LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੋਰ ਕੌੜੀ ਲੱਗੇਗੀ ਦਵਾਈ! 800 ਤੋਂ ਵਧੇਰੇ ਦਵਾਈਆਂ ਦੀ ਕੀਮਤ 'ਚ ਹੋਵੇਗਾ ਵਾਧਾ

27m dwai

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਤੇ ਐਲਪੀਜੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨ ਆਮ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਰਿਪੋਰਟ ਮੁਤਾਬਕ ਅਗਲੇ ਮਹੀਨੇ ਤੋਂ ਕਈ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਧਣਗੀਆਂ। ਦਰਅਸਲ, ਡਰੱਗ ਪ੍ਰਾਈਸਿੰਗ ਅਥਾਰਟੀ ਆਫ਼ ਇੰਡੀਆ ਨੇ ਸੈਡਿਊਲ ਦਵਾਈਆਂ ਦੀਆਂ ਕੀਮਤਾਂ 'ਚ 10.7 ਫ਼ੀਸਦੀ ਵਾਧੇ ਦੀ ਇਜਾਜ਼ਤ ਦਿੱਤੀ ਹੈ, ਜਿਸ ਤੋਂ ਬਾਅਦ ਪੈਰਾਸੀਟਾਮੋਲ ਸਮੇਤ 800 ਤੋਂ ਵੱਧ ਦਵਾਈਆਂ ਦੀਆਂ ਕੀਮਤਾਂ ਵਧ ਜਾਣਗੀਆਂ।

Also Read: ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਵੱਡਾ ਸੜਕ ਹਾਦਸਾ, 7 ਦੀ ਮੌਤ ਤੇ 45 ਜ਼ਖਮੀ

NPPA ਨੇ ਹੋਲਸੇਲ ਪ੍ਰਾਈਜ਼ 'ਚ ਕੀਤਾ ਬਦਲਾਅ
ਨੈਸ਼ਨਲ ਫ਼ਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਆਫ਼ ਇੰਡੀਆ (NPPA) ਨੇ ਸ਼ੁੱਕਰਵਾਰ ਨੂੰ ਕੈਲੰਡਰ ਸਾਲ 2021 ਲਈ ਥੋਕ ਕੀਮਤ ਸੂਚਕਾਂਕ (WPI) 'ਚ 2020 ਦੀ ਸਮਾਨ ਮਿਆਦ ਦੇ ਮੁਕਾਬਲੇ 10.7% ਬਦਲਾਅ ਦੀ ਘੋਸ਼ਣਾ ਕੀਤੀ। ਇਸ ਦਾ ਮਤਲਬ ਹੈ ਕਿ 1 ਅਪ੍ਰੈਲ ਤੋਂ ਜ਼ਿਆਦਾਤਰ ਆਮ ਬੀਮਾਰੀਆਂ ਦੇ ਇਲਾਜ 'ਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ 10.7 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਸੂਚੀ 'ਚ ਲਗਪਗ 800 ਦਵਾਈਆਂ ਹਨ।

ਕੀ ਕਿਹਾ ਗਿਆ ਨੋਟਿਸ 'ਚ?
NPPA ਨੇ ਆਪਣੇ ਨੋਟਿਸ 'ਚ ਕਿਹਾ ਹੈ ਕਿ ਵਣਜ ਤੇ ਉਦਯੋਗ ਮੰਤਰਾਲੇ ਦੇ ਆਰਥਿਕ ਸਲਾਹਕਾਰ ਦੇ ਦਫ਼ਤਰ ਵੱਲੋਂ ਉਪਲੱਬਧ ਕਰਵਾਏ ਗਏ ਡਬਲਿਯੂਪੀਆਈ ਅੰਕੜਿਆਂ ਦੇ ਆਧਾਰ 'ਤੇ ਡਬਲਿਯੂਪੀਆਈ 'ਚ ਸਾਲਾਨਾ ਪਰਿਵਰਤਨ ਕੈਲੇਂਡਰ ਸਾਲਾਨਾ 2021 ਦੌਰਾਨ 2020 'ਚ ਇਸ ਸਮੇਂ ਦੀ ਮਿਆਦ ਦੇ ਮੁਕਾਬਲੇ 10.76607% ਵਜੋਂ ਕੰਮ ਕਰਦਾ ਹੈ।

Also Read: ਪੈਟਰੋਲ ਦੀ ਕੀਮਤ 113 ਤੋਂ ਪਾਰ, ਵਧੀਆਂ ਕੀਮਤਾਂ 'ਤੇ ਕੇਂਦਰੀ ਮੰਤਰੀ ਨੇ ਕੀਤੇ ਹੱਥ ਖੜ੍ਹੇ

ਇਨ੍ਹਾਂ ਦਵਾਈਆਂ ਦੀਆਂ ਵਧ ਸਕਦੀਆਂ ਕੀਮਤਾਂ
ਜੇਕਰ ਨਵੀਆਂ ਕੀਮਤਾਂ ਆਉਂਦੀਆਂ ਹਨ ਤਾਂ 1 ਅਪ੍ਰੈਲ ਤੋਂ ਬੁਖਾਰ, ਇਨਫੈਕਸ਼ਨ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਚਮੜੀ ਰੋਗ ਤੇ ਅਨੀਮੀਆ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ ਪੈਰਾਸੀਟਾਮੋਲ, ਫੀਨੋਬਾਰਬੀਟੋਨ, ਫੇਨੀਟੋਇਨ ਸੋਡੀਅਮ, ਅਜ਼ੀਥਰੋਮਾਈਸਿਨ, ਸਿਪ੍ਰੋਫਲੋਕਸੈਸਿਨ ਹਾਈਡ੍ਰੋਕਲੋਰਾਈਡ ਤੇ ਮੈਟਰੋਨੀਡਾਜ਼ੋਲ ਵਰਗੀਆਂ ਦਵਾਈਆਂ ਸ਼ਾਮਲ ਹਨ।

ਅਸੈਂਸ਼ੀਅਲ ਲਿਸਟ ਦੀਆਂ ਦਵਾਈਆਂ ਵੀ ਹੋਣਗੀਆਂ ਮਹਿੰਗੀਆਂ
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜਿਹੜੀਆਂ ਦਵਾਈਆਂ ਨੈਸ਼ਨਲ ਅਸੈਂਸ਼ੀਅਲ ਲਿਸਟ ਆਫ਼ ਮੈਡੀਸਨ (ਐਨਈਐਲਐਮ) 'ਚ ਸ਼ਾਮਲ ਹਨ, ਉਹ ਵੀ ਇਸ ਮਹਿੰਗਾਈ ਦੀ ਲਪੇਟ 'ਚ ਆ ਜਾਣਗੀਆਂ। ਇਸ ਸੂਚੀ 'ਚ ਐਂਟੀਬਾਇਓਟਿਕਸ, ਐਂਟੀ-ਇਨਫਲੇਮੇਟਰੀ ਦਵਾਈਆਂ, ਕੰਨ-ਨੱਕ ਅਤੇ ਗਲੇ ਦੀਆਂ ਦਵਾਈਆਂ, ਐਂਟੀਸੈਪਟਿਕਸ, ਪੇਨ ਕਿਲਰ, ਗੈਸਟ੍ਰੋਇੰਟੇਸਟਾਈਨਲ ਦਵਾਈਆਂ ਤੇ ਐਂਟੀਫੰਗਲ ਦਵਾਈਆਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚ ਵੀ ਕਾਫੀ ਵਾਧਾ ਹੋ ਸਕਦਾ ਹੈ।

Also Read: ਪਾਕਿਸਤਾਨ ਵਿਚ ਹਾਏ-ਤੌਬਾ ਸੜਕਾਂ 'ਤੇ ਸੱਤਾਧਿਰ ਅਤੇ ਵਿਰੋਧੀ ਧਿਰ, ਹੁਣ ਭੀੜ ਦੇ ਭਰੋਸੇ ਇਮਰਾਨ ਖਾਨ

ਇਸ ਆਧਾਰ 'ਤੇ ਵਧਦੀਆਂ ਕੀਮਤਾਂ
ਡਰੱਗ ਪ੍ਰਾਈਸ ਕੰਟਰੋਲ ਆਰਡਰ 2013 ਦੀ ਧਾਰਾ 16 ਐਨਪੀਪੀਏ ਨੂੰ ਹਰ ਸਾਲ 1 ਅਪ੍ਰੈਲ ਨੂੰ ਜਾਂ ਇਸ ਤੋਂ ਪਹਿਲਾਂ ਪਿਛਲੇ ਕੈਲੰਡਰ ਸਾਲ ਲਈ ਸਾਲਾਨਾ ਥੋਕ ਮੁੱਲ ਸੂਚਕਾਂਕ (ਡਲਬਿਊਪੀਆਈ) ਅਨੁਸਾਰ ਸੈਡਿਊਲ ਫ਼ਾਰਮੂਲੇ ਦੀ ਸੀਲਿੰਗ ਕੀਮਤ ਨੂੰ ਸੋਧਣ ਦੀ ਇਜਾਜ਼ਤ ਦਿੰਦੀ ਹੈ। ਇਸ ਆਧਾਰ 'ਤੇ ਹਰ ਸਾਲ 1 ਅਪ੍ਰੈਲ ਤੋਂ ਨਵੀਆਂ ਕੀਮਤਾਂ ਲਾਗੂ ਹੁੰਦੀਆਂ ਹਨ।

In The Market