LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁੰਨੂਰ ਹੈਲੀਕਾਪਟਰ ਹਾਦਸਾ : ਬ੍ਰਿਗੇਡੀਅਰ ਐੱਲ.ਐੱਸ. ਲਿੱਧੜ ਦੇ ਸ਼ਹੀਦ ਹੋਣ 'ਤੇ ਪੰਚਕੂਲਾ ਵਿਚ ਸ਼ੋਕ ਦੀ ਲਹਿਰ

ls liddhar

ਪੰਚਕੂਲਾ :  ਪੰਚਕੂਲਾ ਵਾਸੀ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ (Panchkula resident Brigadier Lakhwinder Singh Lidhar) ਦੇ ਹੈਲੀਕਾਪਟਰ ਦੁਰਘਟਨਾ (Helicopter crash) ਵਿਚ ਸ਼ਹੀਦ ਹੋਣ 'ਤੇ ਪੰਚਕੂਲਾ ਵਿਚ ਸ਼ੋਕ ਦੀ ਲਹਿਰ ਹੈ। ਪੰਚਕੂਲਾ ਸੈਕਟਰ 12 (Panchkula Sector 12) ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਦੇ ਦੋਸਤ ਅਤੇ ਹੋਰ ਲੋਕਾਂ ਨੇ ਪਹੁੰਚ ਕੇ ਸ਼ੋਕ ਜਤਾਇਆ। ਕਈ ਸਾਲਾਂ ਤੋਂ ਉਨ੍ਹਾਂ ਦੇ ਗੁਆਂਢੀ ਅਤੇ ਦੋਸਤ ਰਹੇ ਵੋਹਰਾ ਨੇ ਸ਼ੋਕ ਜਤਾਇਆ। ਉਨ੍ਹਾਂ ਨੇ ਦੱਸਿਆ ਕਿ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ  (Brigadier Lakhwinder Singh Lidhar) ਬੇਹੱਦ ਜ਼ਿੰਦਾਦਿਲ ਅਤੇ ਖੁਸ਼ਦਿਲ ਇਨਸਾਨ ਸਨ ਅਤੇ ਇਕ ਡੈਕੋਰੇਟਿਡ ਅਫਸਰ ਸਨ। ਉਨ੍ਹਾਂ ਨੇ ਦੇਸ਼ ਦੀ ਸੇਵਾ ਵਿਚ ਯੂ.ਐੱਨ. ਮਿਸ਼ਨ (U.N. Mission) ਤੋਂ ਲੈ ਕੇ ਵੱਖ-ਵੱਖ ਖੇਤਰਾਂ ਵਿਚ ਆਪਣੀ ਅਤਿ ਵਿਸ਼ੇਸ਼ ਸੇਵਾਵਾਂ ਦਿੱਤੀਆਂ ਹਨ।

Also Read : ਕੁੰਨੂਰ ਹੈਲੀਕਾਪਟਰ ਹਾਦਸੇ 'ਤੇ ਲੋਕ ਸਭਾ ਵਿਚ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ

ਸੀ.ਡੀ.ਐੱਸ. ਬਿਪਿਨ ਰਾਵਤ ਦਾ ਸਟਾਫ ਛੱਡ ਡਿਵੀਜ਼ਨ ਅਫਸਰ ਦੀ ਕਮਾਨ ਸੰਭਾਲਣ ਵਾਲੇ ਸਨ ਬ੍ਰਿਗੇਡੀਅਰ ਲਿੱਧੜ, ਪ੍ਰਮੋਸ਼ਨ ਅਪਰੂਵ ਹੋਈ ਸੀ। ਉਨ੍ਹਾਂ ਨੂੰ ਮੇਜਰ ਜਨਰਲ ਰੈਂਕ ਦੇ ਅਹੁਦੇ 'ਤੇ ਪ੍ਰਮੋਟ ਕੀਤੇ ਜਾਣ ਦੀ ਇਜਾਜ਼ਤ ਮਿਲ ਗਈ ਸੀ। ਬ੍ਰਿਗੇਡੀਅਰ ਲਖਬਿੰਦਰ ਸਿੰਘ ਲਿੱਧੜ ਭਾਰਤੀ ਏਅਰ ਫੋਰਸ ਦੇ ਹੈਲੀਕਾਪਟਰ ਦੁਰਘਟਨਾ ਵਿਚ ਮਾਰੇ ਗਏ ਲੋਕਾਂ ਵਿਚੋਂ ਇਕ ਹਨ। ਬ੍ਰਿਗੇਡੀਅਰ ਲਖਬਿੰਦਰ ਸਿੰਘ ਲਿੱਦੜ ਪਰਿਵਾਰ ਵਿਚ ਦੂਜੀ ਪੀੜ੍ਹੀ ਦੇ ਫੌਜੀ ਅਧਿਕਾਰੀ ਸਨ। ਹਰਿਆਣਾ ਸਥਿਤ ਪੰਚਕੂਲਾ ਸੈਕਟਰ 12 ਦੇ ਵਾਸੀ ਲਿੱਧੜ ਪਿਛਲੇ ਇਕ ਸਾਲ ਤੋਂ ਵਧੇਰੇ ਸਮੇਂ ਤੋਂ ਜਨਰਲ ਬਿਪਿਨ ਰਾਵਤ ਦੇ ਸਟਾਫ ਵਿਚ ਸਨ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਰਾਈਫਲਸ ਦੀ ਦੂਜੀ ਬਟਾਲੀਅਨ ਦੀ ਕਮਾਨ ਸੰਭਾਲੀ ਸੀ।

Also Read : ਕਲ ਦਿੱਲੀ ਕੈਂਟ 'ਚ ਹੋਵੇਗਾ ਅੰਤਿਮ ਸੰਸਕਾਰ, ਕੁੰਨੂਰ ਘਟਨਾ ਵਾਲੀ ਥਾਂ 'ਤੇ ਪਹੁੰਚੇ ਏਅਰ ਫੋਰਸ ਮੁਖੀ
ਦੱਸਣਯੋਗ ਹੈ ਕਿ ਭਾਰਤ ਦੇ ਪਹਿਲੇ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat) ਦਾ ਬੁੱਧਵਾਰ ਨੂੰ ਤਾਮਿਲਨਾਡੂ (Tamil Nadu) ਦੇ ਕੁੰਨੂਰ ਵਿਚ ਹੈਲੀਕਾਪਟਰ ਹਾਦਸੇ (Helicopter crash in Coonoor) ਵਿਚ ਦੇਹਾਂਤ ਹੋ ਗਿਆ। ਇਸ ਹਾਦਸੇ ਵਿਚ ਉਨ੍ਹਾਂ ਦੀ ਪਤਨੀ ਸਮੇਤ 12 ਹੋਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ। ਹੈਲੀਕਾਪਟਰ ਹਾਦਸੇ ਦੇ ਸ਼ਿਕਾਰ ਹੋਏ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat), ਉਨ੍ਹਾਂ ਦੀ ਪਤਨੀ ਅਤੇ ਹੋਰ ਫੌਜੀ ਅਧਿਕਾਰੀਆਂ ਦੇ ਪਾਰਥਿਵ ਸਰੀਰ ਦਾ ਅੰਤਿਮ ਸੰਸਕਾਰ 10 ਦਸੰਬਰ ਨੂੰ ਦਿੱਲੀ ਕੈਂਟ ਵਿਖੇ ਕੀਤਾ ਜਾਵੇਗਾ। ਵੀਰਵਾਰ ਸ਼ਾਮ ਵਿਸ਼ੇਸ਼ ਉਡਾਣ ਨਾਲ ਸਾਰਿਆਂ ਦੇ ਪਾਰਥਿਵ ਸਰੀਰ ਨੂੰ ਦਿੱਲੀ ਲਿਆਂਦਾ ਜਾਵੇਗਾ। ਇਸ ਵਿਚਾਲੇ ਭਾਰਤੀ ਏਅਰਫੋਰਸ ਮੁਖੀ ਵੀ ਆਰ ਚੌਧਰੀ (Indian Air Force Chief VR Chaudhary) ਵੀਰਵਾਰ ਨੂੰ ਕੁੰਨੂਰ ਵਿਚ ਘਟਨਾ ਸਥਾਨ ਪਹੁੰਚੇ। 

In The Market