LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੀ.ਡੀ.ਐੱਸ. ਰਾਵਤ ਦੀ ਮੌਤ ਨੂੰ ਲੈ ਕੇ ਮਾਹਰਾਂ ਨੇ ਲਿਆ ਚੀਨ ਦਾ ਨਾਂ, ਭੜਕਿਆ ਗਲੋਬਲ ਟਾਈਮਜ਼

09rawat

ਨਵੀਂ ਦਿੱਲੀ : ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਯਾਨੀ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat) ਦੀ ਮੌਤ ਨਾਲ ਪੂਰਾ ਦੇਸ਼ ਸਦਮੇ ਵਿਚ ਹੈ। ਤਾਮਿਲਨਾਡੂ (Tamil Nadu) ਦੇ ਕੁੰਨੂਰ ਵਿਚ ਬੁੱਧਵਾਰ ਨੂੰ ਉਨ੍ਹਾਂ ਦਾ ਹੈਲੀਕਾਪਟਰ ਕ੍ਰੈਸ਼ (Helicopter crash) ਹੋ ਗਿਆ ਸੀ। ਇਸ ਹਾਦਸੇ ਵਿਚ ਸੀ.ਡੀ.ਐੱਸ. ਰਾਵਤ (CDS Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ (Madhulika) ਸਮੇਤ 13 ਲੋਕਾਂ ਦਾ ਦੇਹਾਂਤ ਹੋ ਗਿਆ। ਇਸ ਹਾਦਸੇ ਨੂੰ ਲੈ ਕੇ ਮੰਥਨ ਸ਼ੁਰੂ ਹੋ ਚੁੱਕਾ ਹੈ ਅਤੇ ਕਈ ਮਾਹਰਾਂ ਨੇ ਇਸ ਤ੍ਰਾਸਦੀ ਭਰੀ ਘਟਨਾ 'ਤੇ ਆਪਣੀ ਰਾਏ ਸਾਹਮਣੇ ਰੱਖੀ ਹੈ। ਇਸ ਮਾਮਲੇ ਵਿਚ ਕੌਮਾਂਤਰੀ ਸੁਰੱਖਿਆ (International Security) ਅਤੇ ਹਥਿਆਰ ਕੰਟਰੋਲ (Weapons control) ਦੇ ਮੁੱਦਿਆਂ ਨੂੰ ਮਾਹਰ ਭੂ-ਰਣਨੀਤੀਕਾਰ ਅਤੇ ਲੇਖਕ ਬ੍ਰਹਿਮਾ ਚੇਲਾਨੀ (Brahma Chelani) ਦਾ ਇਕ ਟਵੀਟ ਕਾਫੀ ਸੁਰਖੀਆਂ ਵਿਚ ਹੈ। ਇਥੋਂ ਤੱਕ ਕਿ ਚੀਨੀ ਮੀਡੀਆ ਗਲੋਬਲ ਟਾਈਮਜ਼ (Chinese media Global Times) ਨੇ ਵੀ ਇਸ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

 

Also Read : 11 ਦਸੰਬਰ ਸਵੇਰੇ 9 ਵਜੇ ਤੋਂ ਹੋਵੇਗੀ ਕਿਸਾਨਾਂ ਦੀ ਘਰ ਵਾਪਸੀ, ਸਿੰਘੂ ਬਾਰਡਰ 'ਤੇ ਖੁਸ਼ੀ ਦਾ ਮਾਹੌਲ

ਦਰਅਸਲ ਪ੍ਰੋਫੈਸਰ ਚੇਲਾਨੀ ਨੇ ਸੀ.ਡੀ.ਐੱਸ. ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਨੂੰ ਲੈ ਕੇ ਸਿਲਸਿਲੇਵਾਰ ਟਵੀਟਸ ਕੀਤੇ। ਉਨ੍ਹਾਂ ਨੇ ਇਨ੍ਹਾਂ ਟਵੀਟਸ ਰਾਹੀਂ ਸੀ.ਡੀ.ਐੱਸ. ਰਾਵਤ ਅਤੇ ਤਾਈਵਾਨ ਦੇ ਜਨਰਲ ਮੁਖੀ ਦੇ ਹੈਲੀਕਾਪਟਰ ਕ੍ਰੈਸ਼ ਨੂੰ ਲੈ ਕੇ ਡਰਾਵਨੀਆਂ ਸਮਾਨਤਾਵਾਂ ਨੂੰ ਉਜਾਗਰ ਕੀਤਾ ਤਾਂ ਚੀਨ ਦੇ ਮੁਖੀ ਮੀਡੀਆ ਚੈਨਲ ਗਲੋਬਲ ਟਾਈਮਸ ਨੇ ਇਨ੍ਹਾਂ ਟਵੀਟਸ ਨੂੰ ਲੈ ਕੇ ਅਮਰੀਕਾ 'ਤੇ ਨਿਸ਼ਾਨਾ ਸਾਧਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪ੍ਰੋਫੈਸਰ ਚੇਲਾਨੀ ਨੇ ਵੀ ਗਲੋਬਲ ਟਾਈਮਜ਼ ਨੂੰ ਜਵਾਬ ਦਿੱਤਾ ਹੈ।

 

ਪ੍ਰੋਫੈਸਰ ਚੇਲਾਨੀ ਨੇ ਆਪਣੇ ਪਹਿਲੇ ਟਵੀਟ ਵਿਚ ਲਿਖਿਆ ਕਿ ਪਿਛਲੇ 20 ਮਹੀਨਿਆਂ ਵਿਚ ਚੀਨ ਦੇ ਨਾਲ ਬਾਰਡਰ ਤਣਾਅ ਦੇ ਚੱਲਦੇ ਹਿਮਾਲਿਆ ਮੋਰਚੇ 'ਤੇ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਅਜਿਹੇ ਸਮੇਂ ਵਿਚ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ, ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਫੌਜੀ ਮੁਲਾਜ਼ਮਾਂ ਦੀ ਹੈਲੀਕਾਪਟਰ ਦੁਰਘਟਨਾ ਵਿਚ ਤ੍ਰਾਸਦੀ ਭਰੀ ਮੌਤ ਦੀ ਘਟਨਾ ਇਸ ਤੋਂ ਜ਼ਿਆਦਾ ਬੁਰੇ ਸਮੇਂ 'ਤੇ ਨਹੀਂ ਹੋ ਸਕਦੀ ਸੀ।

Also Read : ਦਿੱਲੀ ਦੇ ਰੋਹਿਣੀ ਕੋਰਟ 'ਚ ਬੰਬ ਧਮਾਕਾ, 2 ਜ਼ਖਮੀ,ਜਾਂਚ 'ਚ ਜੁੱਟੀ ਪੁਲਿਸ
ਉਨ੍ਹਾਂ ਨੇ ਆਪਣੇ ਇਕ ਹੋਰ ਟਵੀਟ ਵਿਚ ਲਿਖਿਆ ਕਿ ਜਨਰਲ ਰਾਵਤ ਦੀ ਮੌਤ ਅਤੇ ਤਾਈਵਾਨ ਦੇ ਜਨਰਲ ਸਟਾਫ ਦੇ ਮੁਖੀ ਦੀ ਮੌਤ ਵਿਚਾਲੇ ਡਰਾਉਣੀਆਂ ਸਮਾਨਤਾਵਾਂ ਹਨ। ਸਾਲ 2020 ਦੀ ਸ਼ੁਰੂਆਤ ਵਿਚ ਤਾਈਵਾਨ ਦੇ ਜਨਰਲ ਸਟਾਫ ਦੇ ਮੁਖੀ, ਜਨਰਲ ਸ਼ੇਨ ਯੀ-ਮਿੰਗ ਦਾ ਹੈਲੀਕਾਪਟਰ ਵੀ ਕ੍ਰੈਸ਼ ਹੋਇਆ ਸੀ ਅਤੇ ਦੋ ਪ੍ਰਮੁੱਖ ਜਨਰਲਾਂ ਸਣੇ 7 ਲੋਕਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਸੀ।

 

ਇਨ੍ਹਾਂ ਦੋਹਾਂ ਹੀ ਹੈਲੀਕਾਪਟਰ ਕ੍ਰੈਸ਼ ਵਿਚ ਦੋਹਾਂ ਦੇਸ਼ਾਂ ਦੇ ਉਨ੍ਹਾਂ ਖਾਸ ਸ਼ਖਸੀਅਤਾਂ ਦੀ ਮੌਤ ਹੋਈ ਜੋ ਚੀਨ ਦੀ ਹਮਲਾਵਰਤਾ ਦੇ ਖਿਲਾਫ ਕਾਫੀ ਮਹੱਤਵਪੂਰਨ ਚਿਹਰੇ ਸਨ। ਉਨ੍ਹਾਂ ਨੇ ਆਪਣੇ ਅਗਲੇ ਟਵੀਟ ਵਿਚ ਲਿਖਿਆ ਕਿ ਇਸ ਅਜੀਬ ਸਮਾਨਤਾਵਾਂ ਦਾ ਇਹ ਮਤਲਬ ਨਹੀਂ ਹੈ ਕਿ ਦੋਹਾਂ ਹੈਲੀਕਾਪਟਰ ਦੁਰਘਟਨਾਵਾਂ ਵਿਚ ਕੋਈ ਕੁਨੈਕਸ਼ਨ ਹੈ ਜਾਂ ਕਿਸੇ ਬਾਹਰੀ ਤਾਕਤ ਦਾ ਹੱਥ ਹੈ। ਕੁਝ ਵੀ ਹੋਵੇ, ਹਰੇਕ ਦੁਰਘਟਨਾ ਨੇ ਮਹੱਤਵਪੂਰਨ ਸਵਾਲ ਚੁੱਕੇ ਹਨ, ਖਾਸ ਤੌਰ 'ਤੇ ਚੋਟੀ ਦੇ ਜਨਰਲਾਂ ਨੂੰ ਲਿਜਾਉਣ ਵਾਲੇ ਫੌਜੀ ਹੈਲੀਕਾਪਟਰਾਂ ਦੇ ਰੱਖ-ਰਖਾਅ ਬਾਰੇ।

Also Read : ਦਿੱਲੀ ਦੇ ਰੋਹਿਣੀ ਕੋਰਟ 'ਚ ਬੰਬ ਧਮਾਕਾ, 2 ਜ਼ਖਮੀ,ਜਾਂਚ 'ਚ ਜੁੱਟੀ ਪੁਲਿਸ
ਗਲੋਬਲ ਟਾਈਮਜ਼ ਨੇ ਚੇਲਾਨੀ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਤੰਜ ਭਰੇ ਅੰਦਾਜ਼ ਵਿਚ ਲਿਖਿਆ ਕਿ ਇਸ ਨਜ਼ਰੀਏ ਦੇ ਹਿਸਾਬ ਨਾਲ ਤਾਂ ਅਮਰੀਕਾ ਦੀ ਵੀ ਇਸ ਹੈਲੀਕਾਪਟਰ ਕ੍ਰੈਸ਼ ਵਿਚ ਭੂਮਿਕਾ ਹੋ ਸਕਦੀ ਹੈ ਕਿਉਂਕਿ ਭਾਰਤ ਅਤੇ ਰੂਸ, ਐੱਸ.-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਨਾਲ ਅੱਗੇ ਵੱਧ ਰਹੇ ਹਨ ਅਤੇ ਅਮਰੀਕਾ ਨੇ ਇਸ ਡੀਲ ਨੂੰ ਲੈ ਕੇ ਸਖ਼ਤ ਵਿਰੋਧ ਜਤਾਇਆ ਹੈ। ਪ੍ਰੋਫੈਸਰ ਚੇਲਾਨੀ ਨੇ ਵੀ ਗਲੋਬਲ ਟਾਈਮਜ਼ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ ਕਿ ਚੀਨ ਦਾ ਸਰਕਾਰੀ ਮੀਡੀਆ ਦਾ ਮੁੱਖ ਪੱਤਰ ਕਿਵੇਂ ਮੇਰੇ ਟਵੀਟ ਥ੍ਰੈਡ ਦੇ ਜ਼ਰੀਏ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸੀ.ਡੀ.ਐੱਸ. ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਦੇ ਪਿੱਛੇ ਅਮਰੀਕਾ ਦਾ ਹੱਥ ਹੈ ਕਿਉਂਕਿ ਭਾਰਤ ਰੂਸ ਦੇ ਨਾਲ ਐੱਸ.-400 ਮਿਜ਼ਾਈਲ ਡੀਲ ਕਰ ਰਿਹਾ ਹੈ। ਇਹ ਟਵੀਟਸ ਚੀਨ ਦੇ ਪ੍ਰਸ਼ਾਸਨ ਦੀ ਭ੍ਰਿਸ਼ਟ ਮਾਨਸਿਕਤਾ ਨੂੰ ਦਰਸ਼ਾਉਂਦੇ ਹਨ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪ੍ਰੋਫੈਸਰ ਚੇਲਾਨੀ ਨੇ ਇਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਸਪੱਸ਼ਟ ਸੋਚਣ ਵਿਚ ਸਮਰੱਥ ਅਤੇ ਸਾਫ ਤੌਰ 'ਤੇ ਆਪਣੀ ਗੱਲ ਰੱਖਣ ਵਾਲੇ ਜਨਰਲ ਰਾਵਤ ਚੀਨ ਦੀ ਹਮਲਾਵਰਤਾ 'ਤੇ ਭਾਰਤ ਦਾ ਚਿਹਰਾ ਬਣ ਗਏ ਸਨ। ਜਿੱਥੇ ਰਾਜਨੀਤਕ ਅਗਵਾਈ ਚੀਨ ਦਾ ਨਾਂ ਲੈਣ ਤੋਂ ਵੀ ਗੁਰੇਜ਼ ਕਰਦਾ ਰਿਹਾ, ਉਹ ਸੀ.ਡੀ.ਐੱਸ. ਰਾਵਤ ਹੀ ਸਨ ਜੋ ਬਿਨਾਂ ਲਾਗ-ਲਪੇਟ ਦੇ ਲੋਕਾਂ ਦੇ 

In The Market