LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

AK-47 ਦੇ ਦਮ 'ਤੇ ਚੱਲੇਗੀ ਇਕਨਾਮੀ, ਇਹ ਬੰਦੂਕਧਾਰੀ ਹੈ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦਾ ਚੀਫ

9s taliban

ਨਵੀਂ ਦਿੱਲੀ- ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਬਾਰੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ। ਇਹ ਵੀ ਜਾਣਦੇ ਹੋਵੋਗੇ ਕਿ ਪ੍ਰਧਾਨ ਮੰਤਰੀ, ਉਪ-ਪ੍ਰਧਾਨ ਮੰਤਰੀ ਤੋਂ ਹੋਮ ਮਿਨੀਸਟਰ ਤੱਕ ਕੈਬਨਿਟ ਵਿਚ 14 ਮੈਂਬਰ ਸੰਯੁਕਤ ਰਾਸ਼ਟਰ ਦੀ ਬਲੈਕ ਲਿਸਟ ਵਿਚ ਨਾਮਜ਼ਦ ਅੱਤਵਾਦੀ ਹੈ। ਇਸ ਵਿਚਾਲੇ ਅਫਗਾਨਿਸਤਾਨ ਦੇ ਕੇਂਦਰੀ ਬੈਂਕ 'ਦਾ ਅਫਗਾਨਿਸਤਾਨ ਬੈਂਕ' ਦੇ ਬੰਦੂਕਧਾਰੀ ਚੀਫ ਹਾਜੀ ਮੁਹੰਮਦ ਇਦਰਿਸ ਦੀ ਤਸਵੀਰ ਵੀ ਵਾਇਰਲ ਹੋਈ ਹੈ। ਇਸ ਵਿਚ ਉਹ ਦਫਤਰ ਵਿਚ ਬੈਠਕੇ ਲੈਪਟਾਪ ਚਲਾਉਂਦੇ ਦਿਖ ਰਹੇ ਹਨ ਤਾਂ ਟੇਬਲ ਉੱਤੇ ਬੰਦੂਕ ਵੀ ਰੱਖੀ ਹੈ।

ਪੜੋ ਹੋਰ ਖਬਰਾਂ: ਤੇਜ਼ ਰਫ਼ਤਾਰ ਟਰੱਕ ਤੇ ਐਕਟਿਵਾ ਦੀ ਟੱਕਰ, ਲੜਕੀ ਨੇ ਮੌਕੇ ’ਤੇ ਤੋੜਿਆ ਦਮ

ਹਾਲ ਹੀ ਵਿਚ ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇਦਰਿਸ ਨੂੰ ਡੀਏਬੀ ਦਾ ਮੁਖੀ ਬਣਾਏ ਜਾਣ ਦਾ ਐਲਾਨ ਕੀਤਾ ਸੀ। ਭਾਰਤ ਦੇ ਰਿਜ਼ਰਵ ਬੈਂਕ ਦੀ ਤਰ੍ਹਾਂ ਵੀ ਅਫਗਾਨਿਸਤਾਨ ਦਾ ਕੇਂਦਰੀ ਬੈਂਕ ਹੈ ਤੇ ਬੈਂਕਿੰਗ ਸੈਕਟਰ ਦੇ ਨਾਲ ਅਰਥਵਿਵਸਥਾ ਵੀ ਕਾਫੀ ਹੱਦ ਤੱਕ ਇਸੇ ਦੀਆਂ ਨੀਤੀਆਂ ਉੱਤੇ ਨਿਰਭਰ ਕਰਦੀਆਂ ਹਨ।

ਪੜੋ ਹੋਰ ਖਬਰਾਂ: ਕਰਨਾਲ ਲਾਠੀਚਾਰਜ ਨੂੰ ਲੈ ਕੇ ਸੁਰਜੇਵਾਲ ਦਾ ਟਵੀਟ, ਕਿਹਾ-'ਸੱਚ ਸਾਹਮਣੇ ਆ ਹੀ ਗਿਆ'

ਜਬੀਹੁੱਲਾ ਮੁਜਾਹਿਦ ਨੇ ਇਕ ਟਵੀਟ ਵਿਚ ਕਿਹਾ ਸੀ ਕਿ ਹਾਜੀ ਮੁਹੰਮਦ ਇਦਰਿਸ ਨੂੰ ਸਰਕਾਰੀ ਸੰਸਥਾਨਾਂ ਤੇ ਬੈਂਕਿੰਗ ਮੁੱਦਿਆਂ ਨੂੰ ਚਲਾਉਣ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਡੀਏਬੀ ਦਾ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਹਾਜੀ ਮੁਹੰਮਦ ਇਦਰਿਸ ਅਫਗਾਨਿਸਤਾਨ ਦੇ ਜੌਜਾਨ ਦਾ ਰਹਿਣ ਵਾਲਾ ਹੈ ਤੇ ਤਾਲਿਬਾਨ ਦੇ ਆਰਥਿਕ ਕਮਿਸ਼ਨ ਦਾ ਮੁਖੀ ਰਿਹਾ ਹੈ।

ਪੜੋ ਹੋਰ ਖਬਰਾਂ: ਕੋਰੋਨਾ ਕਾਰਨ ਵਧੀ ਟੀਮ ਇੰਡੀਆ ਦੀ ਟੈਨਸ਼ਨ, 5ਵੇਂ ਟੈਸਟ ਤੋਂ ਪਹਿਲਾਂ ਇਕ ਹੋਰ ਮੈਂਬਰ ਪਾਜ਼ੇਟਿਵ

 

ਤਾਲਿਬਾਨ ਦੇ ਸਾਹਮਣੇ ਆਰਥਿਕ ਸੰਕਟ
ਬੰਦੂਕਧਾਰੀ ਅਰਥਸ਼ਾਸਤਰੀ ਅਫਗਾਨਿਸਤਾਨ ਦੇ ਬੈਂਕਿੰਗ ਸੈਕਟਰ ਤੇ ਇਕਨਾਮੀ ਨੂੰ ਕਿਵੇਂ ਸੰਭਾਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਤਾਲਿਬਾਨ ਦੇ ਸਾਹਮਣੇ ਵੱਡੀ ਆਰਥਿਕ ਚੁਣੌਤੀ ਹੈ। ਚੀਨ ਤੇ ਪਾਕਿਸਤਾਨ ਜਿਹੇ ਕੁਝ ਮੁਲਕਾਂ ਨੂੰ ਛੱਡ ਕੇ ਜ਼ਿਆਦਾਤਰ ਦੇਸ਼ਾਂ ਨੇ ਅਫਗਾਨਿਸਤਾਨ ਨੂੰ ਆਰਥਿਕ ਮਦਦ ਬੰਦ ਕਰ ਦਿੱਤੀ ਹੈ। ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਜ਼ਿਆਦਾਤਰ ਬੈਂਕ ਬੰਦ ਹਨ ਤਾਂ ਲੋਕਾਂ ਨੂੰ ਕੈਸ਼ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਰੂਰੀ ਚੀਜ਼ਾਂ ਦੀ ਕਿੱਲਤਾਂ ਕਾਰਨ ਮਹਿੰਗਾਈ ਆਸਮਾਨ ਛੋਹ ਰਹੀ ਹੈ।

In The Market