LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਵੱਛ ਰਹੇ ਭਾਰਤ : ਹੁਣ ਪਿੰਡਾਂ ਨੂੰ ਵੀ ਮਿਲੇਗੀ ਸਵੱਛਤਾ ਦੀ ਰੈਂਕਿੰਗ, ਦੇਸ਼ ਦੇ 17475 ਪਿੰਡਾਂ ਦਾ ਹੋਵੇਗਾ ਸਰਵੇ

clean india

ਨਵੀਂ ਦਿੱਲੀ (ਇੰਟ.)- ਕੇਂਦਰੀ ਜਲਸ਼ਕਤੀ ਮੰਤਰਾਲਾ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ (ਡੀ.ਡੀ.ਡਬਲਿਊ.ਐੱਸ.) ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਪੜਾਅ ਦੋ ਨੂੰ ਸਵੱਛ ਸਰਵੇਖਣ ਪੇਂਡੂ (ਐੱਸ.ਐੱਸ.ਜੀ.) 2021 ਲਾਂਚ ਕੀਤਾ। ਖੁੱਲੇ ਵਿਚ ਪਖਾਨੇ ਜਾਣ ਤੋਂ ਮੁਕਤੀ ਤੋਂ ਬਾਅਦ ਓ.ਡੀ.ਐੱਫ. ਪਲੱਸ ਪਿੰਡ ਬਣਾਉਣ ਦੀ ਦਿਸ਼ਾ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਮਿਸ਼ਨ ਦੇ ਪ੍ਰੋਗਰਾਮਾਂ ਵਿਚ ਤੇਜ਼ੀ ਲਿਆਉਣਾ ਇਸ ਸਰਵੇਖਣ ਦਾ ਮੁੱਖ ਟੀਚਾ ਹੈ। ਐੱਸ.ਐੱਸ.ਜੀ. 2021 ਦੀ ਰੈਂਕਿੰਗ ਵਿਚ ਤੁਹਾਡੇ ਪਿੰਡ ਵਿਚ ਪਾਣੀ ਭਰਣ ਦੀ ਸਥਿਤੀ, ਠੋਸ ਅਤੇ ਤਰਲ ਕੂੜੇ ਸਣੇ ਪਲਾਸਟਿਕ ਕੂੜੇ ਦਾ ਪ੍ਰਬੰਧ ਸਭ ਤੋਂ ਜ਼ਿਆਦਾ ਫਰਕ ਪਾਵੇਗਾ। ਸਮੂਹ ਮੀਟਿੰਗਾਂ, 17,475 ਪਿੰਡਾਂ ਦੇ ਤਕਰੀਬਨ 1.75 ਲੱਖ ਪਰਿਵਾਰਾਂ ਤੋਂ ਅਤੇ ਮੋਬਾਇਲ ਐਪ 'ਤੇ ਮਿਲਣ ਵਾਲਾ ਫੀਡਬੈਕ ਪਿੰਡ ਦੀ ਸਵੱਛਤਾ ਦੀ ਰੈਂਕਿੰਗ ਤੈਅ ਕਰੇਗਾ।

ਸੁਮੇਧ ਸੈਣੀ ਦੀ ਗ੍ਰਿਫਤਾਰੀ 'ਤੇ ਹਾਈ ਕੋਰਟ ਨੇ ਲਗਾਈ 2022 ਤੱਕ ਰੋਕ

ਕੇਂਦਰੀ ਜਲਸ਼ਕਤੀ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਸਵੱਛ ਸਰਵੇਖਣ 2021 ਲਾਂਚ ਕਰਨ ਦੇ ਨਾਲ ਹੀ ਹਿੰਦੀ-ਅੰਗਰੇਜ਼ੀ ਸਣੇ ਹੋਰ ਖੇਤਰੀ ਭਾਸ਼ਾਵਾਂ ਵਿਚ ਫੀਡਬੈਕ ਲਈ ਮੋਬਾਇਲ ਐਪ ਵੀ ਲਾਂਚ ਕੀਤਾ। ਸਰਵੇਖਣ ਵਿਚ ਫੀਲਡ ਸਰਵੇ 25 ਅਕਤੂਬਰ ਤੋਂ 23 ਦਸੰਬਰ ਤੱਕ ਚੱਲੇਗਾ। ਪਟੇਲ ਨੇ ਕਿਹਾ ਕਿ ਪਿਛਲੇ ਸਰਵੇ ਤੋਂ ਇਹ ਪਤਾ ਲੱਗਾ ਕਿ ਪਿੰਡ ਭਾਰਤ ਵਿਚ ਸਵੱਛ ਭਾਰਤ ਪਹੁੰਚ ਗਿਆ ਹੈ। ਹੁਣ ਸਾਡੀ ਉਪਲਬਧਤੀ ਨਵੇਂ ਸਰਵੇ ਵਿਚ ਸਾਹਮਣੇ ਆਵੇਗੀ। ਸਵੱਛ ਭਾਰਤ ਲਈ ਸਵੱਛਤਾ ਸਭ ਤੋਂ ਵੱਡਾ ਹਥਿਆਰ ਹੈ। ਜੋ ਕੁਝ ਕਮੀਆਂ ਸੁਤੰਤਰ ਏਜੰਸੀ ਦੇ ਸਰਵੇ ਵਿਚ ਸਾਹਮਣੇ ਆਉਣਗੀਆਂ, ਉਸ ਨਾਲ ਸੁਧਾਰ ਦਾ ਮੌਕਾ ਮਿਲੇਗਾ।

5ਵਾਂ ਟੈਸਟ ਰੱਦ, ਬੀ.ਸੀ.ਸੀ.ਆਈ. ਨੇ ਅਧਿਕਾਰਤ ਬਿਆਨ ਵਿਚ ਕਿਹਾ-ਬਾਅਦ ਵਿਚ ਖੇਡਿਆ ਜਾਵੇਗਾ ਮੈਚ

ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ (ਡੀ.ਡੀ.ਡਬਲਿਊ.ਐੱਸ.) ਦੇ ਸਕੱਤਰ ਪੰਕਜ ਕੁਮਾਰ ਮੁਤਾਬਕ ਇਹ ਦੇਸ਼ ਵਿਚ ਆਪਣੇ ਕਿਸਮ ਦਾ ਸਭ ਤੋਂ ਵੱਡਾ ਸਰਵੇ ਹੈ। ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਸਰਵੇ ਵਿਚ ਹਿੱਸਾ ਲੈਣ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰਨ ਵਿਚ ਮਦਦ ਕਰਨ। ਐਡੀਸ਼ਨਲ ਸਕੱਤਰ ਅਰੁਣ ਬਰੋਕਾ ਨੇ ਕਿਹਾ ਕਿ ਇਕ ਮਾਹਰ ਏਜੰਸੀ ਨੂੰ ਵੱਡੇ ਸਰਵੇ ਦਾ ਜ਼ਿੰਮਾ ਸੌਂਪਿਆ ਗਿਆ ਹੈ। ਆਨਲਾਈਨ ਮਾਨੀਟਰਿੰਗ ਅਤੇ ਰਿਜ਼ਲਟ ਦਾ ਡੈਸ਼ਬੋਰਡ ਵੀ ਤਿਆਰ ਕੀਤਾ ਗਿਆ ਹੈ।

In The Market