LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਪਿਨ ਰਾਵਤ ਦਾ ਨਾਂ ਸੁਣਦਿਆਂ ਹੀ ਦੇਸ਼ ਦੇ ਦੁਸ਼ਮਣਾਂ 'ਚ ਛਿੜਦੀ ਹੈ ਕੰਬਣੀ, ਜਾਣੋ CDS ਬਾਰੇ ਵੱਡੀਆਂ ਗੱਲਾਂ

8d6

ਨਵੀਂ ਦਿੱਲੀ- ਤਾਮਿਲਨਾਡੂ (Tamil Nadu) ਦੇ ਕੁੰਨੂਰ ਵਿਚ ਅੱਜ ਫੌਜ ਦਾ ਹੈਲੀਕਾਪਟਰ ਹਾਦਸੇ (Helicopter crash) ਦਾ ਸ਼ਿਕਾਰ ਹੋ ਗਿਆ। ਜਿਸ ਵਿਚ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ (Bipin Rawat) ਤੇ ਉਨ੍ਹਾਂ ਦੀ ਪਤਨੀ ਸਣੇ 14 ਲੋਕ ਸਵਾਰ ਸਨ। ਜਾਣਕਾਰੀ ਮੁਤਾਬਕ ਹੁਣ ਤੱਖ ਤਿੰਨ ਲੋਕਾਂ ਨੂੰ ਬਚਾਇਆ ਗਿਆ ਹੈ। ਜਦਕਿ 12 ਲਾਸ਼ਾਂ ਬਰਾਮਦ ਹੋਈਆਂ ਹਨ। ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਮਿਲ ਸਕੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਬਾਰੇ ਸੰਸਦ ਵਿਚ ਬਿਆਨ ਦੇਣਗੇ।

Also Read: ਤਿੰਨ ਮਹੀਨੇ ਬਾਅਦ ਘਰ ਪਰਤਿਆ 'Dead Man', ਪਰਿਵਾਰ ਰਹਿ ਗਿਆ ਹੱਕਾ-ਬੱਕਾ

ਤੁਹਾਨੂੰ ਦੱਸ ਦਈਏ ਕਿ ਸੀਡੀਐੱਸ ਬਿਪਿਨ ਰਾਵਤ ਦੇ ਕਰੀਅਰ ਦਾ ਲੰਬਾ ਸਮਾਂ ਭਾਰਤੀ ਫੌਜ ਦੀ ਸੇਵਾ ਵਿਚ ਲੰਘਾਇਆ ਹੈ, ਉਹ ਉਚਾਈ ਉੱਤੇ ਜੰਗ ਲੜਨ ਦੇ ਮਾਹਰਨ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਖੂਬੀਆਂ...

Also Read: PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਕਿਹਾ- 'ਪੰਜਾਬ ਦੀ ਤਰੱਕੀ ਲਈ ਕੀਤੀ ਮਿਹਨਤ'

> ਬਿਪਿਨ ਰਾਵਤ ਨੂੰ ਫੌਜ ਵਿਚ ਉੱਚਾਈ 'ਤੇ ਜੰਗ ਲੜਨ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਵਿਚ ਮਾਹਰ ਵਜੋਂ ਜਾਣਿਆ ਜਾਂਦਾ ਹੈ।
> ਸਾਲ 2016 'ਚ ਉੜੀ 'ਚ ਫੌਜ ਦੇ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਮੁਖੀ ਜਨਰਲ ਬਿਪਿਨ ਰਾਵਤ ਦੀ ਅਗਵਾਈ 'ਚ 29 ਸਤੰਬਰ 2016 ਨੂੰ ਪਾਕਿਸਤਾਨ 'ਚ ਸਥਿਤ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ। ਜਿਸ ਨੂੰ ਬਿਪਿਨ ਰਾਵਤ ਨੇ ਟਰੇਂਡ ਪੈਰਾ ਕਮਾਂਡਾਂ ਰਾਹੀਂ ਅੰਜਾਮ ਦਿੱਤਾ ਸੀ।
>ਉੜੀ 'ਚ ਫੌਜੀ ਕੈਂਪ ਅਤੇ ਪੁਲਵਾਮਾ 'ਚ CRPF 'ਤੇ ਹੋਏ ਹਮਲੇ 'ਚ ਕਈ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਫੌਜ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ।
>ਫੌਜ ਦੀ ਸੇਵਾ ਦੌਰਾਨ, ਉਨ੍ਹਾਂ ਨੇ ਐਲਓਸੀ, ਚੀਨ ਬਾਰਡਰ ਅਤੇ ਉੱਤਰ-ਪੂਰਬ ਵਿੱਚ ਲੰਮਾ ਸਮਾਂ ਬਿਤਾਇਆ ਹੈ।
> ਬਿਪਿਨ ਰਾਵਤ ਨੇ ਕਸ਼ਮੀਰ ਘਾਟੀ ਵਿੱਚ ਮੇਜਰ-ਜਨਰਲ ਵਜੋਂ ਨੈਸ਼ਨਲ ਰਾਈਫਲਜ਼ ਵਿੱਚ ਪਹਿਲਾਂ ਬ੍ਰਿਗੇਡੀਅਰ ਅਤੇ ਬਾਅਦ ਵਿੱਚ ਇਨਫੈਂਟਰੀ ਡਿਵੀਜ਼ਨ ਦੀ ਕਮਾਂਡ ਕੀਤੀ।
>ਦੱਖਣੀ ਕਮਾਂਡ ਨੂੰ ਸੰਭਾਲਦੇ ਹੋਏ, ਉਨ੍ਹਾਂ ਨੇ ਪਾਕਿਸਤਾਨ ਨਾਲ ਲਗਦੀ ਪੱਛਮੀ ਸਰਹੱਦ 'ਤੇ ਮੈਕੇਨਾਈਜ਼ਡ-ਯੁੱਧ ਦੇ ਨਾਲ-ਨਾਲ ਹਵਾਈ ਸੈਨਾ ਅਤੇ ਜਲ ਸੈਨਾ ਨਾਲ ਬਿਹਤਰ ਤਾਲਮੇਲ ਕੀਤਾ।
>ਬਿਪਿਨ ਰਾਵਤ ਚੀਨੀ ਸਰਹੱਦ 'ਤੇ ਕਰਨਲ ਦੇ ਤੌਰ 'ਤੇ ਇਕ ਇਨਫੈਂਟਰੀ ਬਟਾਲੀਅਨ ਦੀ ਕਮਾਂਡ ਵੀ ਕਰ ਚੁੱਕੇ ਹਨ।
> ਬਿਪਿਨ ਰਾਵਤ ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.) ਵਿਖੇ 'ਸੋਰਡ ਆਫ਼ ਆਨਰ' ਨਾਲ ਸਨਮਾਨਿਤ ਕੀਤਾ ਗਿਆ ਹੈ।
ਰਾਵਤ ਨੇ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਦੇ ਨਾਲ-ਨਾਲ ਭਾਰਤੀ ਫ਼ੌਜ ਦੇ 27ਵੇਂ ਚੀਫ਼ ਆਫ਼ ਆਰਮੀ ਸਟਾਫ਼ ਵਜੋਂ ਸੇਵਾ ਨਿਭਾਈ ਹੈ।

Also Read: ਹੁਣ ਨਵੇਂ ਰੈਪਿਡ ਟੈਸਟ ਦੇ 30 ਮਿੰਟ 'ਚ ਆਉਣਗੇ ਨਤੀਜੇ, ਕੀਮਤ 'ਚ ਵੀ ਕਟੌਤੀ

ਤੁਹਾਨੂੰ ਦੱਸ ਦੇਈਏ ਕਿ ਬਿਪਿਨ ਰਾਵਤ ਦਾ ਜਨਮ 16 ਮਾਰਚ 1958 ਨੂੰ ਪੌੜੀ, ਉੱਤਰਾਖੰਡ ਵਿੱਚ ਇੱਕ ਗੜ੍ਹਵਾਲੀ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਬਿਪਿਨ ਰਾਵਤ 1978 ਵਿੱਚ ਫੌਜ ਵਿੱਚ ਸ਼ਾਮਲ ਹੋਏ ਸਨ। ਬਿਪਿਨ ਰਾਵਤ ਨੇ 2011 ਵਿੱਚ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਮਿਲਟਰੀ ਮੀਡੀਆ ਸਟੱਡੀਜ਼ ਵਿੱਚ ਪੀਐੱਚਡੀ ਕੀਤੀ।

Also Read: ਇਸ IAS ਅਫਸਰ ਨੂੰ ਮਿਲੀ ਪੰਜਾਬ CM ਦੇ Special Principal Secretary ਦੀ ਜ਼ਿੰਮੇਦਾਰੀ

ਬਿਪਿਨ ਰਾਵਤ ਨੇ 01 ਸਤੰਬਰ 2016 ਨੂੰ ਥਲ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ ਅਤੇ 31 ਦਸੰਬਰ 2016 ਨੂੰ ਭਾਰਤੀ ਸੈਨਾ ਦੇ 26ਵੇਂ ਮੁਖੀ ਦੀ ਜ਼ਿੰਮੇਵਾਰੀ ਪ੍ਰਾਪਤ ਕੀਤੀ। ਉਸੇ ਸਮੇਂ, 30 ਦਸੰਬਰ 2019 ਨੂੰ, ਉਨ੍ਹਾਂ ਨੂੰ ਭਾਰਤ ਦੇ ਪਹਿਲੇ ਸੀਡੀਐੱਸ ਵਜੋਂ ਨਿਯੁਕਤ ਕੀਤਾ ਗਿਆ ਸੀ। ਬਿਪਿਨ ਰਾਵਤ ਨੇ 01 ਜਨਵਰੀ 2020 ਨੂੰ ਸੀਡੀਐੱਸ ਦਾ ਚਾਰਜ ਸੰਭਾਲ ਲਿਆ ਸੀ।

In The Market