LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਿੰਨ ਮਹੀਨੇ ਬਾਅਦ ਘਰ ਪਰਤਿਆ 'Dead Man', ਪਰਿਵਾਰ ਰਹਿ ਗਿਆ ਹੱਕਾ-ਬੱਕਾ

8d3

ਤੁਮਕੁਰ: ਕਰਨਾਟਕਾ (Karnataka) ਦੇ ਸ਼ਹਿਰ ਤੁਮਕੁਰ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਇਹ ਮਾਮਲਾ ਸੋਸ਼ਲ ਮੀਡੀਆ (Social Media) ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਜਿਸ ਸੀ ਨਾਗਰਾਜੱਪਾ ਨੂੰ ਉਸ ਦੇ ਪਰਿਵਾਰ ਵਾਲੇ ਮ੍ਰਿਤਕ ਸਮਝ ਰਹੇ ਸਨ ਤਿੰਨ ਮਹੀਨਿਆਂ ਬਾਅਦ ਉਹ ਬੱਸ ਤੋਂ ਉਤਰ ਕੇ ਸਿੱਧਾ ਘਰ ਨੂੰ ਤੁਰ ਪਿਆ। ਕਲਪਨਾ ਕਰੋ ਕਿ ਪਰਿਵਾਰ ਨੂੰ ਕਿੰਨਾ ਸਦਮਾ ਲੱਗਾ ਹੋਵੇਗਾ।

Also Read: ਹੁਣ ਨਵੇਂ ਰੈਪਿਡ ਟੈਸਟ ਦੇ 30 ਮਿੰਟ 'ਚ ਆਉਣਗੇ ਨਤੀਜੇ, ਕੀਮਤ 'ਚ ਵੀ ਕਟੌਤੀ

ਨਾਗਰਾਜੱਪਾ ਸ਼ਰਾਬੀ ਸੀ। ਇਸ ਕਾਰਨ ਉਸ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਉਸ ਨੂੰ ਇਸ ਸਾਲ ਅਗਸਤ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਇੰਸ (Nimhans) ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਕੋਰਾਮੰਗਲਾ, ਬੈਂਗਲੁਰੂ ਦੇ ਇੱਕ ਹੋਰ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ। ਉਸਦੀ ਧੀ ਨੇਤਰਵਤੀ ਉੱਥੇ ਹੈਲਥਕੇਅਰ ਵਰਕਰ ਵਜੋਂ ਕੰਮ ਕਰਦੀ ਸੀ। ਇਕ ਦਿਨ ਨਾਗਰਾਜੱਪਾ ਹਸਪਤਾਲ ਤੋਂ ਲਾਪਤਾ ਹੋ ਗਿਆ।

ਨੇਤਰਵਤੀ ਨੇ ਕਿਹਾ ਕਿ “13 ਸਾਲ ਪਹਿਲਾਂ ਉਹ ਘਰ ਛੱਡ ਗਿਆ ਸੀ ਅਤੇ ਅਸੀਂ ਸਾਰੇ ਘਬਰਾ ਗਏ ਸੀ। ਪਰ ਬਾਅਦ ਵਿੱਚ ਉਹ ਵਾਪਸ ਆ ਗਿਆ। ਇਸ ਵਾਰ ਸਤੰਬਰ ਵਿੱਚ ਜਦੋਂ ਉਹ ਹਸਪਤਾਲ ਤੋਂ ਲਾਪਤਾ ਹੋ ਗਿਆ ਸੀ ਤਾਂ ਅਸੀਂ ਸੋਚਿਆ ਸੀ ਕਿ ਉਹ ਕੁਝ ਸਮੇਂ ਵਿੱਚ ਵਾਪਸ ਆ ਜਾਵੇਗਾ, ਪਰ ਉਹ ਨਹੀਂ ਆਇਆ। ਇਸ ਲਈ ਅਸੀਂ ਚਿੰਤਤ ਸੀ।” 18 ਸਤੰਬਰ ਨੂੰ ਪ੍ਰਾਈਵੇਟ ਹਸਪਤਾਲ ਦੇ ਸੁਰੱਖਿਆ ਗਾਰਡ ਨੇ ਨੇਤਰਾਵਤੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਦੇ ਪਿਤਾ ਹਸਪਤਾਲ ਦੇ ਸਾਹਮਣੇ ਮ੍ਰਿਤਕ ਪਾਏ ਗਏ ਸਨ। ਕਿਸੇ ਤਰ੍ਹਾਂ, ਮਰੇ ਹੋਏ ਵਿਅਕਤੀ ਦੀ ਲਾਸ਼ ਨਾਗਰਾਜੱਪਾ ਨਾਲ ਬਹੁਤ ਮਿਲਦੀ ਜੁਲਦੀ ਸੀ। “

Also Read: PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਕਿਹਾ- 'ਪੰਜਾਬ ਦੀ ਤਰੱਕੀ ਲਈ ਕੀਤੀ ਮਿਹਨਤ'

ਸੜਕਾਂ ਤੋਂ ਲਾਸ਼ ਮਿਲਣ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਮੇਰੇ ਪਿਤਾ ਵਾਂਗ ਹੀ ਟੀਬੀ ਸੀ, ਸਰੀਰ ਦੀ ਬਣਤਰ ਅਤੇ ਕੱਦ ਮੇਰੇ ਪਿਤਾ ਦੇ ਸਮਾਨ ਸੀ। ਸਾਰੇ ਪਰਿਵਾਰ ਨੂੰ ਵਿਸ਼ਵਾਸ ਕਿ ਇਹ ਉਸਦਾ ਪਿਤਾ ਹੈ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ ਸੀ" ਨੇਤਰਵਤੀ ਨੇ ਕਿਹਾ ਕਿ ਪਰਿਵਾਰ ਵਾਲਿਆਂ ਨੇ ਪੁਲਿਸ ਦੀਆਂ ਰਸਮੀ ਕਾਰਵਾਈ ਨੂੰ ਵੀ ਟਾਲ ਦਿੱਤਾ ਅਤੇ ਲਾਸ਼ ਨੂੰ ਚੁੱਕ ਲਿਆ। ਉਹ ਇਸ ਨੂੰ ਘਰ ਵਾਪਸ ਲੈ ਆਏ ਅਤੇ ਚਿੱਕਮਾਲੁਰੂ, ਤੁਮਕੁਰੂ ਜ਼ਿਲੇ ਵਿਚ ਆਪਣੇ ਫਾਰਮ ਵਿਚ ਇਸ ਦਾ ਸਸਕਾਰ ਕੀਤਾ ਗਿਆ। ਉਨ੍ਹਾਂ ਨੇ ਸਾਰੀਆਂ ਅੰਤਿਮ ਰਸਮਾਂ ਨਿਭਾਈਆਂ। “ਮੈਂ ਬਹੁਤ ਜ਼ਿਆਦਾ ਦੁਖੀ ਸੀ। ਉਸ ਤੋਂ ਬਾਅਦ ਮੈਂ ਆਪਣੇ ਪਿਤਾ ਦੇ ਸਾਰੇ ਮਨਪਸੰਦ ਪਕਵਾਨਾਂ ਨੂੰ ਪਕਾਉਣਾ ਬੰਦ ਕਰ ਦਿੱਤਾ। ਮੈਂ ਲਗਭਗ ਹਰ ਰੋਜ਼ ਰੋਈ ਸੀ, ”

Also Read: ਇਸ IAS ਅਫਸਰ ਨੂੰ ਮਿਲੀ ਪੰਜਾਬ CM ਦੇ Special Principal Secretary ਦੀ ਜ਼ਿੰਮੇਦਾਰੀ

ਜਦੋਂ ਸੀ ਨਾਗਰਾਜੱਪਾ ਨੂੰ ਪੁੱਛਿਆ ਗਿਆ ਕਿ ਉਹ ਇੰਨੇ ਦਿਨ ਕਿੱਥੇ ਸਨ ਤਾਂ ਉਨ੍ਹਾਂ ਕਿਹਾ ਕਿ “ਮੈਨੂੰ ਹਸਪਤਾਲ ਵਿੱਚ ਰਹਿਣਾ ਚੰਗਾ ਨਹੀਂ ਲੱਗ ਰਿਹਾ ਸੀ। ਇਸ ਲਈ ਮੈਂ ਉਥੋਂ ਫਰਾਰ ਹੋ ਗਿਆ ਅਤੇ ਇਧਰ-ਉਧਰ ਘੁੰਮ ਰਿਹਾ ਸੀ। ਹੁਣ, ਮੈਂ ਘਰ ਆ ਗਿਆ ਹਾਂ, " ਪਿੰਡ ਵਿਚ ਨਾਗਰਾਜੱਪਾ ਦੇ ਦੋਸਤ, ਗੰਗੱਪਾ ਸੀਆਰ ਨੇ ਹੈਰਾਨ ਹੁੰਦੇ ਕਿਹਾ ਕਿ “ਮੈਂ ਉਸਨੂੰ ਆਪਣੇ ਹੱਥਾਂ ਨਾਲ ਦਫ਼ਨਾਇਆ ਅਤੇ ਅੱਜ ਇਹ ਸਾਥੀ ਬੱਸ ਤੋਂ ਉਤਰ ਕੇ ਘਰ ਨੂੰ ਤੁਰ ਪਿਆ”, ਨਾਗਰਾਜੱਪਾ 30 ਨਵੰਬਰ 2021 ਨੂੰ ਘਰ ਆਇਆ ਸੀ।

In The Market