LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਦੇ ਰੋਹਿਣੀ ਕੋਰਟ 'ਚ ਬੰਬ ਧਮਾਕਾ, 2 ਜ਼ਖਮੀ,ਜਾਂਚ 'ਚ ਜੁੱਟੀ ਪੁਲਿਸ

9 dec bobm

ਨਵੀਂ ਦਿੱਲੀ : ਦਿੱਲੀ ਦੀ ਰੋਹਿਣੀ ਕੋਰਟ (Rohini Court) 'ਚ ਵੀਰਵਾਰ ਸਵੇਰੇ ਬੰਬ ਧਮਾਕਾ ਹੋਇਆ। ਇਸ ਤੋਂ ਬਾਅਦ ਅਦਾਲਤ ਵਿੱਚ ਹੰਗਾਮਾ ਹੋ ਗਿਆ। ਇਸ ਧਮਾਕੇ ਵਿੱਚ ਅਦਾਲਤ ਨੰਬਰ 102 ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਹ ਘੱਟ ਤੀਬਰਤਾ ਵਾਲਾ ਬੰਬ ਧਮਾਕਾ ਹੈ। ਇਹ ਇੱਕ ਤਰ੍ਹਾਂ ਦਾ ਕੱਚਾ ਬੰਬ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ (Forensic team) ਵੀ ਜਾਂਚ ਲਈ ਅਦਾਲਤ ਪਹੁੰਚ ਰਹੀ ਹੈ।

Also Read : ਕੀ ਤੁਹਾਡੇ ਕੋਲ ਵੀ ਨੇ ਇਕ ਤੋਂ ਵਧੇਰੇ ਸਿਮ ਕਾਰਡ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਕਾਰਵਾਈ

ਪੁਲਿਸ ਨੇ ਅਦਾਲਤ ਨੂੰ ਖਾਲੀ ਕਰਵਾ ਕੇ ਗੇਟ ਬੰਦ ਕਰ ਦਿੱਤੇ ਹਨ। ਪੁਲਿਸ ਨੂੰ ਮੌਕੇ ਤੋਂ ਆਈਈਡੀ ਵਿਸਫੋਟਕ ਅਤੇ ਇੱਕ ਟਿਫ਼ਨ ਵਰਗੀ ਚੀਜ਼ ਮਿਲੀ ਹੈ। ਐਨਐਸਜੀ (NSG) ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਹੈ। ਦੂਜੇ ਪਾਸੇ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਵੀ ਰੋਹਿਣੀ ਕੋਰਟ (Rohini Court)  ਲਈ ਰਵਾਨਾ ਹੋ ਗਏ।

Also Read : ਕੁੰਨੂਰ ਹੈਲੀਕਾਪਟਰ ਹਾਦਸਾ : ਬ੍ਰਿਗੇਡੀਅਰ ਐੱਲ.ਐੱਸ. ਲਿੱਧੜ ਦੇ ਸ਼ਹੀਦ ਹੋਣ 'ਤੇ ਪੰਚਕੂਲਾ ਵਿਚ ਸ਼ੋਕ ਦੀ ਲਹਿਰ

ਇਸ ਧਮਾਕੇ ਵਿੱਚ ਨਾਇਬ ਕੋਰਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸਦਾ ਨਾਮ ਰਾਜੀਵ ਕੁਮਾਰ (Rajiv Kumar) ਹੈ। ਰਾਜੀਵ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਹ ਸੁਲਤਾਨਪੁਰੀ ਥਾਣੇ ਵਿੱਚ ਤਾਇਨਾਤ ਹੈ। ਇਸ ਤੋਂ ਪਹਿਲਾਂ ਡੀਸੀਪੀ ਰੋਹਿਣੀ ਨੇ ਦੱਸਿਆ ਕਿ ਧਮਾਕਾ ਲੈਪਟਾਪ ਬੈਗ ਵਿੱਚ ਹੋਇਆ ਹੈ। ਬੈਗ ਦੇ ਅੰਦਰ ਕੀ ਸੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਧਮਾਕੇ ਦੇ ਸਮੇਂ ਅਦਾਲਤ 'ਚ ਸੁਣਵਾਈ ਚੱਲ ਰਹੀ ਸੀ। ਪਰ ਕਿਸੇ ਵੀ ਸੰਵੇਦਨਸ਼ੀਲ ਮਾਮਲੇ ਵਿੱਚ ਸੁਣਵਾਈ ਨਹੀਂ ਹੋ ਰਹੀ ਸੀ।

Also Read : SBI ਗ੍ਰਾਹਕਾਂ ਲਈ ਖੁਸ਼ਖਬਰੀ ! ਇੰਝ ਫ੍ਰੀ 'ਚ ਮਿਲਣਗੇ 2 ਲੱਖ ਰੁਪਏ, ਪੜ੍ਹੋ ਪੂਰੀ ਖ਼ਬਰ

ਰੋਹਿਣੀ ਅਦਾਲਤ 'ਚ ਹੋਈ ਗੋਲੀਬਾਰੀ  
ਕੁਝ ਦਿਨ ਪਹਿਲਾਂ ਰੋਹਿਣੀ ਕੋਰਟ (Rohini Court) 'ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਅਦਾਲਤ 'ਚ ਗੈਂਗਸਟਰ ਜਤਿੰਦਰ ਗੋਗੀ 'ਤੇ ਦੋ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ ਸੀ। ਇਸ ਹਮਲੇ ਵਿਚ ਉਹ ਮਾਰਿਆ ਗਿਆ। ਜਤਿੰਦਰ ਗੋਗੀ (Jatinder Gogi) ਪੇਸ਼ੀ ਲਈ ਅਦਾਲਤ ਵਿੱਚ ਪੇਸ਼ ਹੋਏ। ਇਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋਵਾਂ ਬਦਮਾਸ਼ਾਂ ਨੂੰ ਮਾਰ ਦਿੱਤਾ। ਦੋਵੇਂ ਬਦਮਾਸ਼ ਟਿੱਲੂ ਤਾਜਪੁਰੀਆ ਗੈਂਗ ਨਾਲ ਜੁੜੇ ਹੋਏ ਸਨ ਅਤੇ ਟਿੱਲੂ ਖੁਦ ਉਨ੍ਹਾਂ ਨੂੰ ਜੇਲ੍ਹ ਤੋਂ ਹੀ ਹਦਾਇਤਾਂ ਦੇ ਰਿਹਾ ਸੀ।

In The Market