LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯੂ.ਪੀ., ਪੰਜਾਬ ਅਤੇ ਉੱਤਰਾਖੰਡ ਸਮੇਤ ਪੰਜ ਸੂਬਿਆਂ 'ਚ ਵੋਟਾਂ ਦੀ ਗਿਣਤੀ ਦੀ ਤਿਆਰੀ ਹੋਈ ਮੁਕੰਮਲ

9march evm

ਨਵੀਂ ਦਿੱਲੀ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਚੱਲ ਰਹੀ ਜੰਗ ਨੂੰ ਅੱਜ 14 ਦਿਨ ਹੋ ਗਏ ਹਨ। ਰੂਸ ਲਗਾਤਾਰ ਯੁਕਰੇਨ ਦੇ ਸ਼ਹਿਰਾਂ (Russia continuously cities of Ukraine) ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਾਲਾਂਕਿ, ਨਿਊਜ਼ ਏਜੰਸੀ ਏ.ਐੱਫ.ਪੀ. ਨੇ ਸੈਂਟਰਲ ਬੈਂਕ ਦੇ ਹਵਾਲੇ ਤੋਂ ਦੱਸਿਆ ਕਿ ਰੂਸ ਨੇ 9 ਸਤੰਬਰ ਤੱਕ ਵਿਦੇਸ਼ੀ ਕਰੰਸੀ (Foreign currency) ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ (Russian President Vladimir Putin) ਨੇ ਕੁਝ ਦੇਸ਼ਾਂ ਵਿਚ ਉਤਪਾਦਾਂ ਅਤੇ ਕੱਚੇ ਮਾਲ ਬਰਾਮਦਗੀ ਤੇ ਦਰਾਮਦਗੀ 'ਤੇ ਰੋਕ ਲਗਾਉਣ ਵਾਲੇ ਇਕ ਡਿਕਰੀ 'ਤੇ ਵੀ ਹਸਤਾਖਰ ਕੀਤੇ ਹਨ। ਉਥੇ ਹੀ ਪੰਜ ਸੂਬਿਆਂ ਦੇ ਐਗਜ਼ਿਟ ਪੋਲ  (Exit polls) ਆਉਣ ਤੋਂ ਬਾਅਦ ਯੂ.ਪੀ. ਵਿਚ ਈ.ਵੀ.ਐੱਮ. (EVM) ਨੂੰ ਲੈ ਕੇ ਹੰਗਾਮਾ ਦੇਖਣ ਨੂੰ ਮਿਲਿਆ। Also Read : 70 ਸਾਲ ਦੇ ਸਾਬਕਾ MLA ਨੇ ਲੁਧਿਆਣਾ ਦੀ 32 ਸਾਲਾ ਮਹਿਲਾ ਨਾਲ ਕਰਵਾਇਆ ਵਿਆਹ

Supreme Court to consider hearing PIL challenging use of EVMs in polls -  The Hindu

ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ ਨੇ ਕਈ ਜ਼ਿਲਿਆਂ ਵਿਚ ਈ.ਵੀ.ਐੱਮ. ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ। ਤੁਹਾਨੂੰ ਦੱਸ ਦਈਏ ਕਿ ਯੂ.ਪੀ., ਪੰਜਾਬ ਸਮੇਤ ਪੰਜ ਸੂਬਿਆਂ ਵਿਚ ਕਲ ਚੋਣਾਂ ਦੇ ਨਤੀਜੇ ਐਲਾਨ ਹੋਣਗੇ। ਦੱਸਣਯੋਗ ਹੈ ਕਿ ਬੀਤੇ ਫਰਵਰੀ ਮਹੀਨੇ ਤੋਂ 5 ਸੂਬਿਆਂ ਵਿਚ ਵੱਖ-ਵੱਖ ਫੇਸ ਵਿਚ ਵੋਟਾਂ ਪਾਈਆਂ ਗਈਆਂ ਸਨ ਅਤੇ ਅਖੀਰਲੇ ਦਿਨ 7 ਮਾਰਚ ਨੂੰ ਯੂ.ਪੀ. ਵਿਚ ਵੋਟਾਂ ਪਾਈਆਂ ਗਈਆਂ, ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਈ.ਵੀ.ਐੱਮ. ਮਸ਼ੀਨਾਂ ਨੂੰ ਸਟਰਾਂਗ ਰੂਮ ਵਿਚ ਰਖਵਾ ਦਿੱਤਾ ਗਿਆ ਸੀ। ਹੁਣ ਕਲ੍ਹ ਯਾਨੀ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਚੋਣ ਅਮਲੇ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

In The Market