LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰੂਡ ਆਇਲ ਅੱਜ 138 ਡਾਲਰ ਪ੍ਰਤੀ ਬੈਰਲ, ਭਾਰਤ 'ਚ ਇੰਨੇ ਰੁਪਏ ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ

9m petrole

ਨਵੀਂ ਦਿੱਲੀ : ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਚੱਲ ਰਹੀ ਜੰਗ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ (Crude oil prices) ਅਸਮਾਨ ਛੂਹ ਰਹੀਆਂ ਹਨ। ਕੌਮਾਂਤਰੀ ਬਾਜ਼ਾਰ (International market) 'ਚ ਅੱਜ ਬ੍ਰੈਂਟ ਕਰੂਡ ਦੀ ਕੀਮਤ (The price of Brent crude) 138 ਡਾਲਰ ਪ੍ਰਤੀ ਬੈਰਲ (138$ per barrel) ਦੇ ਪੱਧਰ ਨੂੰ ਛੂਹ ਗਈ ਹੈ। ਇਸ ਸਬੰਧ 'ਚ ਕੱਚੇ ਤੇਲ ਦੀ ਕੀਮਤ (The price of crude oil) ਪਿਛਲੇ 14 ਸਾਲਾਂ 'ਚ ਉੱਚ ਪੱਧਰ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਅਮਰੀਕੀ ਕੱਚਾ ਤੇਲ (American crude oil) ਵੀ 125 ਡਾਲਰ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਰੁਪਿਆ ਵੀ 77 ਪ੍ਰਤੀ ਡਾਲਰ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਅਜਿਹੇ 'ਚ ਭਾਰਤ 'ਚ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ 'ਚ 25 ਤੋਂ 30 ਰੁਪਏ ਪ੍ਰਤੀ ਲੀਟਰ (Per liter) ਦਾ ਵਾਧਾ ਹੋਣ ਦਾ ਖਦਸ਼ਾ ਹੈ। Also Read : ਯੂ.ਪੀ., ਪੰਜਾਬ ਅਤੇ ਉੱਤਰਾਖੰਡ ਸਮੇਤ ਪੰਜ ਸੂਬਿਆਂ 'ਚ ਵੋਟਾਂ ਦੀ ਗਿਣਤੀ ਦੀ ਤਿਆਰੀ ਹੋਈ ਮੁਕੰਮਲ

Fuel prices on March 7: Petrol, diesel prices in Mumbai, Delhi and other  cities
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ 'ਚ ਕੱਚੇ ਤੇਲ ਦੀ ਕੀਮਤ 65.80 ਡਾਲਰ ਪ੍ਰਤੀ ਬੈਰਲ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਭਾਰਤ 'ਚ ਘਰੇਲੂ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋਇਆ ਹੈ। ਦਸੰਬਰ ਦੇ 65.80 ਦੇ ਹੇਠਲੇ ਪੱਧਰ ਤੋਂ ਬਾਅਦ ਅੱਜ ਕੱਚਾ ਤੇਲ 138 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ। ਸਿਰਫ 98 ਦਿਨਾਂ 'ਚ ਕੱਚਾ ਤੇਲ 110 ਫੀਸਦੀ ਮਹਿੰਗਾ ਹੋ ਗਿਆ ਹੈ ਅਤੇ ਇਸ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ। ਦਰਅਸਲ ਦੇਸ਼ ਦੇ ਪੰਜ ਰਾਜਾਂ 'ਚ ਚੋਣ ਮਾਹੌਲ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਪਰ ਹੁਣ ਚੋਣਾਂ ਖਤਮ ਹੋਣ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ਾਇਦ ਜਲਦ ਹੀ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆਂ ਹਨ।

Delhi Petrol Diesel Price In Know How Much Hike Reported | Petrol Diesel  Price: Fuel Costs Rise Once Again In Delhi Today, Know New Prices
ਕੇਡੀਆ ਕਮੋਡਿਟੀ ਦੇ ਨਿਰਦੇਸ਼ਕ ਅਜੈ ਕੇਡੀਆ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਲਗਾਤਾਰ ਵਧ ਰਹੀ ਹੈ। ਇਸ ਤੋਂ ਇਲਾਵਾ, ਫਿਊਚਰਜ਼ 'ਤੇ ਰੁਪਿਆ ਅਪ੍ਰੈਲ 2020 ਤੋਂ ਬਾਅਦ ਪਹਿਲੀ ਵਾਰ 77 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ ਹੈ। ਇਸ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਵੀ ਲਗਾਤਾਰ ਡਿੱਗ ਰਿਹਾ ਹੈ। ਇਹ ਸਾਰੇ ਕਾਰਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੱਖਾ ਵਾਧਾ ਕਰ ਸਕਦੇ ਹਨ। ਕੁਝ ਸ਼ਹਿਰਾਂ ਵਿੱਚ ਮਾੜੀ ਹਾਲਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 150 ਰੁਪਏ ਪ੍ਰਤੀ ਲੀਟਰ ਤਕ ਵੀ ਜਾ ਸਕਦੀ ਹੈ।

 

In The Market