ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind kejriwal) ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਦੇ ਪੋਲਿੰਗ ਕੇਂਦਰਾਂ ਨੂੰ ਵੈਕਸੀਨੇਸ਼ਨ (Vaccination) ਕੇਂਦਰਾਂ ਵਿਚ ਬਦਲਿਆ ਜਾਵੇਗਾ। ਜਿੱਥੇ ਵੋਟ ਉਥੇ ਵੈਕਸੀਨੇਸ਼ਨ ਮੁਹਿੰਮ ਤਹਿਤ ਬੂਥ ਪੱਧਰ ਦੇ ਅਧਿਕਾਰੀ (ਬੀ.ਐੱਲ.ਓ.) ਘਰ-ਘਰ ਜਾ ਕੇ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਵੈਕਸੀਨੇਸ਼ਨ ਲਈ ਸਲਾਟ ਬੁੱਕ ਕਰਨਗੇ।
ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ 45 ਸਾਲ ਤੋਂ ਵਧੇਰੇ ਉਮਰ ਦੇ 57 ਲੱਖ ਲੋਕ ਹਨ ਜਿਨ੍ਹਾਂ ਵਿਚੋਂ 27 ਲੱਖ ਨੂੰ ਕੋਰੋਨਾ ਵਾਇਰਸ (Corona Virus) ਰੋਕੂ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦੋਂ ਕਿ 30 ਲੱਖ ਲੋਕਾਂ ਦੀ ਅਜੇ ਵੈਕਸੀਨੇਸ਼ਨ ਨਹੀਂ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਦਿੱਲੀ ਸਰਕਾਰ ਵਲੋਂ ਬਣਾਏ ਗਏ ਵੈਕਸੀਨੇਸ਼ਨ ਕੇਂਦਰਾਂ 'ਤੇ 45 ਸਾਲ ਅਤੇ ਵਧੇਰੇ ਉਮਰ ਵਰਗ ਦੇ ਲੋਕ ਨਹੀਂ ਆ ਰਹੇ ਹਨ ਅਤੇ ਵੈਕਸੀਨੇਸ਼ਨ ਦਾ ਪੂਰਾ ਇਸਤੇਮਾਲ ਨਹੀਂ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ਵਿਚ ਤਕਰੀਬਨ 280 ਵਾਰਡ ਹਨ। ਮੰਗਲਵਾਰ ਤੋਂ ਬੀ.ਐੱਲ.ਓ. 72 ਵਾਰਡ ਦੇ ਘਰਾਂ ਵਿਚ ਜਾਣਗੇ ਅਤੇ ਵੈਕਸੀਨੇਸ਼ਨ ਲਈ ਪਾਤਰਤਾ ਰੱਖਣ ਵਾਲੇ ਲੋਕਾਂ ਦੀ ਪਛਾਣ ਕਰਨਗੇ ਅਤੇ ਉਨ੍ਹਾਂ ਨੇ ਪੋਲਿੰਗ ਕੇਂਦਰਾਂ 'ਤੇ ਵੈਕਸੀਨੇਸ਼ਨ ਲਈ ਭੇਜਣਗੇ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਪੋਲਿੰਗ ਕੇਂਦਰ ਲੋਕਾਂ ਦੇ ਘਰਾਂ ਨੇੜੇ ਹਨ ਇਸ ਲਈ ਉਨ੍ਹਾਂ ਨੂੰ ਵੈਕਸੀਨ ਲਗਵਾਉਣ ਲਈ ਦੂਰ ਨਹੀਂ ਜਾਣਾ ਪਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਨੂੰ ਵੈਕਸੀਨੇਸ਼ਨ ਕੇਂਦਰ ਤੱਕ ਲਿਆਉਣ ਲਈ ਈ-ਰਿਕਸ਼ਿਆਂ ਦੀ ਵੀ ਵਿਵਸਥਾ ਕੀਤੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Winter Ladoos Benefits: सर्दी में रोजाना खाएं एक लड्डू, मिलेगी गरमाहट, ताकत-स्टेमिना की नहीं रहेगी कमी
Jaggery Benefits in Winters: सर्दियों में शरीर को स्वस्थ बनाए रखने के लिए करें गुड़ का सेवन, मिलेगी भरपूर ताजगी
Firozpur Accident News : बेटी की शादी के कार्ड बांटने जा रहे माता-पिता के साथ हुआ बयानक सड़क हादसा, हालात गंभीर