imran Khan - Pakistan's interior minister advises PM Imran Khan to call  elections after budget - Telegraph India
ਅੱਜ ਪਾਕਿਸਤਾਨ ਵਿਚ ਜਮਹੂਰੀਅਤ ਇਸ ਮੋੜ 'ਤੇ ਆ ਪਹੁੰਚੀ ਹੈ ਜਿੱਥੇ ਵਿਰੋਧੀ ਧਿਰ ਤਾਂ ਸੜਕ 'ਤੇ ਹੈ ਹੀ ਸੱਤਾ ਧਿਰ ਵੀ ਸਟ੍ਰੀਟ ਪਾਵਰ 'ਤੇ ਯਕੀਨ ਕਰਨ ਨੂੰ ਮਜਬੂਰ ਹੈ। ਇਮਰਾਨ ਖਾਨ ਨੇ ਸ਼ਨੀਵਾਰ ਨੂੰ ਪੰਜਾਬ ਦੇ ਕਮਾਲੀਆ ਵਿਚ ਇਕ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 27 ਮਾਰਚ ਦੇਸ਼ ਦੇ ਇਤਿਹਾਸ ਵਿਚ ਫੈਸਲਾਕੁੰਨ ਦਿਨ ਸਾਬਿਤ ਹੋਣ ਜਾ ਰਿਹਾ ਹੈ। ਇਮਰਾਨ ਖਾਨ ਨੇ ਕਿਹਾ ਕਿ ਇਨ੍ਹਾਂ ਅਪਰਾਧੀਆਂ (ਵਿਰੋਧੀ) ਨੂੰ ਸੰਦੇਸ਼ ਦੇਣ ਲਈ ਲੋਕਾਂ ਦਾ ਸਭ ਤੋਂ ਵੱਡਾ ਸੈਲਾਬ ਰਾਜਧਾਨੀ ਵਿਚ ਜੁਟੇਗਾ ਅਤੇ ਦੱਸੇਗਾ ਕਿ ਉਨ੍ਹਾਂ ਦੀ ਲੁੱਟਖੋਹ ਅਤੇ ਡਾਕੇ ਦੇ ਦਿਨ ਖਤਮ ਹੋ ਗਏ ਹਨ। 69 ਸਾਲਾ ਇਮਰਾਨ ਖਾਨ ਪਾਕਿਸਤਾਨ ਵਿਚ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ। ਸਰਕਾਰ ਬਣਾਉਣ ਲਈ ਉਨ੍ਹਾਂ ਦਾ ਬਹੁਮਤ ਕੰਮ ਚਲਾਊ ਹਨ ਅਤੇ ਜੇ ਕੁਝ ਸਹਿਯੋਗੀ ਦਲ ਪਾਸਾ ਪਲਟਣ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ। 

ਇੰਝ ਤਾਂ ਇਮਰਾਨ ਖਾਨ ਆਪਣਾ ਕਾਰਜਕਾਲ 2023 ਵਿਚ ਪੂਰਾ ਕਰਨ ਵਾਲੇ ਸਨ ਪਰ ਇਸ ਤੋਂ ਪਹਿਲਾਂ ਅਜੇ ਵੀ ਉਨ੍ਹਾਂ ਨੂੰ ਆਪਣੇ ਲਗਭਗ 24 ਸੰਸਦ ਮੈਂਬਰਾਂ ਅਤੇ ਸਹਿਯੋਗੀ ਦਸਤਿਆਂ ਦੇ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉਨ੍ਹਾਂ ਨੂੰ ਹਮਾਇਤ ਦੇਣ ਲਈ ਇਛੁੱਕ ਨਹੀਂ ਹਨ। ਇਮਰਾਨ ਖਾਨ ਅਤੇ ਉਨ੍ਹਾਂ ਦੇ ਮੰਤਰੀ ਦੋਵੇਂ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਭ ਕੁਝ ਠੀਕ ਹੈ ਅਤੇ ਉਹ ਜਨਤਾ ਦੀ ਅਦਾਲਤ ਵਿਚ ਜੇਤੂ ਹੋਣਗੇ। ਦੱਸ ਦਈੇ ਕਿ ਪਾਕਿਸਤਾਨ ਦੀ 342 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਦੇ 155 ਮੈਂਬਰ ਹਨ ਅਤੇ ਸਰਕਾਰ ਵਿਚ ਬਣੇ ਰਹਿਣ ਲਈ ਉਨ੍ਹਾਂ ਨੂੰ ਘੱਟੋ-ਘੱਟ 172 ਸੰਸਦ ਮੈਂਬਰਾਂ ਦੀ ਲੋੜ ਹੈ। ਇਮਰਾਨ ਖਾਨ ਕੋਲ ਸ਼ੁਰੂਆਤ ਵਿਚ 179 ਸੰਸਦ ਮੈਂਬਰਾਂ ਦੀ ਹਮਾਇਤ ਸੀ। ਪਰ ਜੇਕਰ ਉਨ੍ਹਾਂ ਦੀ ਪਾਰਟੀ ਦੇ 24 ਬਾਗੂ ਸਰਕਾਰ ਦੇ ਖਿਲਾਫ ਵੋਟ ਦਿੰਦੇ ਹਨ ਤਾਂ ਇਮਰਾਨ ਦੀ ਸਰਕਾਰ ਢਹਿ-ਢੇਰੀ ਹੋ ਜਾਵੇਗੀ। 

In The Market